ਚੀਨ ''ਚ ਉਇਗਰ ਮੁਸਲਮਾਨਾਂ ਦੇ ਕਤਲੇਆਮ ''ਤੇ ਬੋਲਣਾ ਜਾਰੀ ਰੱਖਾਂਗੇ : ਅਮਰੀਕੀ ਰੱਖਿਆ ਮੰਤਰੀ
Thursday, Mar 11, 2021 - 06:03 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰੱਖਿਆ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਸ਼ਿਨਜਿਆਂਗ ਸੂਬੇ ਵਿਚ ਉਇਗਰ ਮੁਸਲਮਾਨਾਂ ਖ਼ਿਲਾਫ਼ ਚੀਨ ਦੇ 'ਕਤਲੇਆਮ' 'ਤੇ ਅਮਰੀਕਾ ਆਵਾਜ਼ ਬੁਲੰਦ ਕਰਦਾ ਰਹੇਗਾ। ਰਾਸ਼ਟਰਪਤੀ ਜੋਅ ਬਾਈਡੇਨ ਦੇ ਅਹੁਦਾ ਸੰਭਾਲਣ ਦੇ ਬਾਅਦ ਅਗਲੇ ਹਫ਼ਤੇ ਚੋਟੀ ਦੇ ਅਮਰੀਕੀ ਅਤੇ ਚੀਨੀ ਅਧਿਕਾਰੀਆਂ ਦੀ ਹੋਣ ਵਾਲੀ ਬੈਠਕ ਤੋਂ ਪਹਿਲਾਂ ਕਈ ਸਾਂਸਦਾਂ ਨੇ ਚੀਨ ਵਿਚ ਮਨੁੱਖੀ ਅਧਿਕਾਰ ਦੀ ਬਦਤਰ ਸਥਿਤੀ ਸੰਬੰਧੀ ਚਿੰਤਾ ਪ੍ਰਗਟ ਕੀਤੀ ਹੈ।
ਵ੍ਹਾਈਟ ਹਾਊਸ ਅਤੇ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਬਲਿੰਕਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਾਨ ਚੀਨ ਦੀ ਵਿਦੇਸ਼ ਨੀਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਵਿਦੇਸ਼ ਮਾਮਲਿਆਂ ਦੇ ਪ੍ਰਮੁੱਖ ਯਾਂਗ ਜੇਇਚੀ ਅਤੇ ਸਟੇਟ ਕੌਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ 18 ਮਾਰਚ ਨੂੰ ਅਲਾਸਕਾ ਦੇ ਐਂਕਰੇਜ ਵਿਚ ਵਾਰਤਾ ਕਰਨਗੇ। ਸੰਸਦ ਵਿਚ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰਾਂ ਨੂੰ ਬਲਿੰਕਨ ਨੇ ਦੱਸਿਆ ਕਿ ਚੀਨ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ 'ਤੇ ਅਮਰੀਕਾ ਬੋਲਣਾ ਜਾਰੀ ਰੱਖੇਗਾ। ਉਹਨਾਂ ਨੇ ਕਿਹਾ,''ਇਸ ਮਾਮਲੇ ਵਿਚ ਸਾਡਾ ਰੁੱਖ਼ ਸਪਸ਼ੱਟ ਹੈ ਅਤੇ ਅਸੀਂ ਇਸ ਨੂੰ ਕਤਲੇਆਮ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤੌਰ 'ਤੇ ਅਸੀਂ ਦੇਖਦੇ ਹਾਂ। ਅਸੀਂ ਇਸ ਖ਼ਿਲਾਫ਼ ਆਵਾਜ਼ ਚੁੱਕਣਾ ਜਾਰੀ ਰੱਖਾਂਗੇ।''
