ਯੂ.ਐੱਸ ਪ੍ਰਸ਼ਾਂਤ ਕਮਾਨ ਦਾ ਨਾਂ ਬਦਲ ਕੇ ਯੂ.ਐੱਸ ਹਿੰਦ-ਪ੍ਰਸ਼ਾਂਤ ਕਮਾਨ ਕੀਤਾ ਗਿਆ

Thursday, May 31, 2018 - 11:15 AM (IST)

ਯੂ.ਐੱਸ ਪ੍ਰਸ਼ਾਂਤ ਕਮਾਨ ਦਾ ਨਾਂ ਬਦਲ ਕੇ ਯੂ.ਐੱਸ ਹਿੰਦ-ਪ੍ਰਸ਼ਾਂਤ ਕਮਾਨ ਕੀਤਾ ਗਿਆ

ਵਾਸ਼ਿੰਗਟਨ— ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰਾਂ ਵਿਚਕਾਰ ਵਧਦੇ ਸੰਪਰਕ ਨੂੰ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਨੇ ਅੱਜ ਅਮਰੀਕਾ ਪ੍ਰਸ਼ਾਂਤ ਕਮਾਨ ਦਾ ਨਾਂ ਬਦਲ ਕੇ ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਨ ਕਰ ਦਿੱਤਾ ਹੈ। ਇਹ ਕਦਮ ਅਮਰੀਕੀ ਰਣਨੀਤਕ ਸੋਚ ਵਿਚ ਹਿੰਦ ਮਹਾਸਾਗਰ ਦੇ ਵਧਦੇ ਮਹੱਤਵ ਨੂੰ ਵੀ ਦਰਸਾਉਂਦਾ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਗਠਿਤ ਅਮਰੀਕਾ ਪ੍ਰਸ਼ਾਂਤ ਕਮਾਨ ਜਾਂ ਪੀਏਸੀਓਐਮ ਨੂੰ ਹੁਣ ਤੋਂ ਹਿੰਦ-ਪ੍ਰਸ਼ਾਂਤ ਕਮਾਨ ਦੇ ਨਾਂ ਤੋਂ ਜਾਣਿਆ ਜਾਏਗਾ।


ਸੱਤਾ ਵਿਚ ਆਉਣ ਤੋਂ ਤੁਰੰਤ ਬਾਅਦ ਟਰੰਪ ਪ੍ਰਸ਼ਾਸਨ ਨੇ ਏਸ਼ੀਆ ਪ੍ਰਸ਼ਾਂਤ ਦਾ ਨਾਂ ਬਦਲ ਕੇ ਭਾਰਤ-ਪ੍ਰਸ਼ਾਂਤ ਕਰ ਦਿੱਤਾ ਸੀ ਅਤੇ ਖੇਤਰ ਵਿਚ ਭਾਰਤ ਨੂੰ ਇਕ ਵਿਸ਼ੇਸ਼ ਦਰਜਾ ਦਿੱਤਾ। ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਜੁਆਇੰਟ ਬੇਸ ਪਰਲ ਹਾਰਬਰ ਵਿਚ ਚੇਂਜ ਆਫ ਗਾਰਡ ਸੈਰੇਮਨੀ ਦੌਰਾਨ ਇਸ ਬਾਰੇ ਘੋਸ਼ਣਾ ਕੀਤੀ। ਪ੍ਰੋਗਰਾਮ ਦੌਰਾਨ ਐਡਮਿਰਲ ਫਿਲ ਡੈਵਿਡਸਨ ਨੇ ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਨ ਜਾਂ ਹਿੰਦ ਪੀਏਸੀਓਐਮ ਦੇ ਕਮਾਂਡਰ ਦੇ ਰੂਪ ਵਿਚ ਹੈਰੀ ਹੈਰਿਸ ਦਾ ਸਥਾਨ ਲਿਆ।


Related News