ਅਮਰੀਕਾ 'ਚ ਪਾਕਿ ਡਾਕਟਰ ਗ੍ਰਿਫਤਾਰ , ISIS 'ਚ ਸ਼ਾਮਿਲ ਹੋਣ ਦੀ ਸੀ ਯੋਜਨਾ

03/20/2020 3:29:44 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਵੀਰਵਾਰ ਨੂੰ ਇਕ ਪਾਕਿਸਤਾਨੀ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ। ਅਸਲ ਵਿਚ ਉਸ ਨੂੰ ਸੀਰੀਆ ਜਾਣ ਦੀ ਇੱਛਾ ਜ਼ਾਹਰ ਕਰਨ ਦੇ ਨਾਲ-ਨਾਲ ਖਤਰਨਾਕ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦੇ ਲਈ ਲੜਣ ਅਤੇ ਅਮਰੀਕਾ 'ਚ ਅੱਤਵਾਦੀ ਹਮਲਾ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਕੋਰੋਨਾ ਨਾਲ ਨਜਿੱਠਣ ਲਈ ਪਾਕਿ ਨੂੰ ਦੇਵੇਗਾ 10 ਲੱਖ ਡਾਲਰ

ਜਾਣਕਾਰੀ ਮੁਤਾਬਕ 28 ਸਾਲਾ ਡਾ. ਮੁੰਹਮਦ ਮਸੂਦ ਨੂੰ ਮਿਨਿਯਾਪੋਲਿਸ-ਸੈਂਟ 'ਚ ਗ੍ਰਿਫਤਾਰ ਕੀਤਾ ਗਿਆ। ਵਿਭਾਗ ਨੇ ਕਿਹਾ ਕਿ ਪਾਲ ਇੰਟਰਨੈਸ਼ਨਲ ਏਅਰਪੋਰਟ (MSP) ਤੋਂ ਲਾਸ ਏਂਜਲਸ ਦੇ ਲਈ ਉਡਾਣ ਭਰਨ ਤੋਂ ਪਹਿਲਾਂ ਉਹ ਉੱਥੇ ਇਕ ਵਿਅਕਤੀ ਨੂੰ ਮਿਲਣ ਲਈ ਜਾ ਰਿਹਾ ਸੀ, ਜਿਹੜਾ ਸੰਭਵ ਤੌਰ 'ਤੇ ਸੀਰੀਆ 'ਚ ਆਈ.ਐੱਸ.ਆਈ.ਐੱਸ. ਖੇਤਰ 'ਚ ਕਾਰਗੋ ਜਹਾਜ਼ 'ਚ ਯਾਤਰਾ ਕਰਨ ਵਿਚ ਉਸ ਦੀ ਮਦਦ ਕਰ ਸਕਦਾ ਸੀ ।  


Vandana

Content Editor

Related News