ਹੋਰਮੁਜ਼ ''ਚ ਇਰਾਨੀ ਜਹਾਜ਼ ਨੂੰ ਬਣਾਇਆ ਗਿਆ ਨਿਸ਼ਾਨਾ ! 1 ਦੀ ਮੌਤ, 4 ਹੋਰ ਜ਼ਖ਼ਮੀ

Monday, Sep 14, 2026 - 10:28 AM (IST)

ਹੋਰਮੁਜ਼ ''ਚ ਇਰਾਨੀ ਜਹਾਜ਼ ਨੂੰ ਬਣਾਇਆ ਗਿਆ ਨਿਸ਼ਾਨਾ ! 1 ਦੀ ਮੌਤ, 4 ਹੋਰ ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਹੋਰਮੁਜ਼ ਸਟ੍ਰੇਟ ’ਚ ਕੇਸ਼ਮ ਟਾਪੂ ਨੇੜੇ ਐਤਵਾਰ ਤੜਕੇ ਇਕ ਇਰਾਨੀ ਵਪਾਰਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਇਰਾਨੀ ਸਰਕਾਰੀ ਮੀਡੀਆ ਨੇ ਆਪਣੀ ਖਬਰ ’ਚ ਕੇਸ਼ਮ ਦੇ ਗਵਰਨਰ ਦੇ ਹਵਾਲੇ ਨਾਲ ਹਮਲੇ ਲਈ ਇਕ ‘ਅੱਤਵਾਦੀ ਦੁਸ਼ਮਣ’ ਨੂੰ ਜ਼ਿੰਮੇਵਾਰ ਠਹਿਰਾਇਆ। 

ਗਵਰਨਰ ਨੇ ਦੱਸਿਆ ਕਿ ਹਮਲੇ ’ਚ ਜਾਨ ਗੁਆਉਣ ਵਾਲਾ ਵਿਅਕਤੀ ਜਹਾਜ਼ ਦੇ 10 ਮੈਂਬਰੀ ਚਾਲਕ ਦਲ ’ਚ ਸ਼ਾਮਲ ਸੀ। ਅਧਿਕਾਰੀ ਹਾਲੇ ਇਹ ਪਤਾ ਨਹੀਂ ਲਗਾ ਸਕੇ ਕਿ ਜਹਾਜ਼ ’ਤੇ ਕਿਸ ਤਰ੍ਹਾਂ ਦਾ ਹਥਿਆਰ ਦਾਗਿਆ ਗਿਆ। ਉੱਥੇ ਹੀ ‘ਯੂ. ਕੇ. ਮੈਰੀਟਾਈਮ ਟਰੇਡ ਆਪ੍ਰੇਸ਼ਨਜ਼’ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਟ੍ਰੇਟ ਤੋਂ ਲੰਘ ਰਹੇ ਇਕ ਜਹਾਜ਼ ਨੂੰ ਇਕ ਹਥਿਆਰ ਨਾਲ ਨਿਸ਼ਾਨਾ ਬਣਾਇਆ ਗਿਆ। ਉਸ ਨੇ ਕਿਹਾ ਕਿ ਜਹਾਜ਼ ’ਚ ਅੱਗ ਲੱਗ ਗਈ ਅਤੇ ਸਥਾਨਕ ਅਧਿਕਾਰੀ ਉਸ ’ਚ ਸਵਾਰ ਲੋਕਾਂ ਨੂੰ ਬਾਹਰ ਕੱਢ ਰਹੇ ਸਨ।

ਇਸ ਘਟਨਾ ’ਤੇ ਅਮਰੀਕੀ ਫੌਜ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਅਮਰੀਕਾ ਇਰਾਨੀ ਝੰਡੇ ਵਾਲੇ ਜਹਾਜ਼ਾਂ ’ਤੇ ਹਮਲੇ ਕਰਦਾ ਰਿਹਾ ਹੈ ਅਤੇ ਉਸ ਨੇ ਇਰਾਨੀ ਬੰਦਰਗਾਹਾਂ ਦੀ ਨਾਕੇਬੰਦੀ ਜਾਰੀ ਰੱਖੀ ਹੋਈ ਹੈ। ਕੇਸ਼ਮ ਟਾਪੂ ਬੰਦਰਗਾਹ ਸ਼ਹਿਰ ਬੰਦਰ ਅੱਬਾਸ ਤੋਂ ਲੱਗਭਗ 22 ਕਿਲੋਮੀਟਰ ਦੂਰ ਸਥਿਤ ਹੈ ਅਤੇ ਸਟ੍ਰੇਟ ਤੋਂ ਲੰਘਣ ਵਾਲੀ ਸਮੁੰਦਰੀ ਆਵਾਜਾਈ ’ਤੇ ਇਰਾਨ ਦੇ ਕੰਟਰੋਲ ਨੂੰ ਸਥਾਪਤ ਕਰਨ ’ਚ ਇਸ ਦੀ ਅਹਿਮ ਭੂਮਿਕਾ ਹੈ।


author

Harpreet SIngh

Content Editor

Related News