ਅਮਰੀਕਾ ਦੇ ਦੱਖਣੀ ਸੂਬਿਆਂ ਦੀ ਤਰ੍ਹਾਂ ਉੱਤਰੀ ਹਿੱਸੇ ''ਚ ਵਧ ਸਕਦੇ ਕੋਰੋਨਾ ਦੇ ਮਾਮਲੇ : ਡਾ. ਬਿਕਰਸ
Saturday, Jul 25, 2020 - 01:48 AM (IST)
ਵਾਸ਼ਿੰਗਟਨ - ਵ੍ਹਾਈਟ ਹਾਊਸ ਦੇ ਕੋਰੋਨਾਵਾਇਰਸ ਪ੍ਰਤੀਕਿਰਿਆ ਤਾਲਮੇਲ ਦੇ ਡਾ. ਡੀ. ਬਿਕਰਸ ਨੇ ਕਿਹਾ ਹੈ ਕਿ ਦੱਖਣੀ ਸੂਬਿਆਂ ਵਿਚ ਹਾਲ ਹੀ ਦੇ ਸਮੇਂ ਵਿਚ ਵਧੇ ਮਾਮਲੇ ਉੱਤਰੀ ਹਿੱਸੇ ਵਿਚ ਵੀ ਦੇਖਣ ਨੂੰ ਮਿਲ ਸਕਦੇ ਹਨ। ਬਿਕਰਸ ਨੇ ਐਨ. ਬੀ. ਸੀ. ਦੇ ਟੂਡੇ ਸ਼ੋਅ ਵਿਚ ਕਿਹਾ ਕਿ ਵਾਇਰਸ ਦੇ ਉੱਤਰ ਵੱਲੋਂ ਪੂਰੀ ਤਰ੍ਹਾਂ ਨਾਲ ਮੁੜਣ ਤੋਂ ਪਹਿਲਾਂ ਸਾਨੂੰ ਹੁਣ ਆਪਣੇ ਵਿਹਾਰ ਵਿਚ ਬਦਲਾਅ ਕਰਨਾ ਹੋਵੇਗਾ।
ਨਿਊਯਾਰਕ ਸ਼ਹਿਰ ਕੋਵਿਡ-19 ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਹੈ। ਪਰ ਸਖਤ ਲਾਕਡਾਊਨ ਤੋਂ ਬਾਅਦ ਉਥੇ ਹਰ ਰੋਜ਼ ਹੋਣ ਵਾਲੀਆਂ ਮੌਤਾਂ ਦੀ ਦਰ ਵਿਚ ਕਮੀ ਆਈ ਹੈ। ਹਾਲਾਂਕਿ, ਦੱਖਣੀ ਸੂਬਿਆਂ ਵਿਚ ਮਾਮਲੇ ਵਧ ਰਹੇ ਹਨ। ਦੱਖਣੀ ਕੈਰੋਲੀਨਾ, ਜਾਰਜ਼ੀਆ ਅਤੇ ਫਲੋਰੀਡਾ ਸਮੇਤ ਅਮਰੀਕਾ ਦੇ ਦੱਖਣੀ ਸੂਬਿਆਂ ਵਿਚ ਕੋਰੋਨਾਵਾਇਰਸ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਪਿਛਲੇ ਮਹੀਨੇ 10 ਦਿਨਾਂ ਵਿਚ ਦੱਖਣੀ ਪੱਛਮੀ ਸੂਬੇ ਐਰੀਜ਼ੋਨਾ ਦੇ ਸਿਹਤ ਅਧਿਕਾਰੀਆਂ ਨੇ 7 ਦਿਨ ਵਿਚ 3,000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ। ਐਰੀਜ਼ੋਨਾ ਦੇ ਮਰੀਕੋਪਾ ਕਾਊਂਟੀ ਵਿਚ ਹੁਣ ਤੱਕ 1 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 1,600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।