ਅਮਰੀਕਾ : ਮਾਪਿਆਂ ਨੇ ਤੋੜੀ DVD, ਬੇਟੇ ਨੇ ਠੋਕਿਆ ਮੁਕੱਦਮਾ, ਭਰਨਾ ਪਿਆ ਹਰਜਾਨਾ

Sunday, Dec 20, 2020 - 02:14 AM (IST)

ਅਮਰੀਕਾ : ਮਾਪਿਆਂ ਨੇ ਤੋੜੀ DVD, ਬੇਟੇ ਨੇ ਠੋਕਿਆ ਮੁਕੱਦਮਾ, ਭਰਨਾ ਪਿਆ ਹਰਜਾਨਾ

ਵਾਸ਼ਿੰਗਟਨ-ਅਮਰੀਕਾ ਦੇ ਮਿਸ਼ੀਗਨ 'ਚ ਇਕ ਜੱਜ ਨੇ ਅਜੀਬ ਫੈਸਲਾ ਸੁਣਾਇਆ ਹੈ। ਡੇਵਿਡ ਵਰਕਿੰਗ ਨਾਂ ਦੇ ਇਕ ਵਿਅਕਤੀ ਨੇ ਆਪਣੇ ਮਾਪਿਆਂ 'ਤੇ ਇਸ ਗੱਲ ਦਾ ਮੁਕੱਦਮਾ ਕਰ ਦਿੱਤਾ ਕਿ ਉਨ੍ਹਾਂ ਨੇ ਉਸ ਦੀ ਪੋਨਰਗ੍ਰਾਫੀ ਦੀ ਕੁਲੈਕਸ਼ਨ ਨੂੰ ਤਬਾਹ ਕਰ ਦਿੱਤਾ ਸੀ। ਇਸ ਸਾਮਾਨ 'ਚ ਡੇਵਿਡ ਦੇ ਸੈਕਸ ਖਿਡੌਣੇ ਵੀ ਸ਼ਾਮਲ ਸਨ। ਉਸ ਨੇ ਆਪਣੇ ਮਾਪਿਆਂ 'ਤੇ ਹਰਜ਼ਾਨੇ ਦਾ ਮੁਕੱਦਮਾ ਠੋਕ ਦਿੱਤਾ। ਅਦਾਲਤ ਨੇ ਵੀ ਉਸ ਦੇ ਮਾਪਿਆਂ ਨੂੰ ਬੇਟੇ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ। ਅਦਾਲਤ ਦਾ ਕਹਿਣਾ ਹੈ ਕਿ ਤੁਸੀਂ ਭਲੇ ਘਰ ਦੇ ਮਾਲਕ ਹੋ ਪਰ ਸਾਮਾਨ ਤਬਾਹ ਕਰਨ ਦਾ ਅਧਿਕਾਰ ਤੁਹਾਨੂੰ ਨਹੀਂ ਹੈ। 

ਇਹ ਵੀ ਪੜ੍ਹੋ -ਕੋਵਿਡ ਵੈਕਸੀਨ ਲੋਕਾਂ ਨੂੰ ਬਣਾ ਸਕਦੀ ਹੈ ਮਗਰਮੱਛ, ਬੀਬੀਆਂ ਨੂੰ ਆ ਸਕਦੀ ਹੈ ਦਾੜ੍ਹੀ : ਬ੍ਰਾਜ਼ੀਲ PM

ਡੇਵਿਡ ਵਰਕਿੰਗ ਤਲਾਕ ਹੋਣ ਤੋਂ ਬਾਅਦ 10 ਮਹੀਨਿਆਂ ਤੱਕ ਮਿਸ਼ੀਗਨ ਦੇ ਗ੍ਰੀਨ ਵੈਹਨ ਇਲਾਕੇ 'ਚ ਆਪਣੇ ਮਾਪਿਆਂ ਨਾਲ ਰਹਿ ਰਿਹਾ ਸੀ। ਇਸ ਤੋਂ ਬਾਅਦ ਉਹ ਅਗਸਤ 2017 ਤੋਂ ਇੰਡੀਆਨਾ ਚਲਾ ਗਿਆ ਅਤੇ ਉੱਥੇ ਰਹਿਣ ਲਗ ਪਿਆ। ਹਾਲੈਂਡ ਸੈਂਟਿਨਲ ਅਖਬਾਰ ਨੇ ਦੱਸਿਆ ਕਿ ਉਹ ਜਦ ਮਾਪਿਆਂ ਦੇ ਘਰੋਂ ਬਾਹਰ ਨਿਕਲਿਆ ਤਾਂ ਅਸ਼ਲੀਲ ਮੈਗਜ਼ੀਨਾਂ ਅਤੇ ਫਿਲਮਾਂ ਦੀਆਂ ਕੁਲੈਕਸ਼ਨਾਂ ਨੂੰ ਘਰ ਹੀ ਛੱਡ ਗਿਆ ਪਰ ਜਦ ਉਹ ਪਰਤ ਕੇ ਵਾਪਸ ਆਇਆ ਤਾਂ ਉਸ ਨੂੰ ਉੱਥੇ ਨਾ ਦੇਖ ਕੇ ਹੈਰਾਨ ਰਹਿ ਗਿਆ। ਡੇਵਿਡ ਦੇ ਮਾਪੇ ਇਹ ਅਸ਼ਲੀਲ ਸਾਮਾਨ ਆਪਣੇ ਘਰ ਨਹੀਂ ਰੱਖਣਾ ਚਾਹੁੰਦੇ ਸਨ ਅਤੇ ਨਾ ਹੀ ਉਹ ਇਹ ਚਾਹੁੰਦੇ ਸਨ ਕਿ ਡੇਵਿਡ ਇਹ ਘਟੀਆ ਸਾਮਾਨ ਆਪਣੇ ਨਾਲ ਇੰਡੀਆਨਾ ਲੈ ਕੇ ਜਾਵੇ।

ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਕਾਰਣ ਹੁਣ ਤੱਕ 50 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ

ਡੇਵਿਡ ਵਰਕਿੰਗ ਨੇ ਆਪਣੇ ਮਾਪਿਆਂ 'ਤੇ ਇਸ ਆਧਾਰ 'ਤੇ ਮੁਕੱਦਮਾ ਕੀਤਾ ਕਿ ਉਸ ਦੀਆਂ ਚੀਜ਼ਾਂ ਮਾਪਿਆਂ ਵੱਲੋਂ ਅਪ੍ਰੈਲ 2019 'ਚ ਗੈਰ-ਕਾਨੂੰਨੀ ਤੌਰ 'ਤੇ ਤਬਾਹ ਕਰ ਦਿੱਤੀਆਂ ਗਈਆਂ ਸਨ। ਹਾਲੈਂਡ ਸੈਂਟਿਨਲ ਅਖਬਾਰ ਮੁਤਾਬਕ ਡੇਵਿਡ ਜੋ ਸਾਮਾਨ ਦੱਸ ਰਿਹਾ ਉਸ 'ਚ 12 ਡਿੱਬਿਆ 'ਚ ਪੋਰਨੋਗ੍ਰਾਫੀ ਅਤੇ ਦੋ ਡਿੱਬਿਆ 'ਚ ਸੈਕਸ ਖਿਡੌਣੇ ਸਨ। ਡੇਵਿਡ ਨੇ ਦੱਸਿਆ ਕਿ ਉਨ੍ਹਾਂ 'ਚ 1600 ਤੋਂ ਜ਼ਿਦਾਆ ਡੀ.ਵੀ.ਡੀ. ਅਤੇ ਟੇਪਸ ਵੀ ਸਨ। ਇਕ ਮੇਲ 'ਚ ਡੇਵਿਡ ਦੇ ਪਿਤਾ ਨੇ ਲਿਖਿਆ ਕਿ ਉਨ੍ਹਾਂ ਨੇ ਇਸ ਸਾਰੇ ਸਾਮਾਨ ਤੋਂ ਛੁਟਕਾਰਾ ਪਵਾ ਕੇ ਡੇਵਿਡ 'ਤੇ ਵੱਡਾ ਅਹਿਸਾਨ ਕੀਤਾ ਹੈ।

ਇਹ ਵੀ ਪੜ੍ਹੋ -ਚੀਨ 'ਚ ਮਿਲਿਆ 3500 ਸਾਲ ਪੁਰਾਣਾ ਸੂਰਜ ਮੰਦਰ

ਮਾਪਿਆਂ ਦੀ ਵਕੀਲ ਨੇ ਅਦਾਲਤ ਦੇ ਫੈਸਲੇ ਤੋਂ ਬਾਅਦ ਕਿਹਾ ਕਿ ਉਹ ਹਰਜ਼ਾਨਾ ਨਿਰਧਾਰਿਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਨੇਵਾਡਾ ਦੇ ਇਰੋਟਿਕ ਹੈਰੀਟੇਜ਼ ਮਿਊਜ਼ੀਅਮ ਦੇ ਇਕ ਮਾਹਰ ਨੂੰ ਤਬਾਹ ਹੋਏ ਸਾਮਾਨ ਦੀ ਕੀਮਤ ਜਾਣਨ ਲਈ ਬੁਲਾਇਆ ਹੈ। ਡੇਵਿਡ ਨੂੰ ਫਰਵਰੀ ਮੱਧ ਤੱਕ ਤਬਾਹ ਕੀਤੇ ਗਏ ਸਾਮਾਨ ਦੀ ਕੀਮਤ ਨਾਲ ਜੁੜੀ ਰੁਪ ਰੇਖਾ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ। 

ਇਹ ਵੀ ਪੜ੍ਹੋ -ਫਾਈਜ਼ਰ ਟੀਕੇ ਨਾਲ 5 ਐਲਰਜੀ ਪ੍ਰਤੀਕਿਰਿਆਵਾਂ ਦੀ ਜਾਂਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News