ਟਰੰਪ ਨੇ ਚੀਨ-ਰੂਸ ਨੂੰ ਦਿੱਤਾ ਝਟਕਾ, 103 ਅਦਾਰਿਆਂ ’ਤੇ ਲਾਈ ਪਾਬੰਦੀ
Wednesday, Dec 23, 2020 - 02:21 AM (IST)
ਵਾਸ਼ਿੰਗਟਨ-ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਅਤੇ ਰੂਸ ਨੂੰ ਲਗਾਤਾਰ ਝਟਕੇ ਦਿੰਦੇ ਆ ਰਹੇ ਹਨ। ਪਿਛਲੇ ਇਕ ਸਾਲ ’ਚ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਵਧਿਆ ਹੈ ਕਿਉਂਕਿ ਟਰੰਪ ਨੇ ਕੋਰੋਨਾ ਵਾਇਰਸ ਮਹਾਮਾਰੀ ਲਈ ਚੀਨ ਨੂੰ ਦੋਸ਼ ਠਹਿਰਾਇਆ ਹੈ। ਟਰੰਪ ਨੇ ਚੀਨ ਦੀਆਂ 60 ਕੰਪਨੀਆਂ ’ਤੇ ਪਾਬੰਦੀ ਲਾਉਣ ਤੋਂ ਬਾਅਦ ਹੁਣ ਫਿਰ 103 ਚੀਨੀ ਅਤੇ ਰੂਸੀ ਕੰਪਨੀਆਂ ਨੂੰ ਬੈਨ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਇਕ ਸੂਚੀ ਪ੍ਰਕਾਸ਼ਤ ਕੀਤੀ ਹੈ ਜਿਸ ’ਚ ਚੀਨ ਅਤੇ ਅਮਰੀਕੀ ਵਸਤਾਂ ਅਤੇ ਤਕਨਾਲੋਜੀ ਦੀ ਇਕ ਵਿਸ਼ਾਲ ਲੜੀ ਨੂੰ ਖਰੀਦਣ ਵਾਲੀਆਂ ਕੰਪਨੀਆਂ ’ਤੇ ਪਾਬੰਦੀ ਲਾਈ ਹੈ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਪਿਛਲੇ ਮਹੀਨੇ ਪਹਿਲੀ ਵਾਰ ਸੂਚਨਾ ਦਿੱਤੀ ਗਈ ਸੀ ਕਿ ਅਮਰੀਕੀ ਵਣਜ ਵਿਭਾਗ ਨੇ ਉਨ੍ਹਾਂ ਬੈਨ ਕੀਤੀਆਂ ਜਾ ਰਹੀਆਂ ਕੰਪਨੀਆਂ ਦੀ ਸੂਚੀ ਤਿਆਰ ਕੀਤੀ ਹੈ ਜੋ ਚੀਨੀ ਜਾਂ ਰੂਸ ਦੀ ਫੌਜ ਨਾਲ ਜੁੜੀਆਂ ਹੋਈਆਂ ਹਨ। ਇਸ ਸੂਚੀ ’ਚ ਵਪਾਰਕ ਹਵਾਈ ਜਹਾਜ਼ ਕਾਰਪੋਰੇਸ਼ਨ ਆਫ ਚਾਈਨਾ (COMAC), ਕੋਲੋਰਾਡੋ ਦੀ ਏਰੋ ਇਲੈਕਟ੍ਰਾਨਿਕਸ ਅਤੇ ਟੈਕਸਾਸ ਸਥਿਤ ਟੀ.ਟੀ.ਆਈ. ਇੰਕ ਸ਼ਾਮਲ ਨਹੀਂ ਹੈ।
ਇਹ ਵੀ ਪੜ੍ਹੋ -ਫਾਈਜ਼ਰ ਤੇ ਮਾਡਰਨਾ ਕਰ ਰਹੇ ਹਨ ਆਪਣੀ ਵੈਕਸੀਨ ਦਾ ਬ੍ਰਿਟੇਨ ’ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਵਿਰੁੱਧ ਟੈਸਟ
ਹਾਲਾਂਕਿ, ਸੰਘਾਈ ਏਅਰਕ੍ਰਾਫਟ ਡਿਜਾਈਨ ਐਂਡ ਰਿਸਰਚ ਇੰਸਟੀਚਿਊਟ, ਜੋ COMAC ਜਹਾਜ਼ਾਂ ਨੂੰ ਡਿਜਾਈਨ ਕਰਦਾ ਹੈ ਅਤੇ ਸ਼ੰਘਾਈ ਏਅਰ¬ਕ੍ਰਾਫਟ ਮੈਨਿਊਫੈਕਚਰਿੰਗ ਕੰਪਨੀ ਜੋ COMAC ਪਲੇਨ ਬਣਾਉਂਦੀ ਹੈ, ਇਸ ਸੂਚੀ ’ਚ ਹਨ। ਅੰਤਿਮ ਸੂਚੀ ’ਚ 103 ਅਦਾਰਿਆਂ ਦਾ ਨਾਂ ਹੈ, ਜਿਨ੍ਹਾਂ ’ਚੋਂ 58 ਚੀਨੀ ਫੌਜਾਂ ਨਾਲ ਜੁੜੇ ਹਨ ਅਤੇ 45 ਰੂਸੀ ਫੌਜ ਨਾਲ ਜੁੜੇ ਹਨ। ਇਸ ਤੋਂ ਪਹਿਲਾਂ ਵੀ ਟਰੰਪ ਪ੍ਰਸ਼ਾਸਨ ਵੱਲੋਂ ਆਖਿਰੀ ਸਮੇਂ ’ਚ ਚੁੱਕੇ ਗਏ ਕਦਮਾਂ ਨਾਲ ਦਰਜਨਾਂ ਚੀਨੀ ਕੰਪਨੀਆਂ ਅਮਰੀਕੀ ਵਪਾਰਕ ਬਲੈਕਲਿਸਟ ’ਚ ਸ਼ਾਮਲ ਹੋ ਗਈਆਂ ਹਨ। ਇਸ ’ਚ ਦੇਸ਼ ਦੀ ਚੋਟੀ ਦੀ ਚਿੱਪਮੇਕਰ,SMIC ਅਤੇ ਡ੍ਰੋਨ ਨਿਰਮਾਤਾ SZ DJI ਤਕਨਾਲੋਜੀ ਕੰਪਨੀ ਲਿਮਟਿਡ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ -ਬਾਇਓਨਟੈੱਕ ਨੂੰ ਭਰੋਸਾ, ਕੋਰੋਨਾ ਦੇ ਨਵੇੇਂ ਰੂਪ ਵਿਰੁੱਧ ਅਸਰਦਾਰ ਹੋਵੇਗਾ ਉਸ ਦਾ ਟੀਕਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।