ਕਾਬੁਲ ਧਮਾਕੇ ’ਚ ਮਾਰੇ ਗਏ ਅਮਰੀਕੀ ਫੌਜੀਆਂ ’ਚ ਮੈਸਾਚੁਸੈਟਸ ਦੀ ਔਰਤ ਵੀ ਸ਼ਾਮਲ

Monday, Aug 30, 2021 - 11:51 AM (IST)

ਕਾਬੁਲ ਧਮਾਕੇ ’ਚ ਮਾਰੇ ਗਏ ਅਮਰੀਕੀ ਫੌਜੀਆਂ ’ਚ ਮੈਸਾਚੁਸੈਟਸ ਦੀ ਔਰਤ ਵੀ ਸ਼ਾਮਲ

ਲਾਰੈਂਸ, (ਭਾਸ਼ਾ)- ਕਾਬੁਲ ਹਵਾਈ ਅੱਡੇ ’ਤੇ ਹੋਏ ਆਤਮਘਾਤੀ ਧਮਾਕੇ ਵਿਚ ਮਾਰੇ ਗਏ ਅਮਰੀਕੀ ਫੌਜੀਆਂ ਵਿਚ ਮੈਸਾਚੁਸੈਟਸ ਦੀ ਇਕ ਮਹਿਲਾ ਸਮੁੰਦਰੀ ਫੌਜੀ ਵੀ ਸ਼ਾਮਲ ਸੀ। ਸ਼ਹਿਰ ਵਾਸੀਆਂ ਨੇ ਉਸ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਕਈ ਲੋਕ ਪ੍ਰਾਰਥਨਾ ਸਭਾ ਵਿਚ ਸ਼ਾਮਲ ਹੋਏ। ਲਾਰੈਂਸ ਵਿਚ ਸਾਬਕਾ ਫੌਜੀ ਸੇਵਾਵਾਂ ਦੀ ਡਾਇਰੈਕਟਰ ਜੇਮੀ ਮੈਲੇਂਡੇਜ਼ ਨੇ ਕਿਹਾ ਕਿ ਸਾਰਜੈਂਟ ਜੋਹਾਨੀ ਰੋਸਾਰੀਓ ਪਿਕਾਰਡੋ ਦੇ ਪਰਿਵਾਰ ਨੂੰ ਸ਼ੁੱਕਰਵਾਰ ਸ਼ਾਮ ਇਸ ਦੀ ਜਾਣਕਾਰੀ ਦਿੱਤੀ ਗਈ। ਮੈਲੇਂਡੇਜ਼ ਨੇ ਕਿਹਾ ਕਿ ਅਸੀਂ ਉਸ ਨੂੰ ਕਦੇ ਭੁੱਲਾਂਗੇ ਨਹੀਂ।


author

Tarsem Singh

Content Editor

Related News