CBI ਅਤੇ ਅਮਰੀਕੀ ਅਧਿਕਾਰੀਆਂ ਵੱਲੋਂ ਬਜ਼ੁਰਗਾਂ ਨਾਲ ਕੀਤੀ ਧੋਖਾਧੜੀ ਦਾ ਪਰਦਾਫਾਸ਼

10/16/2020 6:02:50 PM

ਵਾਸ਼ਿੰਗਟਨ (ਭਾਸ਼ਾ) ਭਾਰਤ ਦੀ ਜਾਂਚ ਏਜੰਸੀ ਸੀ.ਬੀ.ਆਈ. ਅਤੇ ਅਮਰੀਕਾ ਦੇ ਨਿਆਂ ਵਿਭਾਗ ਨੇ 'ਬੇਮਿਸਾਲ ਤਾਲਮੇਲ' ਪੇਸ਼ ਕਰਦੇ ਹੋਏ ਅਮਰੀਕਾ ਵਿਚ ਕਥਿਤ ਰੂਪ ਨਾਲ ਸੈਂਕੜੇ ਬਜ਼ੁਰਗਾਂ ਅਤੇ ਅਸੁਰੱਖਿਅਤ ਲੋਕਾਂ ਨੂੰ ਧੋਖਾ ਦੇਣ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ। ਇਸ ਗੈਂਗ ਦਾ ਮੁਖੀ ਇਕ ਅਮਰੀਕੀ ਨਾਗਰਿਕ ਹੈ ਅਤੇ ਇਹ ਭਾਰਤ ਤੋਂ ਕਾਲ ਸੈਂਟਰਾਂ ਦੇ ਜ਼ਰੀਏ ਆਪਣਾ ਕੰਮ ਕਰ ਰਿਹਾ ਸੀ। 

ਅਮਰੀਕਾ ਦੇ ਨਿਆਂ ਵਿਭਾਗ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਕੈਲੀਫੋਰਨੀਆ ਦਾ ਵਸਨੀਕ ਮਾਇਕਲ ਬ੍ਰਾਇਨ ਕੋਟਰ (59) ਤਕਨੀਕੀ ਸਮਰਥਨ ਪ੍ਰਦਾਨ ਕਰਨ ਦੇ ਨਾਮ 'ਤੇ ਚਲਾਈ ਜਾਣ ਵਾਲੀ ਇਸ ਯੋਜਨਾ ਨੂੰ ਅੱਗੇ ਵਧਾਉਣ ਲਈ ਭਾਰਤ ਵਿਚ ਆਪਣੇ ਸਾਥੀਆਂ ਨੂੰ ਮਦਦ ਮੁਹੱਈਆ ਕਰਾਉਂਦਾ ਸੀ। ਅਮਰੀਕਾ ਵਿਚ ਇਕ ਸ਼ਿਕਾਇਤ ਦਰਜ ਕਰਾਏ ਜਾਣ ਦੇ ਬਾਅਦ ਇਕ ਸੰਘੀ ਅਦਾਲਤ ਨੇ ਕੋਟਰ ਅਤੇ ਉਸ ਦੀਆਂ ਪੰਜ ਕੰਪਨੀਆਂ ਨੂੰ ਇਸ ਯੋਜਨਾਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ ਦੇ ਤਹਿਤ ਅਮਰੀਕਾ ਵਿਚ ਕਥਿਤ ਰੂਪ ਨਾਲ ਸੈਂਕੜੇ ਬਜ਼ੁਰਗਾਂ ਅਤੇ ਅਸੁਰੱਖਿਅਤ ਵਰਗਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾ ਚੁੱਕਾ ਹੈ। 

ਪੜ੍ਹੋ ਇਹ ਅਹਿਮ ਖਬਰ-  ਸਕਾਟਲੈਂਡ: ਇਟਲੀ ਤੋਂ ਆਉਣ ਵਾਲੇ ਯਾਤਰੀ ਹੋਣਗੇ 14 ਦਿਨ ਲਈ ਇਕਾਂਤਵਾਸ

ਬਿਆਨ ਵਿਚ ਕਿਹਾ ਗਿਆਹੈ ਕਿ ਸੀ.ਬੀ.ਆਈ. ਨੂੰ ਜਦੋਂ ਇਹ ਪਤਾ ਚੱਲਿਆ ਕਿ ਇਹ ਕੰਪਨੀਆਂ ਭਾਰਤ ਵਿਚ ਵਿਭਿੰਨ ਸਥਾਨਾਂ ਤੋਂ ਅੰਤਰਰਾਸ਼ਟਰੀ ਧੋਖਾਧੜੀ ਯੋਜਨਾ ਨੂੰ ਅੰਜਾਮ ਦੇ ਰਹਿਆਂ ਹਨ ਤਾਂ ਉਸ ਨੇ ਇਸ ਯੋਜਨਾ ਵਿਚ ਸ਼ਾਮਲ ਪੰਜ ਕੰਪਨੀਆਂ ਦੇ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਅਤੇ ਇਸ ਨਾਲ ਜੁੜੇ ਲੋਕਾਂ ਦੀ ਪਛਾਣ ਕਰਨ ਅਤੇ ਉਹਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਬਿਆਨ ਮੁਤਾਬਕ, ਇਹਨਾਂ ਕੰਪਨੀਆਂ ਦੇ ਦਫਤਰਾਂ ਅਤੇ ਇਹਨਾਂ ਦੇ ਨਿਦੇਸ਼ਕਾਂ ਦੀਆਂ ਰਿਹਾਇਸ਼ਾਂ 'ਤੇ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਗਈ। ਵਿਭਾਗ ਦੇ ਬਿਆਨ ਵਿਚ ਕਿਹਾ ਗਿਆ ਹੈ,''ਸੀ.ਬੀ.ਆਈ. ਨੇ ਬੇਮਿਸਾਲ ਤਾਲਮੇਲ ਪੇਸ਼ ਕਰਦੇ ਹੋਏ ਭਾਰਤ ਵਿਚ ਦਿੱਲੀ, ਨੋਇਡਾ, ਗੁੜਗਾਂਵ ਅਤੇ ਜੈਪੁਰ ਵਿਚ ਇਸ ਯੋਜਨਾ ਵਿਚ ਸ਼ਾਮਲ ਕੰਪਨੀਆਂ ਅਤੇ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ। ਨਿਆਂ ਵਿਭਾਗ ਨੇ ਕਿਹਾ ਕਿ ਸੀ.ਬੀ.ਆਈ. ਨੇ ਤਲਾਸੀ ਮੁਹਿੰਮ ਦੇ ਦੌਰਾਨ ਯੋਜਨਾ ਨਾਲ ਸਬੰਧਤ ਡਿਜੀਟਲ ਸਬੂਤਾਂ ਨੂੰ ਇਕੱਠੇ ਕਰ ਕੇ ਉਹਨਾਂ ਨੂੰ ਜ਼ਬਤ ਕਰ ਲਿਆ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਚੋਣਾਂ : ਨਾਗਰਿਕਾਂ ਨੂੰ ਵੋਟ ਪਾਉਣ ਦੀ ਕੀਤੀ ਗਈ ਅਪੀਲ


Vandana

Content Editor

Related News