ਅਮਰੀਕੀ ਰਾਸ਼ਟਰਪਤੀ ਚੋਣਾਂ 2024: ਨਿੱਕੀ ਹੇਲੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ਤੋਂ ਬਾਹਰ

Thursday, Mar 07, 2024 - 10:25 AM (IST)

ਅਮਰੀਕੀ ਰਾਸ਼ਟਰਪਤੀ ਚੋਣਾਂ 2024: ਨਿੱਕੀ ਹੇਲੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ਤੋਂ ਬਾਹਰ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਨਿੱਕੀ ਹੇਲੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ਤੋਂ ਬਾਹਰ ਹੋ ਗਈ ਹੈ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਰਾਹ ਪੱਧਰਾ ਹੋ ਗਿਆ ਹੈ। ਹੇਲੀ ਦੇ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਡੋਨਾਲਡ ਟਰੰਪ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਡੈਮੋਕ੍ਰੇਟਿਕ ਰਾਸ਼ਟਰਪਤੀ ਜੋਅ ਬਾਈਡੇਨ ਦਾ ਸਾਹਮਣਾ ਕਰਨਗੇ। ਭਾਰਤੀ ਮੂਲ ਦੀ ਨਿੱਕੀ ਹੇਲੀ ਦੇ ਅਮਰੀਕੀ ਚੋਣਾਂ ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਸਿਰਫ ਟਰੰਪ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹਿ ਗਏ ਹਨ। 

ਰਾਇਟਰਜ਼ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ। ਨਿੱਕੀ ਹੇਲੀ ਦੇ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਟਰੰਪ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਡੈਮੋਕ੍ਰੇਟਿਕ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਭਿੜਨਗੇ। ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਦੇ ਇਸ ਫ਼ੈਸਲੇ ਤੋਂ ਬਾਅਦ ਡੋਨਾਲਡ ਟਰੰਪ ਲਈ ਲਗਾਤਾਰ ਤੀਜੀ ਵਾਰ ਰਿਪਬਲਿਕਨ ਉਮੀਦਵਾਰ ਵਜੋਂ ਰਾਸ਼ਟਰਪਤੀ ਚੋਣ ਲੜਨ ਦਾ ਰਸਤਾ ਸਾਫ਼ ਹੋ ਗਿਆ ਹੈ। ਬੀਤੇ ਦਿਨ 'ਸੁਪਰ ਮੰਗਲਵਾਰ' 'ਚ ਬਾਈਡੇਨ ਅਤੇ ਟਰੰਪ ਜਿੱਤੇ ਹਨ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਲਈ ਦੇਸ਼ ਭਰ ਦੇ 15 ਸੂਬਿਆਂ 'ਚ ਹੋਈਆਂ ਆਪੋ-ਆਪਣੇ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਜਿੱਤਣ 'ਚ ਸਫਲ ਰਹੇ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਰੂਸ-ਯੂਕ੍ਰੇਨ ਯੁੱਧ 'ਚ ਹੈਦਰਾਬਾਦ ਦੇ ਨੌਜਵਾਨ' ਦੀ ਮੌਤ, ਧੋਖੇ ਨਾਲ ਕੀਤਾ ਸੀ ਭਰਤੀ

