5 ਤੋਂ 11 ਸਾਲ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਜਲਦ, ਅਮਰੀਕਾ ਅਗਲੇ ਮਹੀਨੇ ਦੇ ਸਕਦੈ ਫਾਈਜ਼ਰ ਨੂੰ ਮਨਜ਼ੂਰੀ

Monday, Sep 13, 2021 - 01:04 AM (IST)

5 ਤੋਂ 11 ਸਾਲ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਜਲਦ, ਅਮਰੀਕਾ ਅਗਲੇ ਮਹੀਨੇ ਦੇ ਸਕਦੈ ਫਾਈਜ਼ਰ ਨੂੰ ਮਨਜ਼ੂਰੀ

ਵਾਸ਼ਿੰਗਟਨ-ਚੋਟੀ ਦੇ ਅਮਰੀਕੀ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਫਾਈਜ਼ਰ ਇੰਕ (ਪੀ.ਐੱਫ.ਈ.ਐੱਨ.) ਕੋਵਿਡ-19 ਵੈਕਸੀਨ ਨੂੰ ਅਕਤੂਬਰ ਦੇ ਆਖਿਰ ਤੱਕ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਮਨਜ਼ੂਰੀ ਮਿਲ ਸਕਦੀ ਹੈ। ਸ਼ੁੱਕਰਵਾਰ ਨੂੰ ਸੂਤਰਾਂ ਨੇ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਕਈ ਦੇਸ਼ਾਂ 'ਚ ਬੱਚਿਆਂ ਦੀ ਵੈਕਸੀਨ ਲਈ ਪ੍ਰੀਖਣ ਚੱਲ ਰਹੇ ਹਨ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਜਨਤਕ ਪ੍ਰੋਗਰਾਮਾਂ 'ਚ ਟੀਕਾਕਰਨ ਪਾਸ ਦਿਖਾਉਣ ਦੀ ਯੋਜਨਾ ਰੱਦ

ਸੂਤਰਾਂ ਨੇ ਕਿਹਾ ਕਿ ਵੈਕਸੀਨ ਸ਼ਾਟ ਨੂੰ ਮਨਜ਼ੂਰੀ ਮਿਲਣ ਦੀ ਸਮੇਂ-ਸੀਮਾ ਇਸ ਗੱਲ 'ਤੇ ਆਧਾਰਿਤ ਹੈ ਕਿ ਫਾਈਜ਼ਰ ਕੋਲ ਇਸ ਮਹੀਨੇ ਦੇ ਆਖਿਰ 'ਚ ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਨਾਲ ਉਸ ਉਮਰ ਵਰਗ ਲਈ ਐਮਰਜੈਂਸੀ ਵਰਤੋਂ ਅਧਿਕਾਰ (ਈ.ਯੂ.ਏ.) ਦੇ ਲਈ ਪ੍ਰੀਖਣਾਂ ਤੋਂ ਹਾਸਲ ਡਾਟਾ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕਾ 'ਚ ਐਮਾਜ਼ੋਨ, ਕਰੋਗਰ ਤੇ ਵਾਲਮਾਰਟ ਕਰਨਗੇ ਸਸਤੇ ਕੋਰੋਨਾ ਟੈਸਟਾਂ ਦੀ ਪੇਸ਼ਕਸ਼

ਉਨ੍ਹਾਂ ਲੋਕਾਂ ਦਾ ਅਨੁਮਾਨ ਹੈ ਕਿ ਐਮਰਜੈਂਸੀ ਵਰਤੋਂ ਅਥਾਰਿਟੀ ਲਈ ਅਰਜ਼ੀ ਦੇਣ ਲਈ ਤਿੰਨ ਹਫਤਿਆਂ ਦੇ ਅੰਦਰ ਐੱਫ.ਡੀ.ਏ. ਇਸ 'ਤੇ ਫੈਸਲਾ ਲੈ ਸਕਦਾ ਹੈ ਕਿ ਛੋਟੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਦਾ ਸ਼ਾਟ ਸੁਰੱਖਿਅਤ ਅਸਰਦਾਰ ਹੈ ਜਾਂ ਨਹੀਂ। ਛੋਟੇ ਬੱਚਿਆਂ ਲਈ ਵੈਕਸੀਨ ਨੂੰ ਅਧਿਕਾਰਤ ਕਰਨ ਲਈ ਫੈਸਲੇ ਦਾ ਲੱਖਾਂ ਅਮਰੀਕੀਆਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ, ਵਿਸ਼ੇਸ਼ ਤੌਰ 'ਤੇ ਉਹ ਮਾਪੇ ਜਿਨ੍ਹਾਂ ਦੇ ਬੱਚਿਆਂ ਨੇ ਹਾਲ ਦੇ ਹਫ਼ਤਿਆਂ 'ਚ ਡੈਲਟਾ ਵੇਰੀਐਂਟ ਵੱਲੋਂ ਸੰਚਾਲਿਤ ਇਨਫੈਕਸ਼ਨਾਂ ਦੀ ਲਹਿਰ ਦਰਮਿਆਨ ਫਿਰ ਤੋਂ ਸਕੂਲ ਜਾਣਾ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ : ਉਜ਼ਬੇਕਿਸਤਾਨ ਤੋਂ ਅਮਰੀਕੀ ਫੌਜੀ ਅੱਡੇ ’ਤੇ ਭੇਜੇ ਜਾਣਗੇ ਦੇਸ਼ ਤੋਂ ਭੱਜੇ ਅਫਗਾਨ ਪਾਇਲਟ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News