ਪਹਿਲੀ ਵਾਰ ਅਮਰੀਕੀ ਸੈਨੇਟ ''ਚ ਸਿੱਖ ਨੇ ਕੀਤੀ ਸਵੇਰ ਦੀ ਅਰਦਾਸ (ਵੀਡੀਓ)

Friday, Oct 18, 2019 - 10:09 AM (IST)

ਪਹਿਲੀ ਵਾਰ ਅਮਰੀਕੀ ਸੈਨੇਟ ''ਚ ਸਿੱਖ ਨੇ ਕੀਤੀ ਸਵੇਰ ਦੀ ਅਰਦਾਸ (ਵੀਡੀਓ)

ਵਾਸ਼ਿੰਗਟਨ (ਬਿਊਰੋ)— ਇਤਿਹਾਸ ਵਿਚ ਪਹਿਲੀ ਵਾਰ ਅਮਰੀਕੀ ਸੈਨੇਟ ਚੈਂਬਰ ਵਿਚ ਗੁਰਬਾਣੀ ਪੜ੍ਹੀ ਗਈ। ਸਫੇਦ ਕੁੜਤਾ ਅਤੇ ਪੀਲੀ ਪੱਗ ਪਹਿਨੇ ਮੈਲਬੌਰਨ ਵਸਨੀਕ ਗਿਆਨੀ ਸੁਖਵਿੰਦਰ ਸਿੰਘ ਨੇ ਬੁੱਧਵਾਰ ਨੂੰ ਸੈਨੇਟ ਵਿਚ ਸਵੇਰ ਦੀ ਅਰਦਾਸ ਕੀਤੀ। ਫਿਲਾਡੇਲਫੀਆ ਸਿੱਖ ਸੋਸਾਇਟੀ ਗੁਰਦੁਆਰੇ ਦੇ ਗਿਆਨੀ ਸੁਖਵਿੰਦਰ ਨੇ ਈਸ਼ਵਰ ਨੂੰ ਲੋਕਾਂ ਨੂੰ ਇਕਜੁੱਟ ਰੱਖਣ ਦੀ ਅਰਦਾਸ ਕੀਤੀ। 

 

ਉਨ੍ਹਾਂ ਨੇ ਕਿਹਾ ਕਿ ਈਸ਼ਵਰ ਨੂੰ ਭਾਵੇਂ ਅਸੀਂ ਵੱਖਰੇ-ਵੱਖਰੇ ਨਾਵਾਂ ਨਾਲ ਯਾਦ ਕਰੀਏ ਪਰ ਉਹ ਇਕ ਹੀ ਹੈ। ਸੈਨੇਟਰ ਪੈਟ ਟੌਮੀ ਨੇ ਟਵੀਟ ਕੀਤਾ,''ਗਿਆਨੀ ਸੁਖਵਿੰਦਰ ਸਿੰਘ ਦਾ ਸਵਾਗਤ ਕਰ ਕੇ ਅਸੀਂ ਬਹੁਤ ਖੁਸ਼ ਹਾਂ। ਉਹ ਪਹਿਲੇ ਸਿੱਖ ਹਨ ਜਿਨ੍ਹਾਂ ਨੇ ਸੈਨੇਟ ਵਿਚ ਸਵੇਰ ਦੀ ਅਰਦਾਸ ਕੀਤੀ। ਅਸੀਂ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਅਰਦਾਸ ਲਈ ਸੱਦਾ ਦਿੱਤਾ ਸੀ।''


author

Vandana

Content Editor

Related News