ਚੀਨ ਦੀ 'ਦਾਦਾਗਿਰੀ' ਨਾਲ ਨਜਿੱਠਣ ਲਈ ਅਮਰੀਕਾ ਦਾ ਸਾਥ ਦੇਵੇ ਵੀਅਤਨਾਮ : ਹੈਰਿਸ

Wednesday, Aug 25, 2021 - 10:08 PM (IST)

ਚੀਨ ਦੀ 'ਦਾਦਾਗਿਰੀ' ਨਾਲ ਨਜਿੱਠਣ ਲਈ ਅਮਰੀਕਾ ਦਾ ਸਾਥ ਦੇਵੇ ਵੀਅਤਨਾਮ : ਹੈਰਿਸ

ਹਨੋਈ-ਅਮਰੀਕਾ ਦੀ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੱਖਣੀ-ਪੂਰਬੀ ਏਸ਼ੀਆ ਦੀ ਯਾਤਰਾ ਦੌਰਾਨ ਚੀਨ ਵਿਰੁੱਧ ਆਪਣਾ ਤਿੱਖਾ ਰਵੱਈਆ ਬਰਕਰਾਰ ਰੱਖਦੇ ਹੋਏ, ਦੱਖਣੀ ਚੀਨ ਸਾਗਰ 'ਚ ਚੀਨ ਦੀ 'ਦਾਦਾਗਿਰੀ' ਨਾਲ ਨਜਿੱਠਣ ਲਈ ਵੀਅਤਨਾਮ ਨੂੰ ਅਮਰੀਕਾ ਦਾ ਸਾਥ ਦੇਣ ਨੂੰ ਕਿਹਾ। ਵੀਅਤਨਾਮ ਦੇ ਰਾਸ਼ਟਰਪਤੀ ਗੁਯੇਨ ਜੁਆਨ ਫੁਕ ਨਾਲ ਦੁਵੱਲੀ ਬੈਠਕ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਬੀਜਿੰਗ 'ਤੇ ਸੁਯੰਕਤ ਰਾਸ਼ਟਰ ਦੇ ਸਮੁੰਦਰੀ ਕਾਨੂੰਨ ਦਾ ਪਾਲਣ ਕਰਨ ਉਸ ਦੀ ਦਾਦਾਗਿਰੀ ਅਤੇ ਉਸ ਦੇ ਵਧਾ-ਚੜਾ ਕੀਤੇ ਜਾਣ ਵਾਲੇ ਸ਼ਿਪਿੰਗ ਸੰਬੰਧੀ ਦਾਅਵਿਆਂ ਨੂੰ ਚੁਣੌਤੀ ਦੇਣ ਲਈ ਦਬਾਅ ਬਣਾਉਣ ਅਤੇ ਦਬਾਅ ਵਧਾਉਣ ਦੇ ਤਰੀਕੇ ਲੱਭਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਤੰਜ਼ਾਨੀਆ 'ਚ ਫ੍ਰਾਂਸੀਸੀ ਦੂਤਘਰ ਨੇੜੇ ਸੰਘਰਸ਼, 3 ਦੀ ਮੌਤ

ਹੈਰਿਸ ਨੇ ਮੰਗਲਵਾਰ ਨੂੰ ਵੀ ਕਿਹਾ ਸੀ ਕਿ ਚੀਨ, ਦੱਖਣੀ ਚੀਨ ਸਾਗਰ ਦੇ ਵੱਡੇ ਖੇਤਰ 'ਚ ਜ਼ਬਰਦਸਤੀ ਆਪਣਾ ਦਬਦਬਾ ਕਾਇਮ ਕਰਨ, ਧਮਕਾਉਣ ਅਤੇ ਦਾਅਵੇ ਨੂੰ ਘੱਟ ਕਰਨ ਦਾ ਕੰਮ ਕਰ ਰਿਹਾ ਹੈ। ਹੈਰਿਸ ਨੇ ਬੁੱਧਵਾਰ ਨੂੰ ਵੀਅਤਨਾਮ 'ਚ ਕਿਹਾ ਕਿ ਦੱਖਣੀ ਚੀਨ ਸਾਗਰ 'ਚ ਆਪਣੇ ਸੁਰੱਖਿਆ ਹਿੱਤਾਂ ਦੀ ਰੱਖਿਆ 'ਚ ਮਦਦ ਕਰਨ ਲਈ ਅਮਰੀਕਾ ਦੇਸ਼ ਨੂੰ ਵਾਧੂ 'ਯੂ.ਐੱਸ. ਕੋਸਟ ਗਾਰਡ ਕਟਰ' ਭੇਜਣ ਦਾ ਸਮਰੱਥਨ ਕਰਦਾ ਹੈ। ਉਨ੍ਹਾਂ ਨੇ ਵੀਅਤਨਾਮ ਨੂੰ ਇਕ ਰਣਨੀਤਿਕ ਸਾਂਝੇਦਾਰ ਨਾਲ ਇਕ ਵਿਆਪਕ ਸਾਂਝੇਦਾਰ ਬਣਾਉਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ 'ਚ ਹਿੰਦ-ਪ੍ਰਸ਼ਾਂਤ ਖੇਤਰ 'ਚ ਆਪਣੇ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਇਹ ਕਦਮ ਚੁੱਕਿਆ।

ਇਹ ਵੀ ਪੜ੍ਹੋ : ਪੋਲੈਂਡ ਨੇ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਨੂੰ ਰੋਕਿਆ

ਜ਼ਿਕਰਯੋਗ ਹੈ ਕਿ ਵੀਅਤਨਾਮ ਦੱਖਣੀ ਚੀਨ ਸਾਗਰ 'ਚ ਚੀਨ ਦੇ ਖੇਤਰੀ ਦਾਅਵਿਆਂ ਦਾ ਮੁੱਖ ਵਿਰੋਧੀ ਰਿਹਾ ਹੈ ਅਤੇ ਉਹ ਅਮਰੀਕਾ ਦੇ ਇਕ ਮੁੱਖੀ ਭਾਗੀਦਾਰ ਵਜੋਂ ਉਭਰਿਆ ਹੈ। ਬੀਜਿੰਗ ਦੇ ਕਦਮਾਂ ਨਾਲ ਦੱਖਣੀ ਚੀਨ ਸਾਗਰ ਦੀ ਰੱਖਿਆ ਕਰਨ ਦੀ ਵਚਨਬੱਧਤਾ ਜਤਾਉਣ ਦੇ ਨਾਲ ਹੀ ਹੈਰਿਸ ਨੇ ਜਲਵਾਯੂ ਪਰਿਵਰਤਨ, ਵਪਾਰ ਅਤੇ ਕੋਰੋਨਾ ਵਾਇਰਸ ਮਹਾਮਾਰੀ ਸਮੇਤ ਕਈ ਖੇਤਰਾਂ 'ਚ ਵੀਅਤਨਾਮ ਲਈ ਵੱਖ-ਵੱਖ ਮਦਦ ਦਾ ਐਲਾਨ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਅਮਰੀਕਾ ਵੀਅਤਨਾਮ ਨੂੰ ਫਾਈਜ਼ਰ ਟੀਕੇ ਦੀਆਂ 10 ਲੱਖ ਵਾਧੂ ਖੁਰਾਕਾਂ ਭੇਜੇਗਾ।ਇਸ ਤਰ੍ਹਾਂ ਵੀਅਤਨਾਮ ਨੂੰ ਅਮਰੀਕਾ ਤੋਂ ਕੁੱਲ 60 ਲੱਖ ਖੁਰਾਕਾਂ ਮਿਲਣਗੀਆਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News