ਅਮਰੀਕੀ ਪੁਲਸ ਨੇ ਫਲੋਰੀਡਾ ਦੇ ਸਕੂਲ 'ਚ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਲੜਕੇ ਦੀ ਤਸਵੀਰ ਕੀਤੀ ਜਾਰੀ

06/01/2022 7:51:07 PM

ਵਾਸ਼ਿੰਗਟਨ-ਅਮਰੀਕਾ 'ਚ ਫਲੋਰੀਡਾ ਦੇ ਪੁਲਸ ਅਧਿਕਾਰੀਆਂ ਨੇ ਇਕ 10 ਸਾਲਾ ਲੜਕੇ ਦੀ ਗ੍ਰਿਫ਼ਤਾਰੀ ਦੀ ਤਸਵੀਰ ਜਾਰੀ ਕੀਤੀ ਹੈ ਜਿਸ 'ਤੇ ਸਕੂਲ ਦੇ ਹੋਰ ਵਿਦਿਆਰਥੀ ਨੂੰ ਗੋਲੀ ਮਾਰਨ ਦੀ ਧਕਮੀ ਦੇਣ ਦਾ ਦੋਸ਼ ਹੈ। ਲੀ ਕਾਊਂਟੀ ਸ਼ੈਰਿਫ਼ ਕਾਰਮਾਈਨ ਮਾਰਸੇਨੋ ਨੇ ਕੋਬੰਲੀਆ 'ਚ ਡਬਲਯੂ ਰੇਡੀਓ ਨੂੰ ਦੱਸਿਆ ਕਿ ਮੈਂ ਇਕ ਮੁਹਿੰਮ ਸ਼ੁਰੂ ਕੀਤੀ ਹੈ ਕਿ ਮੈਂ ਸਮਝਦਾ ਹਾਂ ਕਿ ਲੜਕਾ ਸਿਰਫ਼ 10 ਸਾਲ ਦਾ ਹੈ, ਜਦਕਿ ਉਸ ਦਾ ਦਿਮਾਗ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੋਇਆ ਹੈ, ਨਾਲ ਹੀ ਉਸ ਦੀ ਕਿਸ਼ੋਰ ਉਮਰ ਹੈ ਪਰ ਮੈਂ ਤੁਹਾਨੂੰ ਦੱਸਾਂਗਾ ਕਿ ਜਦ ਇਕ 10 ਸਾਲ ਦਾ ਬੱਚਾ ਟ੍ਰਿਗਰ ਦਬਾਉਂਦਾ ਹੈ ਤਾਂ ਉਸ ਦੇ ਨਤੀਜੇ ਉਮਰ ਦੀ ਪਰਵਾਹ ਨਹੀਂ ਕਰਦੇ ਅਤੇ ਭਿਆਨਕ ਹੁੰਦੇ ਹਨ।

ਇਹ ਵੀ ਪੜ੍ਹੋ :ਚੀਨ ਦੇ ਸਿਚੁਆਨ ਸੂਬੇ 'ਚ 6.1 ਤੀਬਰਤਾ ਦਾ ਆਇਆ ਭੂਚਾਲ

ਨਿਊਯਾਰਕ ਪੋਸਟ ਮੁਤਾਬਕ ਸ਼ੈਰਿਫ਼ ਦੇ ਦਫ਼ਤਰ ਨੇ ਸੋਮਵਾਰ ਨੂੰ ਫੇਸਬੁੱਕ 'ਤੇ ਵੀਡੀਓ ਪੋਸਟ ਕੀਤੀ ਜਿਸ 'ਚ ਕੇਪ ਕੋਰਲ ਦੇ ਪੈਟ੍ਰਿਅਟ ਐਲਮੈਂਟਰੀ ਸਕੂਲ 'ਚ ਪੰਜਵੀਂ ਜਮਾਤ ਦੇ ਵਿਦਿਆਰਥੀ ਡੈਨੀਅਨ ਇੱਸਾਕ ਮਾਰਕੇਜ਼ ਨੂੰ ਸੰਦੇਸ਼ ਰਾਹੀਂ ਧਮਕੀ ਦੇਣ ਦੇ ਦੋਸ਼ 'ਚ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ 'ਚ ਇਸ ਸੰਦੇਸ਼ ਨੂੰ ਮੁਖਬਰਾਂ ਨੇ 28 ਮਈ ਨੂੰ ਅਧਿਕਾਰੀਆਂ ਨੂੰ ਭੇਜ ਦਿੱਤਾ ਸੀ। ਇਸ 10 ਸਾਲਾ ਵਿਦਿਆਰਥੀ ਨੇ ਕਥਿਤ ਤੌਰ 'ਤੇ ਚਾਰ ਅਸਾਲਟ ਰਾਈਫਲਾਂ ਦੀ ਇਕ ਤਸਵੀਰ ਸਾਂਝੀ ਕੀਤੀ ਅਤੇ ਕਿਹਾ ਕਿ ਉਸ ਨੇ ਇਨ੍ਹਾਂ ਨੂੰ ਖਰੀਦਿਆ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਨਵੇਂ ਵਿਦਿਆਰਥੀ ਵੀਜ਼ਾ ਨਾਲ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਲਾਭ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News