ਅਮਰੀਕਾ-ਤਾਲਿਬਾਨ ਗੱਲਬਾਤ ਮੁੜ ਸ਼ੁਰੂ, ਪਾਕਿਸਤਾਨ ਨੇ ਕੀਤਾ ਸਵਾਗਤ

12/06/2019 2:56:53 PM

ਇਸਲਾਮਾਬਾਦ- ਅਮਰੀਕਾ ਜਲਦੀ ਹੀ ਤਾਲਿਬਾਨ ਦੇ ਨਾਲ ਗੱਲਬਾਤ ਬਹਾਲ ਕਰੇਗਾ। ਅਮਰੀਕੀ ਵਿਦੇਸ਼ੀ ਵਿਭਾਗ ਤੋਂ ਕੀਤੇ ਇਸ ਐਲਾਨ ਦਾ ਪਾਕਿਸਤਾਨ ਨੇ ਵੀਰਵਾਰ ਨੂੰ ਸਵਾਗਤ ਕੀਤਾ। ਇਸ ਦੌਰਾਨ ਅਫਗਾਨਿਸਤਾਨ ਦੇ ਅੰਦਰ ਗੱਲਬਾਤ ਲਈ ਕਦਮ ਚੁੱਕਣ ਤੇ ਜੰਗ ਦਾ ਸ਼ਾਂਤੀਪੂਰਨ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਪਾਕਿਸਤਾਨ ਵਿਦੇਸ਼ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਇਸ ਦਾ ਸਵਾਗਤ ਕਰਦਾ ਹੈ ਤੇ ਸਾਨੂੰ ਆਸ ਹੈ ਕਿ ਇਸ ਗੱਲਬਾਤ ਨਾਲ ਅਫਗਾਨਿਸਤਾਨ ਦੇ ਅੰਦਰ ਗੱਲਬਾਤ ਹੋਵੇਗੀ ਤੇ ਸ਼ਾਂਤੀਪੂਰਨ ਤੇ ਸਥਾਈ ਅਫਗਾਨਿਸਤਾਨ ਦਾ ਨਿਰਮਾਣ ਹੋਵੇਗਾ। ਦੱਸ ਦਈਏ ਕਿ ਪਾਕਿਸਤਾਨ ਵਲੋਂ ਇਹ ਬਿਆਨ ਅਮਰੀਕੀ ਵਿਦੇਸ਼ ਵਿਭਾਗ ਵਲੋਂ ਅਮਰੀਕਾ-ਤਾਲਿਬਾਨ ਵਿਚਾਲੇ ਰੁਕੀ ਗੱਲਬਾਤ ਦੀ ਬਹਾਲੀ ਦੇ ਐਲਾਨ ਤੋਂ ਇਕ ਦਿਨ ਬਾਅਦ ਆਇਆ ਹੈ। ਅਮਰੀਕਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਅਮਰੀਕਾ ਜਲਦੀ ਹੀ ਦੋਹਾ ਵਿਚ ਤਾਲਿਬਾਨ ਨਾਲ ਗੱਲਬਾਤ ਸ਼ੁਰੂ ਕਰੇਗਾ।

ਪਾਕਿਸਤਾਨ ਨੇ ਆਪਣੇ ਬਿਆਨ ਵਿਚ ਅੱਗੇ ਕਿਹਾ ਕਿ ਅਫਗਾਨਿਸਤਾਨ ਸੰਕਟ ਦਾ ਫੌਜੀ ਤਰੀਕਾ ਹੱਲ ਨਹੀਂ ਹੈ। ਇਸ ਨੂੰ ਇਕ ਤਾਲਮੇਲ ਵਾਲੀ ਸ਼ਾਂਤੀ ਤੇ ਸੁਲਾਹ ਪ੍ਰਕਿਰਿਆ, ਜਿਸ ਵਿਚ ਅਫਗਾਨ ਸਮਾਜ ਦੇ ਸਾਰੇ ਖੰਡ ਸ਼ਾਮਲ ਹੋਣ, ਉਸ ਨਾਲ ਹੀ ਸੁਲਝਾਇਆ ਜਾ ਸਕਦਾ ਹੈ।


Baljit Singh

Content Editor

Related News