ਕਮਲਾ ਹੈਰਿਸ ਦੀ ਹੋਵੇਗੀ ਇਤਿਹਾਸਕ ਜਿੱਤ ਜਾਂ ਇਕ ਵਾਰ ਮੁੜ ਡੋਨਾਲਡ ਟਰੰਪ ਸਰਕਾਰ

Wednesday, Nov 06, 2024 - 10:50 AM (IST)

ਕਮਲਾ ਹੈਰਿਸ ਦੀ ਹੋਵੇਗੀ ਇਤਿਹਾਸਕ ਜਿੱਤ ਜਾਂ ਇਕ ਵਾਰ ਮੁੜ ਡੋਨਾਲਡ ਟਰੰਪ ਸਰਕਾਰ

ਵਾਸ਼ਿੰਗਟਨ (ਏਜੰਸੀਆਂ)- ਅਮਰੀਕੀ ਰਾਸ਼ਟਰਪਤੀ ਚੋਣ ਲਈ ਵੋਟਿੰਗ ਦਾ ਅੱਜ ਆਖਰੀ ਦਿਨ ਹੈ। ਉਕਤ ਚੋਣ ’ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹਨ ਕਿਉਂਕਿ ਡੋਨਾਲਡ ਟਰੰਪ ਆਪਣੇ ਕੱਟੜ ਪੈਂਤੜੇ ਲਈ ਜਾਣੇ ਜਾਂਦੇ ਹਨ, ਜਦੋਂ ਕਿ ਕਮਲਾ ਹੈਰਿਸ ਨੂੰ ਉਦਾਰਵਾਦੀ ਵਿਚਾਰਧਾਰਾ ਦੀ ਨੇਤਾ ਮੰਨਿਆ ਜਾਂਦਾ ਹੈ। ਅਮਰੀਕਾ ਦੇ ਚੋਣ ਨਤੀਜਿਆਂ ਦਾ ਅਸਰ ਅੰਦਰੂਨੀ ਮਾਮਲਿਆਂ ’ਤੇ ਤਾਂ ਨਜ਼ਰ ਆਵੇਗਾ ਹੀ ਇਸ ਦੇ ਨਾਲ ਹੀ ਯੂਕ੍ਰੇਨ-ਰੂਸ ਜੰਗ, ਇਜ਼ਰਾਈਲ-ਹਮਾਸ ਜੰਗ ਸਮੇਤ ਦੁਨੀਆ ਦੇ ਕਈ ਮੁੱਦਿਆਂ ’ਤੇ ਵੀ ਇਹ ਸਿੱਧਾ ਨਜ਼ਰ ਆਵੇਗਾ।

ਇਹ ਵੀ ਪੜ੍ਹੋ: US Elections 2024: ਇਲੀਨੋਇਸ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਰਾਜਾ ਕ੍ਰਿਸ਼ਨਾਮੂਰਤੀ ਨੇ ਮੁੜ ਜਿੱਤੀ ਚੋਣ

ਇਸ ਵਾਰ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਮੁਕਾਬਲਾ ਬੇਹੱਦ ਸਖਤ ਹੋਣ ਦੀ ਉਮੀਦ ਹੈ। ਮਾਹਿਰਾਂ ਅਨੁਸਾਰ ਇਹ ਚੋਣ ਨਤੀਜਾ ਪੂਰੀ ਤਰ੍ਹਾਂ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕਿਸ ਉਮੀਦਵਾਰ ਦੇ ਸਮਰਥਕ ਜ਼ਿਆਦਾ ਗਿਣਤੀ ’ਚ ਪੋਲਿੰਗ ਸਟੇਸ਼ਨਾਂ ’ਤੇ ਪਹੁੰਚਦੇ ਹਨ। ਕਮਲਾ ਹੈਰਿਸ ਇਸ ਸਮੇਂ ਅਮਰੀਕਾ ਦੀ ਉਪ ਰਾਸ਼ਟਰਪਤੀ ਹੈ, ਜਦੋਂ ਕਿ ਟਰੰਪ 2017 ਤੋਂ 2021 ਤੱਕ ਰਾਸ਼ਟਰਪਤੀ ਰਹਿ ਚੁੱਕੇ ਹਨ।

 

ਇਹ ਵੀ ਪੜ੍ਹੋ: US Presidential Election: ਵੋਟਾਂ ਦੀ ਗਿਣਤੀ ਜਾਰੀ, ਕਮਲਾ ਹੈਰਿਸ ਤੋਂ ਅੱਗੇ ਨਿਕਲੇ ਡੋਨਾਲਡ ਟਰੰਪ

 

