ਮਾਸਕ ਪਾਉਣ ’ਚ ਢਿੱਲ ਦੇਣਾ ਅਮਰੀਕਾ ਨੂੰ ਪਿਆ ਮਹਿੰਗਾ, ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਨੂੰ ਵੀ ਹੋ ਰਿਹੈ ਕੋਰੋਨਾ
Sunday, Jul 25, 2021 - 10:43 AM (IST)
ਨਿਊਯਾਰਕ(ਵਿਸ਼ੇਸ਼)- ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਵਲੋਂ ਦੋ ਮਹੀਨੇ ਪਹਿਲਾਂ ਅਮਰੀਕਾ ਵਾਸੀਆਂ ਲਈ ਇਕ ਰਾਹਤ ਭਰਿਆ ਐਲਾਨ ਕੀਤਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਦੇ ਦੋ ਡੋਜ਼ ਲੱਗ ਚੁੱਕੇ ਹਨ ਉਨ੍ਹਾਂ ਲਈ ਮਾਸਕ ਪਾਉਣਾ ਲਾਜ਼ਮੀ ਨਹੀਂ ਹੈ। ਪਰ ਇਹ ਖੁਸ਼ੀ ਜ਼ਿਆਦਾ ਦੇਰ ਲਈ ਨਹੀਂ ਸੀ। ਹਾਲ ਹੀ ਵਿਚ ਲਾਸ ਏੇਂਜਲਸ ਅਤੇ ਨਿਊਯਾਰਕ ਵਿਚ ਜਿਸ ਤਰ੍ਹਾਂ ਨਾਲ ਕੋਰੋਨਾ ਇਨਫੈਕਸ਼ਨ ਦੇ ਮਰੀਜ਼ ਵਧੇ ਹਨ ਉਸਨੂੰ ਦੇਖਦੇ ਹੋਏ ਅਮਰੀਕਾ ਵਿਚ ਇਕ ਵਾਰ ਫਿਰ ਮਾਸਕ ਪਾਉਣਾ ਜ਼ਰੂਰੀ ਹੋ ਗਿਆ ਹੈ। ਅਮਰੀਕਾ ਨੇ ਇਹ ਕਦਮ ਕੁਝ ਸੂਬਿਆਂ ਵਿਚ ਡੇਲਟਾ ਵੈਰੀਅੰਟ ਅਤੇ ਕੋਰੋਨਾ ਵੈਕਸੀਨ ਦੇ ਦੋ ਡੋਜ਼ ਲੈਣ ਵਾਲੇ ਲੋਕਾਂ ਦੇ ਦੁਬਾਰਾ ਕੋਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਚੁੱਕਿਆ ਹੈ।
ਨਿਊਯਾਰਕ ਦੇ ਸਿਹਤ ਵਿਭਾਗ ਦੇ ਬੁਲਾਰੇ ਅਬੀਗੈਲ ਬਾਰਕਰ ਨੇ ਮੀਡੀਆ ਨੂੰ ਦੱਸਿਆ ਕਿ ਸੂਬੇ ਵਿਚ 1.10 ਕਰੋੜ ਲੋਕ ਜਿਨ੍ਹਾਂ ਨੇ ਵੈਕਸੀਨੇਸ਼ਨ ਕਰਵਾਈ ਹੋਈ ਹੈ, ਵਿਚੋਂ 8700 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਅਧਿਕਾਰੀਆਂ ਨੇ ਇਸ ਗੱਲ ਦਾ ਤੁਰੰਤ ਜਵਾਬ ਨਹੀਂ ਦਿੱਤਾ ਕਿ ਕੋਰੋਨਾ ਇਨਫੈਕਟਿਡ ਕਿੰਨੇ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਾਂ ਉਨ੍ਹਾਂ ਦੀ ਮੌਤ ਹੋ ਗਈ ਹੈ। ਬਾਰਕਰ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਨਾਲ ਟੀਕਾਕਰਨ ਵਾਲੇ ਉਨ੍ਹਾਂ ਲੋਕਾਂ ਦੀ ਜਾਂਚ ਕਰ ਰਹੇ ਹਾਂ ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਾਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।
