ਅਮਰੀਕੀ ਅਧਿਕਾਰੀਆਂ ਨੇ ਕਤਰ ''ਚ ਤਾਲਿਬਾਨ ਨਾਲ ਕੀਤੀ ਮੀਟਿੰਗ

Monday, Oct 11, 2021 - 11:26 PM (IST)

ਫਰਿਜ਼ਨੋ (ਕੈਲੀਫੋਰਨੀਆ) ( ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਮਰੀਕੀ ਅਧਿਕਾਰੀਆਂ ਦੇ ਇੱਕ ਵਫਦ ਨੇ ਕਤਰ 'ਚ ਤਾਲਿਬਾਨ ਦੇ ਸੀਨੀਅਰ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿਚ ਅਫਗਾਨਿਸਤਾਨ 'ਚ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। 

ਇਹ ਖ਼ਬਰ ਪੜ੍ਹੋ- ਸਕਾਟਲੈਂਡ ਨੇ ਟੀ20 ਵਿਸ਼ਵ ਕੱਪ ਲਈ ਐਲਾਨ ਕੀਤੀ 15 ਖਿਡਾਰੀਆਂ ਦੀ ਫਾਈਨਲ ਟੀਮ


ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਦੇ ਅਨੁਸਾਰ, ਇੱਕ ਅਮਰੀਕੀ ਅੰਤਰਰਾਸ਼ਟਰੀ ਵਫਦ ਅਫਗਾਨਿਸਤਾਨ ਵਿਚਾਲੇ ਅਮਰੀਕੀ ਨਾਗਰਿਕਾਂ, ਹੋਰ ਵਿਦੇਸ਼ੀ ਨਾਗਰਿਕਾਂ ਅਤੇ ਅਫਗਾਨ ਸਾਥੀਆਂ ਦੀ ਸੁਰੱਖਿਆ ਸਬੰਧੀ ਗੱਲਬਾਤ ਲਈ ਕਤਰ ਲਈ ਰਵਾਨਾ ਹੋਇਆ ਸੀ। ਪ੍ਰਾਈਸ ਦੇ ਅਨੁਸਾਰ ਇਸ ਗੱਲਬਾਤ ਵਿਚ ਅਫਗਾਨ ਸਮਾਜ 'ਚ ਔਰਤਾਂ ਤੇ ਲੜਕੀਆਂ ਦੀ ਭਾਗੀਦਾਰੀ ਸਮੇਤ ਮਨੁੱਖੀ ਅਧਿਕਾਰ ਵੀ ਅਹਿਮ ਮੁੱਦੇ ਸਨ। ਦੋਵਾਂ ਧਿਰਾਂ ਨੇ ਅਮਰੀਕਾ ਦੁਆਰਾ ਅਫਗਾਨ ਲੋਕਾਂ ਨੂੰ ਮਜ਼ਬੂਤ ਮਨੁੱਖਤਾਵਾਦੀ ਸਹਾਇਤਾ ਦੇ ਪ੍ਰਬੰਧ ਬਾਰੇ ਵੀ ਚਰਚਾ ਕੀਤੀ। ਤਾਲਿਬਾਨ ਦੇ ਨੁਮਾਇੰਦੇ 20 ਸਾਲਾਂ ਦੇ ਯੁੱਧ ਤੋਂ ਬਾਅਦ ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਅਗਸਤ ਵਿਚ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਮਾਨਤਾ ਅਤੇ ਸਹਾਇਤਾ ਦੀ ਮੰਗ ਕਰ ਰਹੇ ਹਨ।

ਇਹ ਖ਼ਬਰ ਪੜ੍ਹੋ- ਮੁਹੰਮਦ ਨਬੀ ਟੀ20 ਵਿਸ਼ਵ ਕੱਪ ਦੀ ਸੰਭਾਲਣਗੇ ਅਫਗਾਨਿਸਤਾਨ ਦੀ ਕਮਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News