ਨਿਊਯਾਰਕ ਟਾਈਮਜ਼ ਮੁਤਾਬਕ ਵੋਟਿੰਗ ਦੌਰਾਨ 3 ਵੱਡੇ ਸਵਿੰਗ ਸੂਬਿਆਂ- ਪੈਨਸਿਲਵੇਨੀਆ, ਵਿਸਕਾਨਸਿਨ ਅਤੇ ਮਿਸ਼ੀਗਨ ’ਚ ਮੀਂਹ ਪੈ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਰਾਜਾਂ ਵਿਚ ਦਿਨ ਭਰ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਦਾ ਸਿੱਧਾ ਅਸਰ ਵੋਟਰਾਂ ਦੀ ਗਿਣਤੀ ’ਤੇ ਪੈ ਸਕਦਾ ਹੈ। 1960 ਅਤੇ 2000 ਦੀਆਂ ਚੋਣਾਂ ਵਿਚ ਵੀ ਵੋਟਾਂ ਵਾਲੇ ਦਿਨ ਸਵਿੰਗ ਰਾਜਾਂ ਵਿਚ ਮੀਂਹ ਪਿਆ ਸੀ। ਦੋਵਾਂ ਚੋਣਾਂ ਵਿਚ ਰਿਪਬਲੀਕਨ ਉਮੀਦਵਾਰ ਜੇਤੂ ਰਹੇ ਸਨ। 2007 ਵਿਚ ਕੀਤੀ ਗਈ ਇਕ ਖੋਜ ਵਿਚ ਸਾਹਮਣੇ ਆਇਆ ਕਿ ਰਿਪਬਲੀਕਨ ਵੋਟਰ ਖ਼ਰਾਬ ਮੌਸਮ ਵਿਚ ਵੀ ਵੋਟ ਪਾਉਣ ਜਾਂਦੇ ਹਨ, ਜਦੋਂ ਕਿ ਡੈਮੋਕ੍ਰੇਟ ਵੋਟਰ ਖ਼ਰਾਬ ਮੌਸਮ ਵਿਚ ਵੋਟ ਪਾਉਣ ਤੋਂ ਬਚਦੇ ਹਨ।

ਇਹ ਵੀ ਪੜ੍ਹੋ: ਕੈਨੇਡਾ ਦੇ ਹਿੰਦੂ ਮੰਦਰਾਂ ’ਤੇ ਹੋ ਰਹੇ ਹਮਲਿਆਂ ਤੇ ਸਾਜ਼ਿਸ਼ਾਂ ਦਾ ਸਰਗਨਾ ਹੈ ਖਾਲਿਸਤਾਨੀ ਪੰਨੂ!

ਇਸ ਦੇ ਨਾਲ ਹੀ ਚੋਣਾਂ ’ਚ ਟਰੰਪ ਦਾ ਸਮਰਥਨ ਕਰ ਰਹੇ ਐਲੋਨ ਮਸਕ ਨੇ ਕਿਹਾ ਕਿ ਜੇਕਰ ਟਰੰਪ ਚੋਣ ਹਾਰ ਜਾਂਦੇ ਹਨ ਤਾਂ ਇਹ ਅਮਰੀਕਾ ਦੀ ਆਖਰੀ ਚੋਣ ਹੋਵੇਗੀ। ਮਸਕ ਨੇ ਕਿਹਾ ਕਿ ਜੇਕਰ ਅਸੀਂ ਟਰੰਪ ਨੂੰ ਨਹੀਂ ਚੁਣਦੇ ਤਾਂ ਦੇਸ਼ ’ਚ ਲੋਕਤੰਤਰੀ ਪ੍ਰਣਾਲੀ ਖਤਮ ਹੋ ਜਾਵੇਗੀ ਅਤੇ ਸਿਰਫ ਇਕ ਡੈਮੋਕ੍ਰੇਟਿਕ ਪਾਰਟੀ ਹੀ ਬਚੇਗੀ। ਇਸ ਦੇ ਨਾਲ ਹੀ ਟਰੰਪ ਨੇ ਚੋਣਾਂ ਤੋਂ ਪਹਿਲਾਂ ਮਿਸ਼ੀਗਨ ’ਚ ਆਪਣੀ ਆਖਰੀ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੇਰਾ ਮੁਕਾਬਲਾ ਕਮਲਾ ਹੈਰਿਸ ਨਾਲ ਨਹੀਂ, ਸਗੋਂ ਡੈਮੋਕ੍ਰੇਟਿਕ ਪਾਰਟੀ ਦੇ ‘ਸ਼ੈਤਾਨੀ ਸਿਸਟਮ’ ਨਾਲ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਇਸ ਸ਼ਹਿਰ ਦੀ ਹਵਾ ਹੋਈ ਗੰਦਲੀ, 1900 ਤੱਕ ਪਹੁੰਚਿਆ AQI, ਭਾਰਤ ਸਿਰ ਮੜ੍ਹਿਆ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News