ਅਮਰੀਕਾ ਦੇ 35 ਸੂਬਿਆਂ ਨੇ ਦੋਬਾਰਾ ਕੰਮ ਸ਼ੁਰੂ ਕਰਨ ਦੀ ਰਸਮੀ ਯੋਜਨਾ ਜਾਰੀ ਕੀਤੀ

Thursday, Apr 30, 2020 - 05:24 PM (IST)

ਅਮਰੀਕਾ ਦੇ 35 ਸੂਬਿਆਂ ਨੇ ਦੋਬਾਰਾ ਕੰਮ ਸ਼ੁਰੂ ਕਰਨ ਦੀ ਰਸਮੀ ਯੋਜਨਾ ਜਾਰੀ ਕੀਤੀ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਆਉਣ ਵਾਲੇ ਦਿਨ ਬਿਹਤਰ ਹੋਣ ਦਾ ਭਰੋਸਾ ਦੇਣ ਦੇ ਬਾਅਦ ਅਮਰੀਕਾ ਦੇ 50 ਵਿਚੋਂ ਘੱਟ ਤੋਂ ਘੱਟ 35 ਸੂਬਿਆਂ ਦੇ ਕੰਮ ਦੁਬਾਰਾ ਸ਼ੁਰੂ ਕਰਨ ਦੀ ਰਸਮੀ ਯੋਜਨਾ ਜਾਰੀ ਕਰ ਦਿੱਤੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਕਈ ਤਰ੍ਹਾਂ ਦੀ ਪਾਬੰਦੀ ਲੱਗੀ ਹੈ। ਅਮਰੀਕਾ ਵਿਚ ਵਾਇਰਸ ਕਾਰਨ 60 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ 35 ਸੂਬਿਆਂ ਨੇ ਦੋਬਾਰਾ ਕੰਮ ਸ਼ੁਰੂ ਕਰਨ ਲਈ ਰਸਮੀ ਯੋਜਨਾਵਾਂ ਜਾਰੀ ਕਰ ਦਿੱਤੀਆਂ ਹਨ। ਇਨ੍ਹਾਂ ਵਿਚੋਂ ਕਈ ਪ੍ਰਸ਼ਾਸਨ ਸਾਡੀਆਂ ਟੀਮਾਂ ਨਾਲ ਵੀ ਸਲਾਹ ਕਰ ਰਹੇ ਹਨ। ਅਸੀਂ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ।" 'ਓਪਨਿੰਗ ਅਪ ਅਮਰੀਕਾ ਅਗੇਨ' 'ਤੇ ਉਦਯੋਗ ਦੇ ਅਧਿਕਾਰੀਆਂ ਨਾਲ ਵ੍ਹਾਈਟ ਹਾਊਸ ਗੋਲਮੇਜ ਸੰਮੇਲਨ ਵਿਚ ਟਰੰਪ ਨੇ ਕਿਹਾ ਸੀ ਅਸੀਂ ਹਰ ਉਸ ਵਿਅਕਤੀ ਪ੍ਰਤੀ ਸੋਗ ਪ੍ਰਗਟ ਕਰਦੇ ਹਾਂ ਜੋ ਕੋਰੋਨਾ ਕਾਰਨ ਜਾਨ ਗੁਆ ਚੁੱਕਾ ਹੈ। ਹੁਣ ਅਸੀਂ ਖੁਸ਼ ਹਾਂ ਕਿ ਇਹ ਦਰਦ ਅਤੇ ਪੀੜ ਖਤਮ ਹੋਣ ਵਾਲੀ ਹੈ। 
ਅਮਰੀਕਾ ਵਿਚ ਕੋਵਿਡ-19 ਦੇ 10 ਲੱਖ ਤੋਂ ਵਧੇਰੇ ਮਾਮਲੇ ਹਨ ਅਤੇ 60 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 
 


author

Sanjeev

Content Editor

Related News