ਅਮਰੀਕਾ : ਸ਼ਨੀਵਾਰ ਦੀ ਸੁਪਰ ਸੇਲ 'ਚ ਹੋਈ ਮਾਰਾ-ਮਾਰੀ, ਪੁਲਸ ਹੱਥੀ ਪਏ ਲੋਕ

Tuesday, Dec 24, 2019 - 10:20 PM (IST)

ਅਮਰੀਕਾ : ਸ਼ਨੀਵਾਰ ਦੀ ਸੁਪਰ ਸੇਲ 'ਚ ਹੋਈ ਮਾਰਾ-ਮਾਰੀ, ਪੁਲਸ ਹੱਥੀ ਪਏ ਲੋਕ

ਵਾਸ਼ਿੰਗਟਨ - ਕ੍ਰਿਸਮਸ ਦੇ ਦਿਨ ਤੋਂ ਪਹਿਲਾਂ ਅਮਰੀਕਾ 'ਚ ਚੱਲ ਰਹੀ ਸੁਪਰ ਸੈਚਰਡੇਅ ਦੌਰਾਨ ਲੋਕਾਂ ਨੇ ਜਿੱਥੇ ਰਿਕਾਰਡ ਤੋੜ ਸੌਂਪਿੰਗ ਕੀਤੀ। ਜਿਸ 'ਚ ਕਰੀਬ 34.4 ਬਿਲੀਅਨ ਡਾਲਰ (ਕਰੀਬ 24.5 ਖਰਬ ਰੁਪਏ) ਦੀ ਸੇਲ ਹੋਈ ਹੈ। ਇੰਨੇ ਪੈਸੇ ਲੋਕਾਂ ਨੇ ਵਾਲਮਾਰਟ, ਐਮਾਜ਼ੋਨ, ਕੋਸਟਕੋ ਅਤੇ ਟਾਰਗੈੱਟ ਵਰਗੀਆਂ ਕੰਪਨੀਆਂ ਤੋਂ ਸਮਾਨ ਖਰੀਦਣ 'ਤੇ ਖਰਚ ਕੀਤੇ। ਬੀਤੇ ਸ਼ਨੀਵਾਰ ਨੂੰ ਸੁਪਰ ਸੈਚਰਡੇਅ ਸੇਲ 'ਚ 34.4 ਬਿਲੀਅਨ ਡਾਲਰ ਦੀ ਹੋਈ ਸ਼ੌਂਪਿੰਗ ਨੂੰ ਬਲੂਮਬਰਗ ਨਿਊਜ਼ ਨੇ ਅਮਰੀਕੀ ਰਿਟੇਲ ਹਿਸਟਰੀ ਦਾ ਸਭ ਤੋਂ ਵੱਡਾ ਦਿਨ ਐਲਾਨ ਦਿੱਤਾ।

PunjabKesari

ਇਸ ਸੇਲ 'ਚ ਲੋਕਾਂ ਜਿਥੇ ਖੁਲ੍ਹ ਕੇ ਸ਼ੌਂਪਿੰਗ ਕੀਤੀ ਅਤੇ ਇਸ ਸੇਲ 'ਚ ਲੋਕਾਂ ਵੱਲੋਂ ਮਾਰਾ-ਮਾਰੀ ਵੀ ਦੇਖੀ ਗਈ। ਜਿਸ ਦੀਆਂ ਤਸਵੀਰਾਂ ਅਤੇ ਜਾਣਕਾਰੀ ਡੇਲੀ ਮੇਲ ਨੇ ਆਪਣੀ ਰਿਪੋਰਟ 'ਚ ਪ੍ਰਕਾਸ਼ਿਤ ਕੀਤੀ। ਰਿਪੋਰਟ 'ਚ ਦੱਸਿਆ ਗਿਆ ਕਿ ਕਿਵੇਂ ਸੁਪਰ ਸੈਚਰਡੇਅ ਸੇਲ ਦੇ ਆਖਰੀ ਕੁਝ ਮਿੰਟਾਂ 'ਚ ਲੋਕ ਕਿਵੇਂ ਸਮਾਨ ਚੁੱਕਣ ਲਈ ਆਪਸ 'ਚ ਭਿੱੜ ਰਹੇ ਹਨ ਅਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਉਨ੍ਹਾਂ ਛੁਡਾਇਆ ਜਾ ਰਿਹਾ ਹੈ। ਉਥੇ ਹੀ ਬਲੈਕ ਫ੍ਰਾਈਡੇਅ ਨੂੰ ਹੋਈ ਸੇਲ 'ਚ ਲੋਕ ਨੇ ਕਰੀਬ 31.2 ਬਿਲੀਅਨ ਡਾਲਰ ਦੀ ਸ਼ੌਂਪਿੰਗ ਕੀਤੀ। ਦੱਸ ਦਈਏ ਕਿ ਕੁਝ ਇਸ ਤਰ੍ਹਾਂ ਦੀਆਂ ਅਮਰੀਕਾ, ਕੈਨੇਡਾ ਅਤੇ ਯੂਰਪ ਵਰਗੇ ਦੇਸ਼ਾਂ 'ਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਆਉਣ ਦੀ ਖੁਸ਼ੀ 'ਚ ਨਵੰਬਰ 'ਚ ਦਸੰਬਰ 'ਚ ਸ਼ੁਰੂ ਕਰ ਦਿੱਤੀਆਂ ਹਨ।

PunjabKesari


author

Khushdeep Jassi

Content Editor

Related News