ਇਹ ਵੀ ਪੜ੍ਹੋ: ਭਾਰਤੀ ਹਵਾਈ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਜਰਮਨੀ ਸਮੇਤ ਇਨ੍ਹਾਂ 16 ਦੇਸ਼ਾਂ ਨੇ ਖੋਲ੍ਹੇ ਆਪਣੇ ਦਰਵਾਜ਼ੇ
ਸਿਹਤ ਮਾਹਿਰਾਂ ਮੁਤਾਬਕ ਕੋਈ ਵੀ ਟੀਕਾ ਪਰਫੈਕਟ (ਪੂਰੀ ਤਰ੍ਹਾਂ ਸਹੀ) ਨਹੀਂ ਹੈ, ਜਿਸਦਾ ਅਰਥ ਇਹ ਹੈ ਕਿ ਪੂਰਨ ਤੌਰ ’ਤੇ ਵੈਕਸੀਨੇਸ਼ਨ ਕਰਵਾ ਚੁੱਕੇ ਲੋਕ ਵੀ ਕਦੇ-ਕਦੇ ਇਨਫੈਕਟਿਡ ਹੋ ਜਾਂਦੇ ਹਨ, ਹਾਲਾਂਕਿ ਇਹ ਮਾਮਲੇ ਜ਼ਿਆਦਾ ਗੰਭੀਰ ਨਹੀਂ ਹੁੰਦੇ ਹਨ। ਫਿਰ ਵੀ ਸਿਹਤ ਅਧਿਕਾਰੀ ਲੋਕਾਂ ਨੂੰ ਅਜਿਹੇ ਸਮੇਂ ਵਿਚ ਟੀਕਾ ਲਗਵਾਉਣ ਦੀ ਬੇਨਤੀ ਕਰ ਰਹੇ ਹਨ ਜਦੋਂ ਡੇਲਟਾ ਵੈਰੀਅੰਟ ਫੈਲ ਰਿਹਾ ਹੈ ਅਤੇ ਹਸਪਤਾਲ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ ਵਧ ਰਹੀ ਹੈ।
ਰੋਜ਼ਾਨਾ 1 ਹਜ਼ਾਰ ਨਵੇਂ ਪਾਜ਼ੇਟਿਵ ਕੇਸ
ਸੂਬੇ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਨਿਊਯਾਰਕ ਵਿਚ ਔਸਤਨ ਇਕ ਦਿਨ ਵਿਚ ਇਕ ਹਜ਼ਾਰ ਲੋਕ ਕੋਵਿਡ ਪਾਜ਼ੇਟਿਵ ਆ ਰਹੇ ਹਨ। ਇਹ 25 ਜੂਨ ਨੂੰ 306 ਮਰੀਜ਼ਾਂ ਦੇ ਮੁਕਾਬਲੇ ਹੇਠਲੇ ਪੱਧਰ ਤੋਂ ਬਹੁਤ ਉੱਪਰ ਹੈ। ਜਾਣਕਾਰੀ ਮੁਤਾਬਕ ਇਹ ਵਾਧਾ ਕਾਊਂਟੀਓਂ ਵਿਚ ਦੇਖੀ ਜਾ ਰਿਹਾ ਹੈ। ਸਭ ਤੋਂ ਜ਼ਿਆਦਾ ਇਨਫੈਕਟਿਡ ਸੰਘਣੀ ਆਬਾਦੀ ਵਾਲੇ ਨਿਊਯਾਰਕ ਸ਼ਹਿਰ ਅਤੇ ਇਸਦੇ ਨੇੜੇ-ਤੇੜੇ ਦੇ ਉਪਨਗਰਾਂ ਵਿਚ ਲਾਂਗ ਆਈਲੈਂਡ ਅਤੇ ਸ਼ਹਿਰ ਦੇ ਉੱਤਰ ਵਿਚ ਉਪਨਗਰੀ ਇਲਾਕਿਆਂ ਵਿਚ ਹੈ। ਜੁਲਾਈ ਦੇ ਜ਼ਿਆਦਾਤਰ ਦਿਨਾਂ ਵਿਚ ਪਹਾੜੀ ਇਲਾਕਿਆਂ ਵਿਚ ਲਗਭਗ 350 ਲੋਕਾਂ ਦੇ ਹਸਪਤਾਲ ਵਿਚ ਭਰਤੀ ਹੋਣ ਦੇ ਸੰਕੇਤ ਮਿਲ ਰਹੇ ਹਨ। ਹਸਪਤਾਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ 12 ਜੁਲਾਈ ਤੱਕ 22 ਫੀਸਦੀ ਮਰੀਜ਼ ਜ਼ਿਆਦਾ ਭਰਤੀ ਹੋਏ ਹਨ ਅਤੇ ਭਰਤੀ ਕੀਤੇ ਗਏ 349 ਮਰੀਜ਼ਾਂ ਵਿਚੋਂ ਇਕੱਲੇ 228 ਮਰੀਜ਼ ਸਿਰਫ ਨਿਊਯਾਰਕ ਸ਼ਹਿਰ ਤੋਂ ਹਨ, ਜੋਕਿ ਇਕ ਹਫਤਾ ਪਹਿਲਾਂ 165 ਤੋਂ 38 ਫੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ: UAE ਦਾ ਵੱਡਾ ਫ਼ੈਸਲਾ, ਭਾਰਤੀ ਉਡਾਣਾਂ ’ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ
