ਅਮਰੀਕੀ ਜਲ ਸੈਨਾ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, 4 ਦੀ ਮੌਤ
Friday, Jun 10, 2022 - 12:26 AM (IST)
ਸੈਨ ਡਿਏਗੋ-ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੇ ਰੇਗਿਸਤਾਨ 'ਚ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਚਾਰ ਜਲ ਸੈਨਿਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਲਾਪਤਾ ਹੈ। ਫੌਜ ਦੇ ਇਕ ਅਧਿਕਾਰੀ ਨੇ ਹਾਦਸੇ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਮ.ਵੀ.-22 ਬੀ ਓਸਪ੍ਰੇ ਜਹਾਜ਼ ਨੇ ਪੰਜ ਜਲ ਸੈਨਿਕਾਂ ਨਾਲ ਬੁੱਧਵਾਰ ਨੂੰ ਗਲੇਮਿਸ ਨੇੜੇ ਇੰਪੈਰੀਅਲ ਕਾਊਂਟੀ ਦੇ ਇਕ ਖੇਤਰ ਤੋਂ ਉਡਾਣ ਭਰੀ ਸੀ।
ਇਹ ਵੀ ਪੜ੍ਹੋ : ਕੋਰੋਨਾ ਦੀ ਸ਼ੁਰੂਆਤ ਬਾਰੇ ਕੁਝ ਸਪੱਸ਼ਟ ਨਹੀਂ : WHO
ਸੈਨ ਡਿਏਗੋ ਤੋਂ ਗਲੇਮਿਸ 185 ਕਿਲੋਮੀਟਰ ਦੂਰ ਹੈ। ਮੇਜਰ ਮੇਸਨ ਇੰਗਲਾਹਾਰਟ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਜਹਾਜ਼ ਸੈਨ ਡਿਏਗੋ 'ਚ ਮਰੀਨ ਕੋਰ ਏਅਰ ਸਟੇਸ਼ਨ ਮਿਰਾਮਰ ਦਾ ਸੀ। ਐੱਮ.ਵੀ.22 ਬੀ ਦੋਹਰੇ ਇੰਜਣ ਵਾਲਾ ਜਹਾਜ਼ ਹੈ ਜੋ ਇਕ ਹੈਲੀਕਾਪਟਰ ਦੀ ਤਰ੍ਹਾਂ ਟੇਕ ਆਫ਼ ਕਰ ਸਕਦਾ ਹੈ ਅਤੇ ਲੈਂਡ ਕਰ ਸਕਦਾ ਹੈ। ਮਰੀਨ ਕੋਰ, ਨੇਵੀ ਅਤੇ ਹਵਾਈ ਫੌਜ ਇਸ ਤਰ੍ਹਾਂ ਦੇ ਜਹਾਜ਼ਾਂ ਦਾ ਸੰਚਾਲਨ ਕਰਦੀ ਹੈ।
ਇਹ ਵੀ ਪੜ੍ਹੋ : ਨਾਈਜੀਰੀਆ ਦੇ ਉੱਤਰ-ਪੱਛਮੀ ਹਿੱਸੇ 'ਚ ਬੰਦੂਕਧਾਰੀਆਂ ਨੇ 32 ਲੋਕਾਂ ਦਾ ਕੀਤਾ ਕਤਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