ਅਮਰੀਕੀ ਵਿਗਿਆਨੀਆਂ ਨੇ ਚਿਤਾਇਆ, ਬ੍ਰਿਟੇਨ ''ਚ ਹੋ ਸਕਦੀਆਂ ਹਨ 66 ਹਜ਼ਾਰ ਮੌਤਾਂ
Tuesday, Apr 07, 2020 - 08:10 PM (IST)

ਲੰਡਨ-ਅਮਰੀਕਾ ਤੋਂ ਬਾਅਦ ਹੁਣ ਬ੍ਰਿਟੇਨ ਨੂੰ ਲੈ ਕੇ ਇਕ ਬੇਹੱਦ ਡਰਾਵਨਾ ਅਨੁਮਾਨ ਜਤਾਇਆ ਗਿਆ ਹੈ ਅਤੇ ਇਹ ਅਨੁਮਾਨ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਬ੍ਰਿਟੇਨ 'ਚ ਕੋਵਿਡ-19 ਮਹਾਮਾਰੀ ਨਾਲ 66 ਹਜ਼ਾਰ ਲੋਕਾਂ ਦੀ ਮੌਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਦੇ ਇਕ ਟਾਪ ਹੈਲਥ ਆਫਿਸਰ ਨੇ ਕਿਹਾ ਸੀ ਕਿ ਅਮਰੀਕਾ 'ਚ ਇਕ ਵੱਖ ਤੋਂ ਜ਼ਿਆਦਾ ਮੌਤਾਂ ਹੋ ਸਕਦੀਆਂ ਹਨ।
ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਖੋਜਕਾਰਾਂ ਨੇ ਕਿਹਾ ਕਿ ਯੂਰਪ 'ਚ ਡੇਢ ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਉੱਥੇ, ਇਸ ਦੇ ਮੁਤਾਬਕ ਸਿਰਫ ਬ੍ਰਿਟੇਨ 'ਚ ਜੁਲਾਈ ਤਕ 66 ਹਜ਼ਾਰ ਲੋਕ ਕੋਵਿਡ-19 ਦਾ ਸ਼ਿਕਾਰ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਯੂ.ਕੇ. 'ਚ ਇਟਲੀ ਤੋਂ ਵੀ ਤਿੰਨ ਗੁਣਾ ਜ਼ਿਆਦਾ ਮੌਤਾਂ ਹੋਣਗੀਆਂ। ਫਿਲਹਾਲ ਯੂਰਪ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਇਟਲੀ ਹੈ ਜਿਥੇ 16 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਗਿਆਨੀਆਂ ਦੇ ਮੁਤਾਬਕ ਇਟਲੀ 'ਚ ਅਗਲੇ ਤਿੰਨ ਮਹੀਨਿਆਂ 'ਚ ਮੌਤਾਂ ਹੋ ਸਕਦੀਆਂ ਹਨ।
ਸਪੇਨ 'ਚ 19 ਹਜ਼ਾਰ ਅਤੇ ਫਰਾਂਸ 'ਚ 15 ਹਜ਼ਾਰ ਮੌਤਾਂ ਦਾ ਅਨੁਮਾਨ ਜਤਾਇਆ ਗਿਆ ਹੈ। ਜ਼ਿਆਦਾਤਰ ਯੂਰਪੀਅਨ ਦੇਸ਼ਾਂ ਨੇ ਸੋਸ਼ਲ ਡਿਸਟੈਂਸਿੰਗ ਰਾਹੀਂ ਵਾਇਰਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਬ੍ਰਿਟੇਨ 'ਚ ਤਿੰਨ ਹਫਤੇ ਦਾ ਲਾਕਡਾਊਨ ਵੀ ਐਲਾਨ ਕਰ ਦਿੱਤਾ ਗਿਆ ਹੈ। ਇਕੱਲੇ ਬ੍ਰਿਟੇਨ 'ਚ 5 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।