ਅਮਰੀਕਾ ਨੇ ਕੀਤੀ ਸ਼ਰਨਾਰਥੀ ਗਿਣਤੀ ''ਚ ਕਟੌਤੀ, ਸਿਰਫ 45,000 ਲੋਕਾਂ ਨੂੰ ਦੇਵੇਗਾ ਸ਼ਰਨ

09/28/2017 2:23:54 PM

ਵਾਸ਼ਿੰਗਟਨ,(ਬਿਊਰੋ)— ਅਮਰੀਕਾ ਨੇ ਸ਼ਰਨਾਰਥੀਆਂ ਦੀ ਗਿਣਤੀ 'ਚ ਕਟੌਤੀ ਕਰਨ ਦੀ ਘੋਸ਼ਣਾ ਕੀਤੀ ਹੈ। ਦੇਸ਼ ਅਗਲੇ ਸਾਲ 45,000 ਲੋਕਾਂ ਨੂੰ ਹੀ ਸ਼ਰਨ ਦੇਵੇਗਾ, ਜੋ ਸਾਲ 2016 ਦੀ ਤੁਲਨਾ 'ਚ ਅੱਧੀ ਹੈ। ਉਥੇ ਹੀ ਮਾਨਵੀ ਸਮੂਹਾਂ ਨੇ ਇਸ ਫੈਸਲੇ ਦੀ ਅਲੋਚਨਾ ਕਰਦੇ ਹੋਏ ਇਸ ਨੂੰ ਕਰੂਰ ਕਰਾਰ ਦਿੱਤਾ ਹੈ। ਅਮਰੀਕੀ ਸਰਕਾਰ ਦੇ ਇਕ ਅਧਿਕਾਰੀ ਨੇ ਬੀਤੇ ਦਿਨ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਵਿਦੇਸ਼ ਮੰਤਰੀ ਰੇਕਸ ਟਿਲਰਸਨ ਇਸ ਮਾਮਲੇ ਉੱਤੇ ਕਾਂਗਰਸ ਨੂੰ ਜਾਣਕਾਰੀ ਦੇਣਗੇ। ਰਾਸ਼ਟਰਪਤੀ ਦਾ ਆਦੇਸ਼ ਆਉਣ ਵਾਲੇ ਦਿਨਾਂ 'ਚ ਜਾਰੀ ਹੋ ਸਕਦਾ ਹੈ। ਸਰਕਾਰੀ ਅਧਿਕਾਰੀ ਨੇ ਦੱਸਿਆ, ''ਅਮਰੀਕੀ ਲੋਕਾਂ ਦੀ ਰੱਖਿਆ ਅਤੇ ਸੁਰੱਖਿਆ ਸਾਡੀ ਪ੍ਰਮੁੱਖ ਚਿੰਤਾ ਹੈ।'' ਸਾਲ 1975 ਤੋਂ ਅਮਰੀਕਾ ਨੇ ਦੁਨੀਆਭਰ ਦੇ 30 ਲੱਖ ਤੋਂ ਜ਼ਿਆਦਾ ਸ਼ਰਨਾਥੀਆਂ ਨੂੰ ਸ਼ਰਨ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਸੁਰੱਖਿਆ ਵਿਚ ਅਮਰੀਕੀ ਅਗਵਾਈ ਨੂੰ ਬਰਕਰਾਰ ਰੱਖਦੇ ਹੋਏ, ਇਸ ਮਿਸ਼ਨ ਦਾ ਮਕਸਦ ਇਹ ਸੁਨਿਸਚਿਤ ਕਰਨਾ ਹੈ ਕਿ ਸ਼ਰਨਾਰਥੀ ਮੁੜਵਸੇਬਾ ਦੇ ਮੌਕੇ ਉਨ੍ਹਾਂ ਨੂੰ ਹੀ ਮਿਲਣ ਜੋ ਇਸ ਦੇ ਕਾਬਿਲ ਹੋਣ ਨਾ ਕਿ ਉਨ੍ਹਾਂ ਨੂੰ ਜੋ ਸਾਡੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹਨ। ਅਧਿਕਾਰੀ ਨੇ ਕਿਹਾ ਕਿ ਅਮਰੀਕਾ ਮਾਨਵਤਾਵਾਦੀ ਸਹਾਇਤਾ ਵਿਚ ਦਾਨ ਕਰਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਬਣਿਆ ਹੋਇਆ ਹੈ ਅਤੇ ਇਸ ਨੇ ਪਿਛਲੇ ਸਾਲ ਸਮੁੱਚੇ ਸੰਸਾਰ ਵਿਚ ਮਾਨਵਤਾਵਾਦੀ ਸਹਾਇਤਾ ਲਈ ਸੱਤ ਅਰਬ ਡਾਲਰ ਤੋਂ ਜ਼ਿਆਦਾ ਦਿੱਤੇ ਸਨ। ਸ਼ਰਨ ਦੇਣ ਨੂੰ ਸੀਮਿਤ ਕਰਨ ਵਾਲੇ ਫੈਸਲੇ ਉੱਤੇ ਸੰਸਦ ਅਤੇ ਮਾਨਵਧਿਕਾਰ ਕਰਮਚਾਰੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਸੀਨੇਟਰ ਡਿਆਨ ਫੈਨਸਟੀਨ ਨੇ ਕਿਹਾ ਕਿ ਸ਼ਰਨ ਦੇਣ ਦੀ ਗਿਣਤੀ ਨੂੰ 45000 ਤੱਕ ਸੀਮਿਤ ਕਰਨਾ ਪੂਰੀ ਤਰ੍ਹਾਂ ਨਾਲ ਅਸਵੀਕਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਹਾਈ ਕਮੀਸ਼ਨ ਫਾਰ ਰਿਫਿਊਜ ਮੁਤਾਬਕ, ਦੁਨੀਆਭਰ ਵਿਚ 2.25 ਕਰੋੜ ਸ਼ਰਨਾਰਥੀ ਹਨ ਅਤੇ 6.56 ਕਰੋੜ ਜਬਰਨ ਵਿਸਥਾਪਿਤ ਕੀਤੇ ਗਏ ਲੋਕ ਹਨ।


Related News