ਅਮਰੀਕਾ ''ਚ ਮਾਲਕ ਨੇ ਆਪਣੇ ਪਾਲਤੂ ਕੁੱਤੇ ਲਈ ਛੱਡੀ 36 ਕਰੋੜ ਰੁਪਏ ਦੀ ਜਾਇਦਾਦ

Saturday, Feb 13, 2021 - 09:37 PM (IST)

ਅਮਰੀਕਾ ''ਚ ਮਾਲਕ ਨੇ ਆਪਣੇ ਪਾਲਤੂ ਕੁੱਤੇ ਲਈ ਛੱਡੀ 36 ਕਰੋੜ ਰੁਪਏ ਦੀ ਜਾਇਦਾਦ

ਨੈਸ਼ਵਿਲੇ (ਅਮਰੀਕਾ) - ਅਮਰੀਕਾ ਦੇ ਨੈਸ਼ਵਿਲੇ ਵਾਸੀ ਇਕ ਵਿਅਕਤੀ ਨੇ ਬਾਰਡਰ ਕੋਲੀ ਨਸਲ ਦੇ ਆਪਣੇ ਪਾਲਤੂ ਕੁੱਤੇ 'ਲੁਲੂ' ਲਈ 50 ਲੱਖ ਡਾਲਰ (36 ਕਰੋੜ ਰੁਪਏ) ਦੀ ਜਾਇਦਾਦ ਛੱਡੀ ਹੈ। ਡਬਲਯੂ. ਟੀ. ਵੀ. ਐੱਫ.-ਟੀ. ਵੀ. ਦੀ ਖਬਰ ਮੁਤਾਬਕ 'ਲੁਲੂ' ਦੀ ਦੇਖਰੇਖ ਕਰਨ ਵਾ ਲੀ ਮਾਰਥਾ ਬਰਟਨ ਨੇ ਦੱਸਿਆ ਕਿ ਕੁੱਤੇ ਦੇ ਮਾਲਕ ਬਿਲ ਡੋਰਿਸ ਸਫਲ ਕਾਰੋਬਾਰੀ ਸਨ ਅਤੇ ਪਿਛਲੇ ਸਾਲ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ -ਜਾਪਾਨ 'ਚ 7.0 ਦੀ ਤੀਬਰਤਾ ਨਾਲ ਆਇਆ ਜ਼ਬਰਦਸਤ ਭੂਚਾਲ

ਬਰਟਨ ਨੇ ਦੱਸਿਆ ਕਿ ਡੋਰਿਸ ਨੇ ਆਪਣੀ ਵਸੀਅਤ ਵਿਚ ਲੁਲੂ ਦੀ ਦੇਖਰੇਖ ਲਈ ਪੈਸੇ ਟਰੱਸਟ ਵਿਚ ਜਮ੍ਹਾ ਕਰਨ ਅਤੇ ਉਸ ਦੀ ਦੇਖਰੇਖ ਕਰਨ ਲਈ ਹਰ ਮਹੀਨੇ ਉਸ ਵਿਚੋਂ ਰਾਸ਼ੀ ਦੇਣ ਦੀ ਇੱਛਾ ਜਤਾਈ ਹੈ। ਉਨ੍ਹਾਂ ਕਿਹਾ ਕਿ ਉਹ ਕੁੱਤੇ ਨੂੰ ਪਿਆਰ ਕਰਦੇ ਸਨ। ਬਰਟਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇੰਨੀ ਵੱਡੀ ਰਾਸ਼ੀ ਕਦੇ ਲੁਲੂ ਦੀ ਦੇਖਭਾਲ 'ਤੇ ਖਰਚ ਹੋ ਵੀ ਸਕੇਗੀ ਜਾਂ ਨਹੀਂ।

ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ

ਲੁਲੂ ਅਜੇ 8 ਸਾਲ ਦਾ ਹੈ। ਬਰਟਨ ਹਰ ਮਹੀਨੇ ਹੁਣ ਲੁਲੂ ਦੀ ਦੇਖਰੇਖ ਲਈ ਜ਼ਰੂਰੀ ਪੈਸੇ ਕੱਢ ਸਕੇਗੀ। ਬਰਟਨ ਨੇ ਕਿਹਾ ਕਿ ਉਹ ਇਹ ਯਕੀਨੀ ਕਰੇਗੀ ਕਿ ਲੁਲੂ ਖੁਸ਼ ਰਹੇ ਅਤੇ ਉਸ ਨੂੰ ਭਰਪੂਰ ਪਿਆਰ ਮਿਲੇ। ਬਿਲ ਡੋਰਿਸ ਦੇ ਆਪਣੇ ਕੁੱਤੇ ਦੇ ਪ੍ਰਤੀ ਪਿਆਰ ਦੀ ਦੁਨੀਆਭਰ 'ਚ ਚਰਚਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News