ਜਨੇਵਾ ਵਾਰਤਾ ਨਾਲ ਨਹੀਂ ਸੁਲਝੇ ਮਤਭੇਦ, ਨਵਲਨੀ ਮਾਮਲੇ ਸਬੰਧੀ ਰੂਸ ’ਤੇ ਹੋਰ ਪਾਬੰਦੀਆਂ ਲਗਾਏਗਾ ਅਮਰੀਕਾ

Tuesday, Jun 22, 2021 - 01:15 AM (IST)

ਜਨੇਵਾ ਵਾਰਤਾ ਨਾਲ ਨਹੀਂ ਸੁਲਝੇ ਮਤਭੇਦ, ਨਵਲਨੀ ਮਾਮਲੇ ਸਬੰਧੀ ਰੂਸ ’ਤੇ ਹੋਰ ਪਾਬੰਦੀਆਂ ਲਗਾਏਗਾ ਅਮਰੀਕਾ

ਵਾਸ਼ਿੰਗਟਨ - ਜਨੇਵਾ ਵਾਰਤਾ ਵਿਚ ਅਮਰੀਕਾ-ਰੂਸ ਵਿਚ ਮਤਭੇਦ ਨਹੀਂ ਸੁਲਝੇ ਹਨ, ਹੁਣ ਅਮਰੀਕਾ ਨੇ ਰੂਸ ’ਤੇ ਨਵਲਨੀ ਮਾਮਲੇ ਵਿਚ ਹੋਰ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਨਵੀਆਂ ਪਾਬੰਦੀਆਂ ਦੀ ਇਕ ਵਾਰ ਫਿਰ ਤਿਆਰੀ ਕਰ ਰਹੇ ਹਾਂ। ਸੁਲੀਵਾਨ ਨੇ ਕਿਹਾ ਕਿ ਅਸੀਂ ਜਦੋਂ ਅਜਿਹਾ ਕਰਾਂਗੇ ਤਾਂ ਰਸਾਇਣਕ ਹਥਿਆਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਪਾਬੰਦੀਆਂ ਨੂੰ ਲਗਾਵਾਂਗੇ।

ਇਹ ਵੀ ਪੜ੍ਹੋ- ਅਗਲੀ ਮਹਾਮਾਰੀ 'ਚ ਨਹੀਂ ਕੰਮ ਆਉਣਗੀਆਂ ਐਂਟੀਬਾਇਓਟਿਕ ਦਵਾਈਆਂ, ਰਿਸਰਚ 'ਚ ਖੁਲਾਸਾ

ਕੋਰੋਨਾ ਉਤਪਤੀ ਜਾਂਚ ਵਿਚ ਸਹਿਯੋਗ ਨਹੀਂ ਕੀਤਾ ਤਾਂ ‘ਕੌਮਾਂਤਰੀ ਆਈਸੋਲੇਸ਼ਨ’ ਲਈ ਤਿਆਰ ਰਹੇ ਚੀਨ
ਕੋਰੋਨਾ ਉਤਪਤੀ ਸਬੰਧੀ ਅਮਰੀਕਾ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਚੀਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਪੇਈਚਿੰਗ ਵਲੋਂ ਮਾਮਲੇ ਵਿਚ ਸਹਿਯੋਗ ਨਹੀਂ ਕੀਤਾ ਗਿਆ ਤਾਂ ਤਾਂ ਉਸਨੂੰ ਕੌਮਾਂਤਰੀ ਪੱਧਰ ’ਤੇ ਆਈਸੋਲੇਸ਼ਨ ਝੱਲਣਾ ਪਵੇਗਾ।

ਕੋਰੋਨਾ ਵਾਇਰਸ ਦੀ ਉਤਪਤੀ ’ਤੇ ਹੁਣ ਤੱਕ ਭੇਦ ਬਰਕਰਾਰ ਹੈ ਜਿਸਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਵਿਚ ਮਿਲਿਆ ਸੀ। ਸੁਲੀਵਨ ਨੇ ਕਿਹਾ ਕਿ ਇਸ ਹਫਤੇ ਯੂਰਪ ਵਿਚ ਬਾਈੇਡੇਨ ਨੇ ਪਹਿਲੀ ਵਾਰ ਕੋਵਿਡ ਮਹਾਮਾਰੀ ਦੇ ਮਾਮਲੇ ’ਤੇ ਸਾਰੇ ਦੇਸ਼ਾਂ ਨੂੰ ਇਕਮੁੱਠ ਕੀਤਾ। ਸਾਬਕਾ ਰਾਸ਼ਟਰਪਤੀ ਟਰੰਪ ਅਜਿਹਾ ਨਹੀਂ ਕਰ ਸਕੇ ਸਨ। ਜੀ-7 ਦੇ ਸਾਰੇ ਮੈਂਬਰ ਦੇਸ਼ਾਂ ਨੇ ਚੀਨ ਦੇ ਖਿਲਾਫ ਆਵਾਜ਼ ਉਠਾਈ ਅਤੇ ਕਿਹਾ ਕਿ ਉਸਨੂੰ ਦੇਸ਼ ਵਿਚ ਜਾਂਚ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News