ਅਮਰੀਕਾ ਕਰ ਰਿਹੈ ਏਸ਼ੀਆ ''ਚ ਮਿਜ਼ਾਈਲਾਂ ਤੈਨਾਤ ਕਰਨ ''ਤੇ ਵਿਚਾਰ

08/13/2019 9:40:26 PM

ਬੀਜਿੰਗ - ਇਕ ਉੱਚ ਅਮਰੀਕੀ ਕੂਟਨੀਤਕ ਨੇ ਆਖਿਆ ਹੈ ਕਿ ਵਾਸ਼ਿੰਗਟਨ ਆਪਣੇ ਸਹਿਯੋਗੀਆਂ ਦੇ ਨਾਲ ਏਸ਼ੀਆ 'ਚ ਮੱਧ ਦੂਰੀ ਦੀਆਂ ਮਿਜ਼ਾਈਲਾਂ ਦੀ ਤੈਨਾਤ ਕਰਨ ਨੂੰ ਲੈ ਕੇ ਸਲਾਹ ਕਰ ਰਿਹਾ ਹੈ। ਵਾਸ਼ਿੰਗਟਨ ਮੁਤਾਬਕ ਉਸ ਦੀ ਯੋਜਨਾ ਹੈ ਕਿ ਅਜਿਹੇ ਹਥਿਆਰ-ਪ੍ਰਸ਼ਾਂਤ ਦੇ ਇਲਾਕੇ 'ਚ ਤੈਨਾਤ ਕੀਤੇ ਜਾਣ। ਇਹ ਕਦਮ ਅਮਰੀਕਾ ਦਾ ਮੱਧ-ਦੂਰੀ ਪ੍ਰਮਾਣੂ ਸ਼ਕਤੀ ਸਮਝੌਤੇ ਤੋਂ ਪਿੱਛੇ ਹੱਟਣ ਤੋਂ ਬਾਅਦ ਚੁੱਕਿਆ ਜਾ ਰਿਹਾ ਹੈ।

ਅਮਰੀਕਾ ਨੇ ਇਸ ਸਮਝੌਤੇ 'ਤੇ ਹਸਤਾਖਰ ਕਰਨ ਵਾਲੇ ਦੂਜੇ ਦੇਸ਼ ਰੂਸ 'ਤੇ ਦੋਸ਼ ਲਾਇਆ ਹੈ ਕਿ ਉਹ ਇਸ ਸਮਝੌਤੇ ਦੇ ਤਹਿਤ ਹਥਿਆਰ ਪ੍ਰਣਾਲੀਆਂ ਦਾ ਵਿਕਾਸ ਕਰਕੇ ਧੋਖਾਧੜੀ ਕਰ ਰਿਹਾ ਹੈ। ਹਾਲਾਂਕਿ ਕਈ ਵਿਸ਼ਲੇਸ਼ਕ ਮੰਨਦੇ ਹਨ ਕਿ ਵਾਸ਼ਿੰਗਟਨ ਦਾ ਮੱਧ ਦੂਰੀ ਵਾਲੀਆਂ ਮਿਜ਼ਾਈਲਾਂ ਤੈਨਾਤ ਕਰਨ ਦਾ ਮਕਸਦ ਚੀਨ ਦੀ ਵੱਧਦੀ ਹਥਿਆਰਾਂ ਦੀ ਸ਼ਕਤੀ ਦਾ ਮੁਕਾਬਲਾ ਕਰਨਾ ਹੈ। ਮੰਗਲਵਾਰ ਨੂੰ ਆਯੋਜਿਤ ਇਕ ਸੰਮੇਲਨ 'ਚ ਅਮਰੀਕੀ ਕੂਟਨੀਤਕ ਐਂਡ੍ਰਿਆ ਥਾਮਪਸਨ ਨੇ ਆਖਿਆ ਹੈ ਕਿ ਸਬੰਧਿਤ ਦੇਸ਼ਾਂ ਦੀਆਂ ਸਰਕਾਰਾਂ ਇਹ ਤੈਅ ਕਰਨਗੀਆਂ ਕਿ ਉਹ ਅਜਿਹੀਆਂ ਮਿਜ਼ਾਈਲਾਂ ਦੀ ਮੇਜ਼ਬਾਨੀ ਕਰਨਗੀਆਂ ਜਾਂ ਨਹੀਂ।


Khushdeep Jassi

Content Editor

Related News