ਦੋ ਕਰੋੜ ਨਿਵਾਸੀਆਂ ਵਿਚੋਂ 5 6 ਫੀਸਦੀ ਦਾ ਟੀਕਾਕਰਨ
ਸਿਟੀ ਹੈਲਥ+ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਸਿਰਫ 58 ਫੀਸਦੀ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਸਹੂਲਤਾਂ ’ਤੇ ਟੀਕਾ ਲਗਾਇਆ ਗਿਆ ਹੈ ਅਤੇ ਕਿਹਾ ਕਿ ਮਰੀਜ਼ਾਂ ਅਤੇ ਮੁਲਾਜ਼ਮਾਂ ਨੂੰ ਡੇਲਟਾ ਵੈਰੀਅੰਟ ਤੋ ਬਚਾਉਣ ਲਈ ਨਵਾਂ ਉੁਪਾਅ ਕੀਤਾ ਜਾਵੇਗਾ।
ਹਾਲਾਂਕਿ ਨਿਊਯਾਰਕ ਵੈਰੀਅੰਟ ਦੇ ਮਾਮਲੇ ਵਧ ਰਹੇ ਹਨ ਪਰ ਹਸਪਤਾਲ ਵਿਚ ਭਰਤੀ ਹੋਣ ਅਤੇ ਇਨਫੈਕਸ਼ਨ ਦੀ ਦਰ ਇਨ੍ਹਾਂ ਸਰਦੀਆਂ ਵਿਚ ਇਕੱਲੇ ਜਨਵਰੀ ਵਿਚ ਇਕ ਸਮੇਂ ਵਿਚ 9000 ਤੋਂ ਜ਼ਿਆਦਾ ਨਹੀਂ ਸੀ, ਜਦਕਿ ਲਗਭਗ 14000 ਲੋਕ ਹਰੇਕ ਦਿਨ ਇਨਫੈਕਟਿਡ ਪਾਏ ਜਾ ਰਹੇ ਸਨ। ਨਿਊਯਾਰਕ ਦੇ 2 ਕਰੋੜ ਨਿਵਾਸੀਆਂ ਵਿਚੋਂ ਲਗਭਗ 56 ਫੀਸਦੀ ਦਾ ਪੂਰਨ ਟੀਕਾਕਰਨ ਕੀਤਾ ਗਿਆ ਹੈ। ਗਵਰਨਰ ਐਂਡ੍ਰਯੂ ਕੁਓਮੋ ਦੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨਾਲ ਇਹ ਟੀਕਾਕਰਨ ਵਿਚ 54.5 ਫੀਸਦੀ ਦੀ ਇਕ ਛੋਟਾ ਜਿਹਾ ਵਾਧਾ ਹੈ।
ਇਹ ਵੀ ਪੜ੍ਹੋ: ਸਪੇਨ ਦੀ ਸੰਸਦ ’ਚ ਵੜਿਆ ਚੂਹਾ, ਕੁਰਸੀਆਂ ਛੱਡ ਭੱਜਦੇ ਦਿਖੇ ਸੰਸਦ ਮੈਂਬਰ, ਵੇਖੋ ਵੀਡੀਓ
ਪੱਛਮੀ ਅਤੇ ਮੱਧ ਨਿਊਯਾਰਕ ਵਿਚ ਪੇਂਡੂ ਕਾਊਟੀਆਂ ਦੇ ਨਾਲ-ਨਾਲ ਬ੍ਰੋਂਕਸ ਅਤੇ ਬਰੁਕਲਿਨ ਸਮੇਤ ਨਿਊਯਾਰਕ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਟੀਕਾਕਰਨ ਦਰ ਸਭ ਤੋਂ ਘੱਟ ਹੈ। ਕੁਓਮੋ ਦੇ ਦਫਤਰ ਤੋਂ ਜਾਰੀ ਸੂਚਨਾ ਮੁਤਾਬਕ 26 ਨਜੁਲਾਈ ਤੋਂ ਮੱਧ ਨਿਊਯਾਰਕ ਵਿਚ ਬਰੂਮ ਕਾਊਂਟੀ, ਉੱਤਰੀ ਨਿਊਯਾਰਕ ਵਿਚ ਕਵੀਂਸਬਰੀ, ਲਾਂਗ ਆਈਲੈਂਡ ਵਿਚ ਸਫੋਕ ਕਾਊਂਟੀ ਅਤੇ ਨਿਊਯਾਰਕ ਸ਼ਹਿਰ ਦੇ ਉੱਤਰ ਵਿਚ ਆਰੇਂਜ ਕਾਊਂਟੀ ਵਿਚ ਟੀਕਾਕਰਨ ਸਥਾਨਾਂ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।