ਅਮਰੀਕਾ ਨੇ ਖਸ਼ੋਗੀ ਦਾ ਜ਼ਿਕਰ ਕਰ ਸਾਊਦੀ ''ਚ ਮਨੁੱਖੀ ਅਧਿਕਾਰ ਉਲੰਘਣ ''ਤੇ ਚੁੱਕੇ ਸਵਾਲ

03/14/2019 9:43:04 PM

ਵਾਸ਼ਿੰਗਟਨ - ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਅਕਤੂਬਰ 'ਚ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦਾ ਜ਼ਿਕਰ ਕਰਦੇ ਹੋਏ ਸਾਲਾਨਾ ਮਨੁੱਖੀ ਅਧਿਕਾਰ ਰਿਪੋਰਟ 'ਚ ਸਾਊਦੀ ਅਰਬ 'ਤੇ ਵੀ ਸਵਾਲ ਚੁੱਕਿਆ ਹੈ। ਵਿਦੇਸ਼ ਵਿਭਾਗ ਨੇ ਸਾਲਾਨਾ ਰਿਪੋਰਟ 'ਚ ਕਿਹਾ ਹੈ ਕਿ 'ਵਾਸ਼ਿੰਗਟਨ ਪੋਸਟ' ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਸਾਊਦੀ ਪ੍ਰਸ਼ਾਸਨ ਦੇ ਜਾਸੂਸਾਂ ਨੇ ਉਦੋਂ ਕਰ ਦਿੱਤੀ ਸੀ, ਜਦੋਂ ਉਹ ਇਸਤਾਨਬੁਲ 'ਚ ਸਾਊਦੀ ਦੂਤਘਰ ਦੇ ਅੰਦਰ ਗਏ ਸਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਪਬਲਿਕ ਪ੍ਰੌਸੀਕਿਊਟਰ ਦਫਤਰ ਨੇ 11 ਸ਼ੱਕੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ 10 ਲੋਕ ਜਾਂਚ ਦੇ ਦਾਇਰੇ 'ਚ ਹਨ ਪਰ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਘਟਨਾ ਅਜਿਹੀਆਂ ਕੁਝ ਘਟਨਾਵਾਂ 'ਚ ਸ਼ਾਮਲ ਹੈ ਜਿਸ 'ਚ ਸਰਕਾਰ ਜਾਂ ਉਸ ਦੇ ਜਾਸੂਸ ਜਾਣ ਬੁੱਝ ਕੇ ਜਾਂ ਗੈਰ-ਕਾਨੂੰਨੀ ਹੱਤਿਆਵਾਂ 'ਚ ਸ਼ਾਮਲ ਸਨ।
ਸਾਊਦੀ ਅਰਬ 'ਚ ਮਨੁੱਖੀ ਅਧਿਕਾਰ ਉਲੰਘਣ ਦੀਆਂ ਹੋਰ ਘਟਨਾਵਾਂ ਦਾ ਵੀ ਜ਼ਿਕਰ ਹੈ। ਇਸ 'ਚ ਘਟੋਂ-ਘੱਟ 20 ਮਹਿਲਾ ਕਰਮੀਆਂ ਦੀ ਗ੍ਰਿਫਤਾਰੀ, ਅਹਿੰਸਕ ਦੋਸ਼ਾਂ ਲਈ ਮੌਤ ਦੀ ਸਜ਼ਾ, ਜ਼ਬਰਨ ਗਾਇਬ ਕੀਤੇ ਜਾਣ ਦੀਆਂ ਘਟਨਾਵਾਂ ਦਾ ਜ਼ਿਕਰ ਹੈ। ਸਾਊਦੀ ਅਰਬ ਤੋਂ ਇਲਾਵਾ ਨਾਟੋ ਦੇ ਸਹਿਯੋਗੀ ਤੁਰਕੀ ਵੱਲੋਂ ਮਨੁੱਖੀ ਅਧਿਕਾਰ ਉਲੰਘਣ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।


Khushdeep Jassi

Content Editor

Related News