ਮੁੜ ਉਸਾਰੀ ਲਈ 'ਸੇਵਾ ਇੰਟਰਨੈਸ਼ਨਲ' ਨੂੰ ਮਿਲਿਆ 500,000 ਅਮਰੀਕੀ ਡਾਲਰ ਦਾ ਫੰਡ

Wednesday, Aug 08, 2018 - 01:13 PM (IST)

ਮੁੜ ਉਸਾਰੀ ਲਈ 'ਸੇਵਾ ਇੰਟਰਨੈਸ਼ਨਲ' ਨੂੰ ਮਿਲਿਆ 500,000 ਅਮਰੀਕੀ ਡਾਲਰ ਦਾ ਫੰਡ

ਵਾਸ਼ਿੰਗਟਨ (ਭਾਸ਼ਾ)— ਭਾਰਤ ਦੇ ਇਕ ਗੈਰ ਲਾਭਕਾਰੀ ਸੰਗਠਨ ਸੇਵਾ ਇੰਟਰਨੈਸ਼ਨਲ ਨੂੰ 500,000 ਅਮਰੀਕੀ ਡਾਲਰ ਦਾ ਫੰਡ ਦਿੱਤਾ ਗਿਆ ਹੈ। ਇਹ ਫੰਡ ਸੰਗਠਨ ਨੂੰ ਬੀਤੇ ਸਾਲ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਆਏ ਹਾਰਵੇ ਤੂਫਾਨ ਕਾਰਨ ਤਬਾਹ ਹੋ ਚੁੱਕੇ ਘਰਾਂ ਦੀ ਮੁੜ ਉਸਾਰੀ ਲਈ ਦਿੱਤਾ ਗਿਆ ਹੈ। ਅਮਰੀਕਾ ਦੀ ਰੈੱਡ ਕ੍ਰਾਸ ਸੋਸਾਇਟੀ ਨੇ ਸੇਵਾ ਇੰਟਰਨੈਸ਼ਨਲ ਨੂੰ ਟੈਕਸਾਸ ਦੀ ਬ੍ਰਾਜੋਰੀਆ ਕਾਊਂਟੀ ਵਿਚ ਰੋਸ਼ਰਾਨ ਪਿੰਡ ਦੀ ਮੁੜ ਉਸਾਰੀ ਲਈ ਫੰਡ ਦਿੱਤਾ ਹੈ। ਇਹ ਸੰਗਠਨ ਅਗਲੇ 18 ਮਹੀਨਿਆਂ ਵਿਚ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੇ 11 ਘਰਾਂ ਅਤੇ ਅੰਸ਼ਕ ਰੂਪ ਨਾਲ ਨੁਕਸਾਨੇ ਗਏ 24 ਘਰਾਂ ਦੀ ਮੁੜ ਉਸਾਰੀ ਵਿਚ ਮਦਦ ਕਰੇਗਾ। ਇਸ ਕੰਮ ਨਾਲ 154 ਲੋਕਾਂ ਨੂੰ ਲਾਭ ਪਹੁੰਚੇਗਾ। ਸੇਵਾ ਇੰਟਰਨੈਸ਼ਨਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਫੰਡ ਸੰਗਠਨ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀ ਪੁਸ਼ਟੀ ਕਰਦਾ ਹੈ।


Related News