ਪੜ੍ਹੋ ਇਹ ਅਹਿਮ ਖਬਰ- 14 ਮਾਰਚ ਨੂੰ ਅਮਰੀਕਾ ਅਤੇ ਕੈਨੇਡਾ 'ਚ ਹੋਵੇਗੀ ਸਮਾਂ ਤਬਦੀਲੀ
ਸਾਂਸਦ ਮਾਇਕਲ ਮੈਕਕਾਲ ਨੇ ਪੁੱਛਿਆ ਸੀ ਕਿ ਬਾਈਡੇਨ ਪ੍ਰਸ਼ਾਸਨ ਇਸ ਕਤਲੇਆਮ ਨੂੰ ਰੋਕਣ ਲਈ ਕਿਹੜੇ ਵਾਧੂ ਕਦਮ ਚੁੱਕ ਰਿਹਾ ਹੈ। ਬਲਿੰਕਨ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਅਸੀਂ ਕਈ ਚੀਜ਼ਾਂ ਕਰ ਸਕਦੇ ਹਾਂ ਅਤੇ ਅਜਿਹਾ ਕਰਾਂਗੇ ਵੀ। ਸਭ ਤੋਂ ਮਹੱਤਵਪੂਰਨ ਹੈ ਕਿ ਇਸ ਬਾਰੇ ਵਿਚ ਬੋਲਣਾ ਜਾਰੀ ਰੱਖੀਏ ਅਤੇ ਯਕੀਨੀ ਕਰਨਾ ਹੋਵੇਗਾ ਕਿ ਦੂਜੇ ਦੇਸ਼ ਵੀ ਆਵਾਜ਼ ਚੁੱਕਣ।ਚੀਨ ਸਿਰਫ ਸਾਡੀ ਆਵਾਜ਼ 'ਤੇ ਧਿਆਨ ਨਹੀਂ ਦੇਵੇਗਾ ਜਦੋਂ ਤੱਕ ਕਿ ਦੁਨੀਆ ਭਰ ਤੋਂ ਆਵਾਜ਼ ਨਾ ਉਠੇ। ਇਸ ਦੇ ਬਾਅਦ ਹੀ ਤਬਦੀਲੀ ਦੀ ਗੁੰਜਾਇਸ਼ ਪੈਦਾ ਹੋਵੇਗੀ।'' ਉਹਨਾਂ ਨੇ ਕਿਹਾ,''ਅਸੀਂ ਕਈ ਤਰ੍ਹਾਂ ਦੇ ਕਦਮ ਚੁੱਕ ਸਕਦੇ ਹਾਂ। ਇਸ ਦੇ ਤਹਿਤ ਕਤਲੇਆਮ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ, ਪਾਬੰਦੀ ਲਗਾਈ ਜਾਵੇ ਅਤੇ ਵੀਜ਼ਾ 'ਤੇ ਵੀ ਪਾਬੰਦੀ ਲਗਾਉਣ ਦਾ ਵਿਕਲਪ ਵੀ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਚੀਨ ਦਾਅਵਾ ਕਰਦਾ ਹੈ ਕਿ ਕੁਝ ਨਹੀਂ ਹੋਇਆ ਹੈ ਤਾ ਅੰਤਰਰਾਸ਼ਟਰੀ ਭਾਈਚਾਰੇ ਅਤੇ ਸੰਯੁਕਤ ਰਾਸ਼ਟਰ ਨੂੰ ਉੱਥੇ ਜਾਣ ਦਾ ਮੌਕਾ ਦੇਣਾ ਹੋਵੇਗਾ। ਜੇਕਰ ਕੁਝ ਲੁਕਾਉਣ ਲਈ ਨਹੀਂ ਹੈ ਤਾਂ ਸਾਨੂੰ, ਦੁਨੀਆ ਨੂੰ ਦਿਖਾਉਣ।''
ਨੋਟ- ਚੀਨ 'ਚ ਉਇਗਰ ਮੁਸਲਮਾਨਾਂ ਦੇ ਕਤਲੇਆਮ 'ਤੇ ਬੋਲਣਾ ਜਾਰੀ ਰੱਖਾਂਗੇ ਅਮਰੀਕਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।