ਅਮਰੀਕਾ ਦਾ ਸਖ਼ਤ ਕਦਮ, ਕੰਬੋਡੀਆ ''ਤੇ ਹਥਿਆਰਾਂ ਦੀ ਪਾਬੰਦੀ ਲਗਾਉਣ ਦਾ ਦਿੱਤਾ ਹੁਕਮ

12/09/2021 12:33:41 PM

ਬੈਂਕਾਕ (ਭਾਸ਼ਾ)- ਅਮਰੀਕਾ ਨੇ ਕੰਬੋਡੀਆ ਦੀ ਸਰਕਾਰ ਅਤੇ ਹਥਿਆਰਬੰਦ ਬਲਾਂ ਵਿੱਚ ਚੀਨੀ ਫ਼ੌਜ ਦੇ ਵੱਧਦੇ ਪ੍ਰਭਾਵ, ਭ੍ਰਿਸ਼ਟਾਚਾਰ ਅਤੇ ਮਨੁੱਖੀ ਅਧਿਕਾਰਾਂ ਦੇ ਡੂੰਘੇ ਘਾਣ ਦਾ ਹਵਾਲਾ ਦਿੰਦੇ ਹੋਏ ਦੱਖਣ-ਪੂਰਬੀ ਏਸ਼ੀਆਈ ਦੇਸ਼ 'ਤੇ ਹਥਿਆਰਾਂ ਦੀ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਹੈ। ਰੱਖਿਆ ਨਾਲ ਸਬੰਧਤ ਵਸਤੂਆਂ ਅਤੇ ਸੇਵਾਵਾਂ 'ਤੇ ਵਿਦੇਸ਼ ਅਤੇ ਵਣਜ ਮੰਤਰਾਲਿਆਂ ਦੁਆਰਾ ਜਾਰੀ ਕੀਤੀਆਂ ਵਾਧੂ ਪਾਬੰਦੀਆਂ ਵੀਰਵਾਰ ਨੂੰ ਪ੍ਰਕਾਸ਼ਿਤ ਅਤੇ ਪ੍ਰਭਾਵੀ ਹੋਣਗੀਆਂ। 

'ਫੈਡਰਲ ਰਜਿਸਟਰ' ਵਿੱਚ ਇੱਕ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੰਬੋਡੀਆ ਵਿੱਚ ਘਟਨਾਕ੍ਰਮ "ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਹਿੱਤਾਂ ਦੇ ਉਲਟ ਹੈ।" ਨੋਟਿਸ ਵਿਚ ਕਿਹਾ ਗਿਆ ਹੈਕਿ ਪਾਬੰਦੀ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਕੰਬੋਡੀਆ ਦੀ ਫ਼ੌਜ ਅਤੇ ਮਿਲਟਰੀ ਖੁਫੀਆ ਸੇਵਾਵਾ ਨੂੰ ਰੱਖਿਆ ਸਬੰਧੀ ਸਮੱਗਰੀ ਦੀ ਸਪਲਾਈ ਅਮਰੀਕਾ ਸਰਕਾਰ ਦੀ ਅਗਾਊਂ ਸਮੀਖਿਆ ਤੋਂ ਬਿਨਾਂ ਉਪਲਬਧ ਨਾ ਹੋਵੇ। ਇਹ ਤਾਜ਼ਾ ਪਾਬੰਦੀਆਂ ਕੰਬੋਡੀਆ ਦੇ ਦੋ ਸੀਨੀਅਰ ਫ਼ੌਜੀ ਅਧਿਕਾਰੀਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਅਤੇ ਚੀਨ ਦੇ ਵੱਧਦੇ ਪ੍ਰਭਾਵ ਦੇ ਖ਼ਿਲਾਫ਼ ਨਵੰਬਰ ਵਿੱਚ ਅਮਰੀਕੀ ਖਜ਼ਾਨਾ ਵਿਭਾਗ ਦੁਆਰਾ ਜਾਰੀ ਕੀਤੇ ਗਏ ਪਾਬੰਦੀ ਆਦੇਸ਼ ਤੋਂ ਬਾਅਦ ਲਗਾਈਆਂ ਗਈਆਂ ਹਨ। 

ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਨੇ 'ਐਸਟ੍ਰਾਜ਼ੇਨੇਕਾ' ਦੀ ਐਂਟੀਬਾਡੀ ਦਵਾਈ ਨੂੰ ਦਿੱਤੀ ਮਨਜ਼ੂਰੀ

ਅਮਰੀਕੀ ਸਰਕਾਰ ਨੇ "ਮਨੁੱਖੀ ਅਧਿਕਾਰਾਂ ਦੇ ਘਾਣ, ਭ੍ਰਿਸ਼ਟਾਚਾਰ ਅਤੇ ਹੋਰ ਅਸਥਿਰ ਆਚਰਣ ਵਿੱਚ ਸ਼ਮੂਲੀਅਤ" ਲਈ ਕੰਬੋਡੀਆ ਸਰਕਾਰ ਅਤੇ ਇਸਦੀ ਫ਼ੌਜ ਨਾਲ ਜੁੜੀਆਂ ਕੰਪਨੀਆਂ ਨਾਲ ਸੰਭਾਵਿਤ ਸੰਪਰਕ ਰੱਖਣ ਵਾਲੇ ਅਮਰੀਕੀ ਕਾਰੋਬਾਰੀਆਂ ਅਤੇ ਕੰਪਨੀਆਂ ਨੂੰ ਇੱਕ ਸਲਾਹਕਾਰ ਚੇਤਾਵਨੀ ਜਾਰੀ ਕੀਤੀ। ਕੰਬੋਡੀਆ ਨੇ ਪਾਬੰਦੀਆਂ ਨੂੰ "ਸਿਆਸੀ ਤੌਰ 'ਤੇ ਪ੍ਰੇਰਿਤ" ਦੱਸਿਆ ਅਤੇ ਕਿਹਾ ਕਿ ਇਹਨਾਂ ਨੂੰ ਲੈਕੇ ਅਮਰੀਕਾ ਉਨ੍ਹਾਂ 'ਤੇ ਚਰਚਾ ਨਹੀਂ ਕਰੇਗਾ।


Vandana

Content Editor

Related News