US Shooting : ਅਮਰੀਕਾ ਦੇ ਹਸਪਤਾਲ ''ਚ ਭਾਰੀ ਗੋਲੀਬਾਰੀ, ਇੱਕ ਦੀ ਮੌਤ

Saturday, Nov 18, 2023 - 04:08 PM (IST)

US Shooting : ਅਮਰੀਕਾ ਦੇ ਹਸਪਤਾਲ ''ਚ ਭਾਰੀ ਗੋਲੀਬਾਰੀ, ਇੱਕ ਦੀ ਮੌਤ

ਵਾਸ਼ਿੰਗਟਨ - ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਰੁਕਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ਤਾਜ਼ਾ ਮਾਮਲਾ ਨਿਊ ਹੈਂਪਸ਼ਾਇਰ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬੰਦੂਕਧਾਰੀ ਨੇ ਹਸਪਤਾਲ ਦੇ ਗਲਿਆਰੇ 'ਚ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਸ ਵਾਲਿਆਂ ਨੇ ਵੀ ਚਾਰਜ ਸੰਭਾਲ ਲਿਆ ਅਤੇ ਜਵਾਬੀ ਕਾਰਵਾਈ ਵਿੱਚ ਬੰਦੂਕਧਾਰੀ ਨੂੰ ਮਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀ ਦੁਆਰਾ ਗੋਲੀ ਮਾਰਨ ਵਾਲੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ :    Axis Bank 'ਤੇ RBI ਦੀ ਵੱਡੀ ਕਾਰਵਾਈ, 'ਇਸ' ਕਾਰਨ ਲਗਾਇਆ ਲਗਭਗ 1 ਕਰੋੜ ਦਾ ਜੁਰਮਾਨਾ

ਪੁਲਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਹਸਪਤਾਲ ਦੇ ਸਾਹਮਣੇ ਵਾਲੇ ਕੋਰੀਡੋਰ ਤੱਕ ਸੀਮਤ ਰਹੀ ਅਤੇ ਸਾਰੇ ਮਰੀਜ਼ ਸੁਰੱਖਿਅਤ ਹਨ। ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਇਸ ਘਟਨਾ ਵਿੱਚ ਪੁਲਸ ਮੁਲਾਜ਼ਮ ਸੁਰੱਖਿਅਤ ਹਨ, ਫਿਲਹਾਲ ਗੋਲੀਬਾਰੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਨਿਊ ਹੈਂਪਸ਼ਾਇਰ ਹਸਪਤਾਲ' ਲਗਭਗ 185 ਬਿਸਤਰਿਆਂ ਵਾਲਾ ਇੱਕ ਹਸਪਤਾਲ ਹੈ ਅਤੇ ਮਨੋਵਿਗਿਆਨਕ ਸਮੱਸਿਆਵਾਂ ਵਾਲੇ ਬਾਲਗਾਂ ਲਈ ਇੱਕੋ ਇੱਕ ਜਨਤਕ ਹਸਪਤਾਲ ਹੈ। ਇਹ ਹਸਪਤਾਲ 'ਕਾਨਕੋਰਡ ਹਾਈ ਸਕੂਲ' ਦੇ ਨੇੜੇ ਸਥਿਤ ਹੈ।

ਇਹ ਵੀ ਪੜ੍ਹੋ :   IBM ਦਾ ਐਕਸ ਖ਼ਿਲਾਫ਼ ਵੱਡਾ ਐਕਸ਼ਨ, ਇਸ਼ਤਿਹਾਰਬਾਜ਼ੀ ਨੂੰ ਕੀਤਾ ਮੁਅੱਤਲ, ਜਾਣੋ ਵਜ੍ਹਾ

ਡੈਮੋਕਰੇਟਿਕ ਪਾਰਟੀ ਦੀ ਮੈਂਬਰ ਐਨੀ ਕੁਸਟਰ ਨੇ ਇੱਕ ਬਿਆਨ ਜਾਰੀ ਕਰਕੇ ਗੋਲੀਬਾਰੀ ਨੂੰ "ਭਿਆਨਕ" ਦੱਸਿਆ ਅਤੇ ਲੋਕਾਂ ਨੂੰ ਹਸਪਤਾਲ ਤੋਂ ਦੂਰ ਰਹਿਣ ਲਈ ਕਿਹਾ ਜਦੋਂ ਕਿ ਪੁਲਸ ਕਾਰਵਾਈ ਕਰ ਰਹੀ ਸੀ। ਉਨ੍ਹਾਂ ਕਿਹਾ, “ਤੁਰੰਤ ਕਾਰਵਾਈ ਕਰਨ ਲਈ ਪੁਲਸ ਅਧਿਕਾਰੀਆਂ ਦਾ ਧੰਨਵਾਦ। ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ...''

ਇਹ ਵੀ ਪੜ੍ਹੋ :    ਸਕੂਟਰ 'ਤੇ ਸਾਮਾਨ ਵੇਚ ਸੁਬਰਤ ਰਾਏ ਨੇ ਖੜ੍ਹਾ ਕੀਤਾ ਸਹਾਰਾ ਗਰੁੱਪ ਦਾ ਸਾਮਰਾਜ, ਸਸਕਾਰ 'ਤੇ ਨਹੀਂ ਪਹੁੰਚੇ ਪੁੱਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News