ਅਮਰੀਕੀ ਸਾਂਸਦ ਵਲੋਂ ਪਾਕਿ ਰਾਜਦੂਤ ਦੀ ਬੇਇੱਜ਼ਤੀ, ਕਿਹਾ-ਬੇਈਮਾਨ ਜੇਹਾਦੀ ਦੀ ਨਿਯੁਕਤੀ ਰੱਦ ਕੀਤੀ ਜਾਵੇ

Wednesday, Feb 02, 2022 - 12:54 PM (IST)

ਅਮਰੀਕੀ ਸਾਂਸਦ ਵਲੋਂ ਪਾਕਿ ਰਾਜਦੂਤ ਦੀ ਬੇਇੱਜ਼ਤੀ, ਕਿਹਾ-ਬੇਈਮਾਨ ਜੇਹਾਦੀ ਦੀ ਨਿਯੁਕਤੀ ਰੱਦ ਕੀਤੀ ਜਾਵੇ

ਇਸਲਾਮਾਬਾਦ/ਵਾਸ਼ਿੰਗਟਨ: ਇੱਕ ਅਮਰੀਕੀ ਸੰਸਦ ਮੈਂਬਰ ਨੇ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਪਾਕਿਸਤਾਨ ਦੇ ਨਾਮਜ਼ਦ ਰਾਜਦੂਤ ਮਸੂਦ ਖਾਨ ਦੀ ਰਾਜਨਾਇਕ ਵਜੋਂ ਨਿਯੁਕਤੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਉਸ ਨੂੰ ਖੇਤਰ ’ਚ ਅਮਰੀਕਾ ਦੇ ਹਿੱਤਾਂ ਨੂੰ ਕਮਜ਼ੋਰ ਕਰਨ ਦਾ ਕੰਮ ਕਰਨ ਵਾਲਾ ਅਤੇ ਅੱਤਵਾਦ ਨਾਲ ਹਮਦਰਦੀ ਰੱਖਣ ਵਾਲਾ ਜੇਹਾਦੀ ਬੇਈਮਾਨ ਸ਼ਖ਼ਸ ਕਰਾਰ ਦਿੱਤਾ ਹੈ। 

ਉਨ੍ਹਾਂ ਨੇ ਕਿਹਾ ਕਿ ਖਾਨ ਨੇ ਨੌਜਵਾਨਾਂ ਨੂੰ ਜੇਹਾਦੀਆਂ ਦਾ ਅਨੁਕਰਣ ਕਰਨ ਲਈ ਉਤਸ਼ਾਹਿਤ ਕੀਤਾ ਹੈ ਅਤੇ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੀ ਪ੍ਰਸ਼ੰਸਾ ਕੀਤੀ ਹੈ। ਪਿਛਲੇ ਸਾਲ ਅਗਸਤ ਤੱਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ "ਰਾਸ਼ਟਰਪਤੀ" ਵਜੋਂ ਕੰਮ ਕਰ ਚੁੱਕੇ ਖਾਨ ਨੂੰ ਨਵੰਬਰ ਵਿੱਚ ਅਮਰੀਕਾ ਵਿੱਚ ਪਾਕਿਸਤਾਨ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਰਿਪਬਲਿਕਨ ਸਾਂਸਦ ਸਕਾਟ ਪੈਰੀ ਨੇ ਪਿਛਲੇ ਹਫ਼ਤੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਲਿਖੇ ਇਕ ਪੱਤਰ ਵਿੱਚ ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਵਜੋਂ ਖਾਨ ਦੀ ਨਾਮਜ਼ਦਗੀ ਨੂੰ ਲੈ ਕੇ "ਗੰਭੀਰ ਚਿੰਤਾ" ਜ਼ਾਹਰ ਕੀਤੀ ਸੀ।

ਉਨ੍ਹਾਂ ਨੇ ਲਿਖਿਆ, ''(ਪਾਕਿਸਤਾਨ ਦੇ ਪ੍ਰਧਾਨ ਮੰਤਰੀ) ਇਮਰਾਨ ਖਾਨ ਦੁਆਰਾ ਖੇਤਰ ਵਿੱਚ ਅਮਰੀਕਾ ਦੇ ਹਿੱਤਾਂ ਅਤੇ ਸਾਡੇ ਭਾਰਤੀ ਸਹਿਯੋਗੀਆਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨ ਵਾਲੇ ਅੱਤਵਾਦ ਦੇ ਹਮਦਰਦ ਵਜੋਂ ਨਾਮਜ਼ਦ ਕਰਨ ਨੂੰ ਸਿਰਫ਼ ਫੈਸਲਾ ਲੈਣ ਦੀ ਘਾਟ ਅਤੇ ਅਮਰੀਕਾ ਲਈ ਇਸਲਾਮਾਬਾਦ ਦੀ ਲਗਾਤਾਰ ਨਫ਼ਰਤ ਦੱਸਿਆ ਜਾ ਸਕਦਾ ਹੈ।


author

rajwinder kaur

Content Editor

Related News