ਮੁਸਲਮਾਨਾਂ ਕਰਕੇ ਚੀਨ ''ਤੇ ਪਾਬੰਦੀ ਲਾਉਣ ਦੀ ਤਿਆਰੀ ''ਚ ਅਮਰੀਕਾ

03/16/2019 12:27:10 AM

ਵਾਸ਼ਿੰਗਟਨ - ਚੀਨ ਦੇ ਕੁਝ ਹਿੱਸਿਆਂ 'ਚ ਮਨੁੱਖੀ ਅਧਿਕਾਰਾਂ ਦੀ ਵਿਗੜਦੀ ਸਥਿਤੀ ਦੇ ਬਾਰੇ 'ਚ ਚਿੰਤਾ ਜਤਾਉਂਦੇ ਹੋਏ ਅਮਰੀਕਾ ਨੇ ਆਖਿਆ ਹੈ ਕਿ ਉਹ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ 'ਤੇ ਵਿਚਾਰ ਕਰ ਰਿਹਾ ਹੈ। ਅਮਰੀਕਾ ਨੇ ਇਸ ਮੁੱਦੇ 'ਤੇ ਚੀਨ 'ਤੇ ਪਾਬੰਦੀ ਲਾਉਣ ਦੇ ਵੀ ਸੰਕੇਤ ਦਿੱਤੇ ਹਨ।
ਮਨੁੱਖੀ ਅਧਿਕਾਰਾਂ 'ਤੇ ਅਮਰੀਕਾ ਵੱਲੋਂ ਜਾਰੀ ਸਾਲਾਨਾ ਰਿਪੋਰਟ ਮੁਤਾਬਕ ਚੀਨ ਦੇ ਸ਼ਿਨਜਿਆਂਗ 'ਚ 10 ਲੱਖ ਤੋਂ ਜ਼ਿਆਦਾ ਧਾਰਮਿਕ ਘੱਟ ਗਿਣਤੀ ਨੂੰ ਕਥਿਤ ਰੂਪ ਤੋਂ ਹਿਰਾਸਤ 'ਚ ਰੱਖਿਆ ਗਿਆ ਹੈ। ਉਥੇ ਦੇਸ਼ ਦੇ ਉੱਤਰ-ਪੱਛਮੀ ਖੇਤਰ 'ਚ ਰਹਿਣ ਵਾਲੇ ਉਇਗਰ ਮੁਸਲਮਾਨਾਂ ਨੂੰ ਵੀ ਵੱਡੀ ਗਿਣਤੀ 'ਚ ਅੱਤਵਾਦ ਰੋਕੂ ਲੜਾਈ ਦੀ ਆੜ 'ਚ ਗ੍ਰਿਫਤਾਰ ਕੀਤਾ ਹੋਇਆ ਹੈ।
ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਰਾਬਰਟ ਪੈਲਾਡੀਨੋ ਨੇ ਆਖਿਆ ਹੈ ਕਿ ਅਸੀਂ ਚੀਨ ਤੋਂ ਉਨ੍ਹਾਂ ਨੀਤੀਆਂ ਨੂੰ ਖਤਮ ਕਰਨ ਅਤੇ ਗ੍ਰਿਫਤਾਰ ਕੀਤੇ ਗਏ ਮੁਸਲਮਾਨਾਂ ਨੂੰ ਰਿਹਾਅ ਕਰਨ ਦਾ ਦਬਾਅ ਬਣਾਉਂਦੇ ਰਹਾਂਗੇ। ਅਸੀਂ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲਿਆਂ ਜ਼ਿੰਮੇਵਾਰ ਠਹਿਰਾਉਣ ਲਈ ਵਚਨਬੱਧ ਹਾਂ ਅਤੇ ਉਨ੍ਹਾਂ ਖਿਲਾਫ ਪਾਬੰਦੀ ਲਾਉਣ 'ਤੇ ਵਿਚਾਰ ਕਰ ਰਹੇ ਹਾਂ। ਅਮਰੀਕਾ ਇਸ ਮਾਮਲੇ 'ਤੇ ਸੰਯੁਕਤ ਰਾਸ਼ਟਰ ਦੇ ਨਾਲ-ਨਾਲ ਉਸ ਦੇ ਮਨੁੱਖੀ ਅਧਿਕਾਰ ਪ੍ਰਮੁੱਖ ਨਾਲ ਗੱਲਬਾਤ ਕਰ ਇਸ ਮਾਮਲੇ ਨੂੰ ਪਹਿਲ ਦੇ ਆਧਾਰ 'ਤੇ ਚੁੱਕਣ ਦੀ ਕੋਸ਼ਿਸ਼ ਕਰਾਂਗੇ।
ਦੱਸ ਦਈਏ ਕਿ ਚੀਨ ਨੇ ਪੂਰੇ ਸ਼ਿਨਜਿਆਂਗ ਖੇਤਰ 'ਚੋਂ 10 ਲੱਖ ਤੋਂ ਜ਼ਿਆਦਾ ਤੁਰਕੀ ਮੁਸਲਮਾਨਾਂ ਨੂੰ ਸਿਆਸੀ ਸਿੱਖਿਆ ਦੇਣ ਦੇ ਨਾਂ 'ਤੇ ਕਥਿਤ ਤੌਰ 'ਤੇ ਗ੍ਰਿਫਤਾਰ ਕਰ ਰੱਖਿਆ ਹੈ। ਉਥੇ ਚੀਨ ਨੇ ਆਪਣੇ 'ਤੇ ਲੱਗੇ ਇਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਅਮਰੀਕਾ ਦੇ ਬਿਆਨ ਦੀ ਨਿੰਦਾ ਕੀਤੀ ਹੈ।


Khushdeep Jassi

Content Editor

Related News