ਰੂਸ ਵਲੋਂ ਸੈਟੇਲਾਈਟ ਉਡਾਉਣ 'ਤੇ ਅਮਰੀਕਾ ਨੇ ਪ੍ਰਗਟਾਇਆ ਇਤਰਾਜ਼, ਪੁਲਾੜ ਸਟੇਸ਼ਨ ਲਈ ਬਣਿਆ ਵੱਡਾ ਖ਼ਤਰਾ

Wednesday, Nov 17, 2021 - 02:59 PM (IST)

ਰੂਸ ਵਲੋਂ ਸੈਟੇਲਾਈਟ ਉਡਾਉਣ 'ਤੇ ਅਮਰੀਕਾ ਨੇ ਪ੍ਰਗਟਾਇਆ ਇਤਰਾਜ਼, ਪੁਲਾੜ ਸਟੇਸ਼ਨ ਲਈ ਬਣਿਆ ਵੱਡਾ ਖ਼ਤਰਾ

ਮਾਸਕੋ/ਵਾਸ਼ਿੰਗਟਨ (ਏਜੰਸੀ) - ਰੂਸ ਨੇ ਆਪਣਾ ਕਾਸਮੋਮ ਸੈਟੇਲਾਈਟ ਉਡਾ ਦਿੱਤਾ। ਇਸ ਨਾਲ ਪੁਲਾੜ ਸਟੇਸ਼ਨ ਵਿਚ ਕੰਮ ਕਰ ਰਹੇ ਪੁਲਾੜ ਯਾਤਰੀਆਂ ਲਈ ਖਤਰਾ ਪੈਦਾ ਹੋ ਗਿਆ। ਉਨ੍ਹਾਂ ਨੂੰ ਬਚਣ ਲਈ ਕੈਪਸੂਲ ਦਾ ਸਹਾਰਾ ਲੈਣਾ ਪਿਆ। ਅਮਰੀਕਾ ਨੇ ਮਾਸਕੋ ਦੀ ਇਸ ਹਰਕਤ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਅਤੇ ਇਸ ਨਾਲ ਦੋਨਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ। ਰੂਸ ਨੇ ਕਾਸਮੋਸ ਸੈਟੇਲਾਈਟ 1982 ਵਿਚ ਪੁਲਾੜ ਵਿਚ ਛੱਡਿਆ ਸੀ। ਅਮਰੀਕੀ ਸਰਕਾਰ ਅਤੇ ਪੁਲਾੜ ਏਜੰਸੀ ਨਾਸਾ ਨੇ ਰੂਸ ਦੀ ਇਸ ਹਰਕਤ ਨਾਲ ਨਾਰਾਜ਼ਗੀ ਪ੍ਰਗਟਾਈ ਹੈ। ਨਾਸਾ ਦਾ ਕਹਿਣਾ ਹੈ ਕਿ ਰੂਸ ਦਾ ਇਹ ਕਦਮ ਖਤਰਨਾਕ ਅਤੇ ਗੈਰ-ਜ਼ਿੰਮੇਦਾਰਾਨਾ ਹੈ। ਇੰਟਰਨੈਸ਼ਨਲ ਪੁਲਾੜ ਸਟੇਸ਼ਨ ’ਤੇ ਕੰਮ ਕਰ ਰਹੇ ਕਰੂ ਮੈਂਬਰਾਂ ਨੂੰ ਕੰਮ ਛੱਡਕੇ ਕੈਪਸੂਲ ਵਿਚ ਜਾਣਾ ਪਿਆ।

ਇਹ ਵੀ ਪੜ੍ਹੋ : ONGC ਦੀ ਗਲਤੀ ਕਾਰਨ ਦੇਸ਼ ਨੂੰ ਹੋਵੇਗਾ 18,000 ਕਰੋੜ ਦਾ ਵਿਦੇਸ਼ੀ ਮੁਦਰਾ ਦਾ ਨੁਕਸਾਨ

1500 ਟੁਕੜੇ ਤੌਰ ਰਹੇ ਸਨ, 90 ਮਿੰਟ ਖਤਰੇ ਵਿਚ ਰਿਹਾ ਸਪੇਸ਼ ਸਟੇਸ਼ਨ

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਰੂਸ ਦੀ ਇਸ ਹਰਕਤ ਨਾਲ ਸੈਟੇਲਾਈਟ ਲਗਭਗ 1500 ਟੁਕੜਿਆਂ ਵਿਚ ਟੁੱਟ ਗਿਆ ਹੈ ਅਤੇ ਇਹ ਸਾਰੇ ਪੁਲਾੜ ਵਿਚ ਤੈਰ ਰਹੇ ਹਨ, ਇਸ ਨਾਲ ਪੁਲਾੜ ਸਟੇਸ਼ਨ ਲਈ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਉਥੇ ਇਸ ਸਮੇਂ 7 ਪੁਲਾੜ ਯਾਤਰੀ ਹਨ। ਪੁਲਾੜ ਸਟੇਸ਼ਨ ਲਗਭਗ 90 ਮਿੰਟ ਤੱਕ ਇਸ ਮਲਬੇ ਦੇ ਨੇੜਿਓਂ ਲੰਘਿਆ।

ਲੰਬੇ ਸਮੇਂ ਤੋਂ ਨਜ਼ਰ ਰੱਖੀ ਸੀ ਨਾਸਾ ਨੇ

ਨਾਸਾ ਦਾ ਕਹਿਣਾ ਹੈ ਕਿ ਉਸਨੇ ਰੂਸ ਦੀ ਪੁਲਾੜ ਸਰਗਰਮੀ ’ਤੇ ਲੰਬੇ ਸਮੇਂ ਤੋਂ ਨਜ਼ਰ ਰੱਖੀ ਹੋਈ ਸੀ ਅਤੇ ਉਸਨੇ ਇਸ ਕਦਮ ਨੂੰ ਪਹਿਲਾਂ ਹੀ ਸਮਝ ਲਿਆ ਸੀ। ਇਸ ਲਈ ਉਸਨੇ ਸਮੇਂ ਰਹਿੰਦੇ ਪੁਲਾੜ ਯਾਤਰੀਆਂ ਨੂੰ ਕੈਪਸੂਲ ਵਿਚ ਜਾਣ ਲਈ ਕਿਹਾ।

ਇਹ ਵੀ ਪੜ੍ਹੋ : BCCI ਨਹੀਂ ਭਰੇਗਾ IPL ਤੋਂ ਹੋਣ ਵਾਲੀ ਕਮਾਈ 'ਤੇ ਟੈਕਸ, ਕ੍ਰਿਕਟ ਬੋਰਡ ਦੇ ਹੱਕ 'ਚ ਆਇਆ ITAT ਦਾ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News