ਅਮਰੀਕਾ-ਮੈਕਸੀਕੋ ਸਰਹੱਦ ''ਤੇ SUV ਅਤੇ ਟ੍ਰੈਕਟਰ-ਟ੍ਰੇਲਰ ਦੀ ਟੱਕਰ, 13 ਲੋਕਾਂ ਦੀ ਮੌਤ

03/03/2021 6:15:06 PM

ਵਾਸ਼ਿੰਗਟਨ (ਭਾਸ਼ਾ): ਕੈਲੀਫੋਰਨੀਆ ਵਿਚ ਅਮਰੀਕਾ-ਮੈਕਸੀਕੋ ਸਰਹੱਦ 'ਤੇ ਮੰਗਲਵਾਰ ਤੜਕੇ ਇਕ ਐੱਸ.ਯੂ.ਵੀ. ਅਤੇ ਟ੍ਰੈਕਟਰ-ਟ੍ਰੇਲਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਵਿਚ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲਾਸ਼ਾਂ ਸੜਕ ਦੇ ਪਾਰ ਪਈਆਂ ਦੇਖੀਆਂ ਗਈਆਂ। ਐੱਸ.ਯੂ.ਵੀ. ਵਿਚ 25 ਲੋਕ ਸਵਾਰ ਸਨ। ਅਧਿਕਾਰੀਆਂ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ। 

PunjabKesari

ਅਧਿਕਾਰੀ ਮਾਮਲੇ ਦੀ ਮਨੁੱਖੀ ਤਸਕਰੀ ਦੇ ਪਹਿਲੂ ਸੰਬੰਧੀ ਜਾਂਚ ਵੀ ਕਰ ਰਹੇ ਹਨ। ਮੈਕਸੀਕੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਮੈਕਸੀਕੋ ਦੇ ਲੋਕ ਹਨ। ਪੁਲਸ ਜਦੋਂ ਘਟਨਾਸਥਲ 'ਤੇ ਪਹੁੰਚੀ ਉਦੋਂ ਕੁਝ ਯਾਤਰੀ ਗੱਡੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਕੁਝ ਲੋਕ ਸੜਕ ਕਿਨਾਰੇ ਮੈਦਾਨ ਵਿਚ ਛਾਣਬੀਣ ਕਰ ਰਹੇ ਸਨ। ਟ੍ਰੈਕਟਰ-ਟ੍ਰੇਲਰ ਦਾ ਸਾਹਮਣੇ ਦਾ ਕਿਨਾਰਾ ਐੱਸ.ਯੂ.ਵੀ.. ਦੇ ਖੱਬੇ ਪਾਸੇ ਲੱਗਿਆ ਸੀ ਅਤੇ ਦੋ ਖਾਲੀ ਟ੍ਰੇਲਰ ਉਸ ਦੇ ਪਿੱਛੇ ਜੁੜੇ ਸਨ। ਕੈਲੀਫੋਰਨੀਆ ਹਾਈਵੇਅ ਗਸ਼ਤੀ ਦਲ ਦੇ ਪ੍ਰਮੁੱਖ ਉਮਰ ਵਾਟਸਨ ਨੇ ਦੱਸਿਆ ਕਿ ਪੁਲਸ ਨੇ 12 ਲੋਕ ਮ੍ਰਿਤਕ ਪਾਏ। ਇਕ ਵਿਅਕਤੀ ਦੀ ਮੌਤ ਹਸਪਤਾਲ ਵਿਚ ਹੋਈ। 

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਲਾਪਤਾ ਹੋਣ ਦੇ ਚਾਰ ਦਿਨਾਂ ਬਾਅਦ ਮਿਲੀਆਂ ਪਿਤਾ ਸਮੇਤ ਬੱਚਿਆਂ ਦੀਆਂ ਲਾਸ਼ਾਂ

ਮੈਕਸੀਕੋ ਦੇ ਵਿਦੇਸ਼ ਵਿਭਾਗ ਵਿਚ ਉੱਤਰ ਅਮਰੀਕੀ ਮਾਮਲਿਆਂ ਦੇ ਨਿਰਦੇਸ਼ਕ ਰੋਬਰਟੋ ਵੇਲਾਸਕੋ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਮਰਨ ਵਾਲਿਆਂ ਵਿਚ ਘੱਟੋ-ਘੱਟ 10 ਲੋਕ ਮੈਕਸੀਕੋ ਦੇ ਹਨ। ਭਾਵੇਂਕਿ ਕਿਸੇ ਦੀ ਪਛਾਣ ਨਹੀਂ ਦੱਸੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਹੋਣ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈਕਿ ਇੰਨੇ ਸਾਰੇ ਲੋਕ ਗੱਡੀ ਵਿਚ ਕਿਉਂ ਸਵਾਰ ਸਨ ਜਦਕਿ ਉਸ ਵਿਚ ਸਿਰਫ 8 ਲੋਕਾਂ ਦੇ ਬੈਠਣ ਦੀ ਜਗ੍ਹਾ ਸੀ।


Vandana

Content Editor

Related News