ਇਸ ਨਾਲ ਨਵੰਬਰ 'ਚ ਇਕ ਵਾਰ ਫਿਰ ਦੋਹਾਂ ਨੇਤਾਵਾਂ ਵਿਚਾਲੇ ਆਹਮੋ-ਸਾਹਮਣੇ ਹੋਣ ਦਾ ਰਾਹ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ। ਨਾਲ ਹੀ ਵਰਮੌਂਟ ਸੂਬੇ ਵਿੱਚ ਹੈਰਾਨ ਕਰਨ ਵਾਲੀ ਜਿੱਤ ਦੇ ਬਾਵਜੂਦ ਭਾਰਤੀ-ਅਮਰੀਕੀ ਨਿੱਕੀ ਹੇਲੀ 'ਤੇ ਆਪਣੀ ਉਮੀਦਵਾਰੀ ਛੱਡਣ ਲਈ ਦਬਾਅ ਵਧ ਗਿਆ ਹੈ। 'ਸੁਪਰ ਮੰਗਲਵਾਰ' ਦੇ ਨਤੀਜਿਆਂ ਤੋਂ ਬਾਅਦ 77 ਸਾਲਾ ਟਰੰਪ ਨੇ ਆਪਣੀ ਰਿਪਬਲਿਕਨ ਵਿਰੋਧੀ 52 ਸਾਲਾ ਹੇਲੀ 'ਤੇ ਮਜ਼ਬੂਤ ​​ਲੀਡ ਲੈ ਲਈ ਸੀ। ਅਮਰੀਕੀ ਰਾਸ਼ਟਰਪਤੀ ਚੋਣ 2024 'ਚ ਨਿੱਕੀ ਹੇਲੀ ਨੇ ਵਾਸ਼ਿੰਗਟਨ ਡੀਸੀ ਵਿੱਚ ਡੋਨਾਲਡ ਟਰੰਪ ਨੂੰ ਹਰਾਇਆ, ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤ ਕੇ ਇਤਿਹਾਸ ਰਚਿਆ ਸੀ। ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਕਸਾਸ, ਕੈਲੀਫੋਰਨੀਆ ਅਤੇ 11 ਹੋਰ ਰਾਜਾਂ ਵਿੱਚ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਪਰ ਵਰਮੌਂਟ ਵਿੱਚ ਹੇਲੀ ਦੀ ਜਿੱਤ ਨੇ ਉਸ ਨੂੰ ਪੂਰੀ ਤਰ੍ਹਾਂ ਨਾਲ ਦੌੜ ਜਿੱਤਣ ਤੋਂ ਰੋਕ ਦਿੱਤਾ। 

ਹਾਲਾਂਕਿ ਬੀਤੇ ਦਿਨ ਮੰਗਲਵਾਰ ਨੂੰ 15 ਰਾਜਾਂ ਵਿੱਚ ਜਿੱਥੇ ਵੋਟਿੰਗ ਹੋਈ, ਟਰੰਪ ਕੋਲ ਪਾਰਟੀ ਦੀ ਨਾਮਜ਼ਦਗੀ ਜਿੱਤਣ ਲਈ ਲੋੜੀਂਦੇ ਡੈਲੀਗੇਟ ਨਹੀਂ ਸਨ ਪਰ ਉਹ ਇਸ ਦੇ ਬਹੁਤ ਨੇੜੇ ਆ ਗਏ। ਸਾਰੇ ਰਿਪਬਲਿਕਨ ਡੈਲੀਗੇਟਾਂ ਵਿੱਚੋਂ ਇੱਕ ਤਿਹਾਈ ਨੂੰ 'ਸੁਪਰ ਮੰਗਲਵਾਰ' ਨੂੰ ਚੁਣਿਆ ਗਿਆ ਸੀ, ਜੋ ਕਿ 2024 ਵਿੱਚ ਪ੍ਰਾਇਮਰੀ ਚੋਣਾਂ ਦੀ ਸਭ ਤੋਂ ਮਹੱਤਵਪੂਰਨ ਤਾਰੀਖ ਅਤੇ ਦਿਨ ਮੰਨਿਆ ਜਾਂਦਾ ਹੈ। ਰਿਪਬਲਿਕਨ ਰਾਸ਼ਟਰਪਤੀ ਨਾਮਜ਼ਦਗੀ ਜਿੱਤਣ ਲਈ, ਕਿਸੇ ਵੀ ਉਮੀਦਵਾਰ ਨੂੰ 1,215 ਡੈਲੀਗੇਟਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ, ਜੋ ਪ੍ਰਾਇਮਰੀ ਦੇ ਦੌਰਾਨ ਚੁਣੇ ਜਾਂਦੇ ਹਨ। 'ਸੁਪਰ ਮੰਗਲਵਾਰ' ਤੋਂ ਬਾਅਦ ਟਰੰਪ ਨੂੰ 244 ਡੈਲੀਗੇਟਾਂ ਦਾ ਸਮਰਥਨ ਹਾਸਲ ਹੋਇਆ ਹੈ, ਜਦਕਿ ਹੇਲੀ ਦੇ ਪੱਖ 'ਚ ਸਿਰਫ 86 ਡੈਲੀਗੇਟ ਚੁਣੇ ਗਏ ਹਨ। ਬਾਈਡੇਨ (81) ਜੋ ਇੱਕ ਵਾਰ ਫਿਰ ਰਾਸ਼ਟਰਪਤੀ ਬਣਨ ਦੀ ਇੱਛਾ ਰੱਖਦੇ ਹਨ, ਲਗਭਗ ਸਾਰੇ ਡੈਮੋਕਰੇਟਿਕ ਪ੍ਰਾਇਮਰੀ ਰਾਜਾਂ ਵਿੱਚ ਜਿੱਤਣ ਵਿੱਚ ਕਾਮਯਾਬ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News