ਕੈਲੀਫੋਰਨੀਆ ਦੇ ਆਕਲੈਂਡ ''ਚ ਪ੍ਰਦਰਸ਼ਨਕਾਰੀਆਂ ਨੇ ਅਦਾਲਤ ਕੰਪਲੈਕਸ ''ਚ ਲਾਈ ਅੱਗ

7/27/2020 3:41:25 PM

ਆਕਲੈਂਡ- ਕੈਲੀਫੋਰਨੀਆ ਦੇ ਆਕਲੈਂਡ ਵਿਚ ਨਸਲੀ ਹਿੰਸਾ ਖਿਲਾਫ ਨਿਆਂ ਅਤੇ ਪੁਲਸ ਸੁਧਾਰ ਦੀ ਮੰਗ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਕ ਅਦਾਲਤ ਕੰਪਲੈਕਸ ਵਿਚ ਅੱਗ ਲਗਾ ਦਿੱਤੀ, ਪੁਲਸ ਥਾਣੇ ਵਿਚ ਤੋੜ-ਫੋੜ ਕੀਤੀ ਅਤੇ ਪੁਲਸ ਕਾਮਿਆਂ ਵੱਲ ਪਟਾਕੇ ਸੁੱਟੇ। 

ਆਕਲੈਂਡ ਪੁਲਸ ਵਿਭਾਗ ਦੇ ਬੁਲਾਰੇ ਅਧਿਕਾਰੀ ਜਾਨਾ ਵਾਟਸਨ ਨੇ ਦੱਸਿਆ ਕਿ ਤਕਰੀਬਨ 700 ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਵਿਚ ਹਿੱਸਾ ਲਿਆ। ਸ਼ਨੀਵਾਰ ਰਾਤ ਨੂੰ ਸ਼ੁਰੂਆਤ ਵਿਚ ਇਹ ਮਾਰਚ ਸ਼ਾਂਤੀਪੂਰਣ ਸੀ ਪਰ ਬਾਅਦ ਵਿਚ ਕੁਝ ਲੋਕਾਂ ਨੇ ਖਿੜਕੀਆਂ ਤੋੜੀਆਂ ਅਤੇ ਪੁਲਸ ਕਾਮਿਆਂ ਵਲੋਂ ਪਟਾਕੇ ਸੁੱਟੇ। ਇਸ ਖੇਤਰ ਵਿਚ ਕਈ ਸਥਾਨਾਂ 'ਤੇ ਅੱਗ ਲਗਾਏ ਜਾਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। 

ਅਲਮੇਡਾ ਕਾਊਂਟੀ ਸੁਪੀਰੀਅਰ ਅਦਾਲਤ ਵਿਚ ਵੀ ਅੱਗ ਲਗਾਈ ਗਈ ਪਰ ਉਸ 'ਤੇ ਜਲਦੀ ਕਾਬੂ ਪਾ ਲਿਆ ਗਿਆ। ਵਾਟਸਨ ਨੇ ਕਿਹਾ ਕਿ ਪੁਲਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਉਨ੍ਹਾਂ ਨੇ ਇਸ ਸਬੰਧ ਵਿਚ ਵਿਸਥਾਰ ਜਾਣਕਾਰੀ ਨਹੀਂ ਦਿੱਤੀ। ਪ੍ਰਦਰਸ਼ਨਕਾਰੀਆਂ ਤੇ ਅਧਿਕਾਰੀਆਂ ਦੇ ਜ਼ਖਮੀ ਹੋਣ ਦੀ ਤਤਕਾਲ ਕੋਈ ਖਬਰ ਨਹੀਂ ਮਿਲੀ ਹੈ ਅਤੇ ਨਾ ਹੀ ਤੋੜ-ਫੋੜ ਵਿਚ ਹੋਏ ਨੁਕਸਾਨ ਬਾਰੇ ਅਜੇ ਕੋਈ ਜਾਣਕਾਰੀ ਦਿੱਤੀ ਗਈ ਹੈ। 
ਆਕਲੈਂਡ ਦੀ ਮੇਅਰ ਲਿਬੀ ਸਕਾਫ ਨੇ ਐਤਵਾਰ ਨੂੰ ਇਕ ਬਿਆਨ ਵਿਚ ਚਿਤਾਵਨੀ ਦਿੱਤੀ ਕਿ ਟਰੰਪ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਸੰਘੀ ਏਜੰਟਾਂ ਨੂੰ ਸ਼ਹਿਰ ਵਿਚ ਭੇਜੇ ਜਾਣ ਦੇ ਕਦਮ ਨੂੰ ਸਹੀ ਠਹਿਰਾਉਣ ਲਈ ਇਸ ਤੋੜ-ਫੋੜ ਦੀ ਵਰਤੋਂ ਕਰ ਸਕਦੇ ਹਨ। 


Lalita Mam

Content Editor Lalita Mam