ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਜਿਲ ਮੁੜ ਕੋਰੋਨਾ ਵਾਇਰਸ ਨਾਲ ਹੋਈ ਸੰਕਰਮਿਤ

08/25/2022 4:11:26 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੋਨ ਦੀ ਪਤਨੀ ਜਿਲ ਬਾਈਡੇਨ ਕੋਰੋਨਾ ਵਾਇਰਸ ਤੋਂ ਉਭਰਨ ਦੇ ਬਾਅਦ ਦੁਬਾਰਾ ਇਸ ਨਾਲ ਸੰਕਰਮਿਤ ਹੋ ਗਈ ਹੈ। ਵ੍ਹਾਈਟ ਹਾਊਸ ਨੇ ਦੱਸਿਆ ਕਿ ਰਾਸ਼ਟਰਪਤੀ ਜੋਅ ਬਾਈਡੇਨ ਕੋਵਿਡ-19 ਤੋਂ ਉਭਰ ਚੁੱਕੇ ਹਨ। ਉਹ ਵੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਕੋਰੋਨਾ ਵਾਇਰਸ ਤੋਂ ਉਭਰਨ ਦੇ ਬਾਅਦ ਫਿਰ ਸੰਕਰਮਿਤ ਹੋ ਗਏ ਸਨ।

ਬਾਈਡੇਨ ਦੀ ਉਪ-ਸੰਚਾਰ ਨਿਰਦੇਸ਼ਕ ਕੇਲਸੀ ਡੋਨੋਹੂ ਨੇ ਕਿਹਾ ਕਿ ਜਾਂਚ ਵਿਚ ਉਨ੍ਹਾਂ ਦੇ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਅਤੇ ਉਹ ਡੇਲਾਵੇਅਰ ਵਿਚ ਹੀ ਰਹੇਗੀ, ਜਿੱਥੇ ਉਹ ਸੰਕਰਮਿਤ ਹੋਣ ਦੇ ਬਾਅਦ ਇਕਾਂਤਵਾਸ ਵਿਚ ਸੀ।


cherry

Content Editor

Related News