ਮਹਾਤਮਾ ਗਾਂਧੀ ਨੂੰ ਮਿਲ ਸਕਦੈ ਅਮਰੀਕਾ ਦਾ ਸਰਵਉੱਚ ਸਨਮਾਨ, ਅਮਰੀਕੀ ਪ੍ਰਤੀਨਿਧੀ ਸਭਾ ’ਚ ਪੇਸ਼ ਹੋਇਆ ਪ੍ਰਸਤਾਵ

Saturday, Aug 14, 2021 - 05:20 PM (IST)

ਮਹਾਤਮਾ ਗਾਂਧੀ ਨੂੰ ਮਿਲ ਸਕਦੈ ਅਮਰੀਕਾ ਦਾ ਸਰਵਉੱਚ ਸਨਮਾਨ, ਅਮਰੀਕੀ ਪ੍ਰਤੀਨਿਧੀ ਸਭਾ ’ਚ ਪੇਸ਼ ਹੋਇਆ ਪ੍ਰਸਤਾਵ

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੀ ਇਕ ਪ੍ਰਭਾਵਸ਼ਾਲੀ ਸੰਸਦ ਮੈਂਬਰ ਨੇ ਮਹਾਤਮਾ ਗਾਂਧੀ ਨੂੰ ਮਰਨ ਉਪਰੰਤ ਵੱਕਾਰੀ ਕਾਂਗਰੇਸ਼ਨਲ ਸੋਨ ਤਮਗੇ ਨਾਲ ਸਨਮਾਨਿਤ ਕਰਨ ਸਬੰਧੀ ਇਕ ਪ੍ਰਸਤਾਵ ਅਮਰੀਕੀ ਸੰਸਦ ਵਿਚ ਸ਼ੁੱਕਰਵਾਰ ਨੂੰ ਦੁਬਾਰਾ ਪੇਸ਼ ਕੀਤਾ। ਕਾਂਗਰੇਸ਼ਨਲ ਸੋਨ ਤਮਗਾ ਅਮਰੀਕਾ ਵਿਚ ਸਰਵਉੱਚ ਨਾਗਰਿਕ ਸਨਮਾਨ ਹੈ। ਨਿਊਯਾਰਕ ਤੋਂ ਕਾਂਗਰਸ ਮੈਂਬਰ ਕੈਰੋਲਿਨ ਬੀ ਮੇਲੋਨੀ ਨੇ ਪ੍ਰਤੀਨਿਧੀਸਭਾ ਵਿਚ ਇਸ ਸਬੰਧੀ ਪ੍ਰਸਤਾਵ ਪੇਸ਼ ਕਰਦੇ ਹੋਏ ਕਿਹਾ, ‘ਵਿਰੋਧ ਪ੍ਰਦਰਸ਼ਿਤ ਕਰਨ ਦੇ ਮਹਾਤਮਾ ਗਾਂਧੀ ਦੇ ਅਹਿੰਸਕ ਅਤੇ ਇਤਿਹਾਸਕ ਸੱਤਿਆਗ੍ਰਹਿ ਅਭਿਆਨ ਨੇ ਰਾਸ਼ਟਰ ਅਤੇ ਵਿਸ਼ਵ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੀ ਉਦਾਹਰਣ ਸਾਨੂੰ ਉਤਸ਼ਾਹਿਤ ਕਰਦੀ ਹੈ ਅਤੇ ਅਸੀਂ ਖ਼ੁਦ ਨੂੰ ਦੂਜਿਆਂ ਦੀ ਸੇਵਾ ਵਿਚ ਸਮਰਪਿਤ ਕਰੀਏ।’

ਇਹ ਵੀ ਪੜ੍ਹੋ: ਮਕੜੀ ਦਾ ਜ਼ਹਿਰ ਦਿਲ ਦੇ ਮਰੀਜ਼ਾਂ ਲਈ ਬਣੇਗਾ ਸੰਜੀਵਨੀ, ਵਿਗਿਆਨੀ ਬਣਾ ਰਹੇ ਦਵਾਈ

ਮੇਲੋਨੀ ਨੇ ਕਿਹਾ, ‘ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਨਸਲੀ ਸਮਾਨਤਾ ਦੀ ਮੁਹਿੰਮ ਹੋਵੇ ਜਾਂ ਫਿਰ ਨੇਲਸਨ ਮੰਡੇਲਾ ਦੀ ਰੰਗਭੇਦ ਖ਼ਿਲਾਫ਼ ਲੜਾਈ, ਦੁਨੀਆ ਭਰ ਦੀਆਂ ਮੁਹਿੰਮਾਂ ਨੇ ਉਨ੍ਹਾਂ ਤੋਂ (ਗਾਂਧੀ ਤੋਂ) ਪ੍ਰੇਰਣਾ ਲਈ ਹੈ। ਇਕ ਲੋਕ ਸੇਵਕ ਹੋਣ ਦੇ ਨਾਤੇ ਮੈਂ ਉਨ੍ਹਾਂ ਦੇ ਹਿੰਮਤ ਅਤੇ ਉਨ੍ਹਾਂ ਦੇ ਆਦਰਸ਼ਾਂ ਤੋਂ ਰੋਜ਼ਾਨਾ ਪ੍ਰੇਰਿਤ ਹੁੰਦੀ ਹਾਂ। ਆਓ ਅਸੀਂ ਗਾਂਧੀ ਦੇ ਇਸ ਨਿਰਦੇਸ਼ ਦਾ ਪਾਲਣ ਕਰੀਏ ਕਿ ‘ਜੋ ਪਰਿਵਰਤਨ ਤੁਸੀਂ ਦੁਨੀਆ ਵਿਚ ਦੇਖਣਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਉਹ ਪਰਿਵਰਤਨ ਤੁਸੀਂ ਖ਼ੁਦ ਵਿਚ ਲਿਆਓ।’ ਇਹ ਸਨਮਾਨ ਜੌਰਜ ਵਾਸ਼ਿੰਗਟਨ, ਨੇਲਸਨ ਮੰਡੇਲਾ, ਮਾਰਟਿਨ ਲੂਥਰ, ਕਿੰਗ ਜੂਨੀਅਰ, ਮਦਰ ਟਰੇਸਾ ਅਤੇ ਰੋਜਾ ਪਾਰਕਸ ਨੂੰ ਮਿਲ ਚੁੱਕਾ ਹੈ।

ਇਹ ਵੀ ਪੜ੍ਹੋ: ਕੈਨੇਡਾ ਸ਼ੁਰੂ ਕਰ ਰਿਹੈ ਕੋਵਿਡ-19 ਵੈਕਸੀਨ ਪਾਸਪੋਰਟ, ਨਾਗਰਿਕਾਂ ਨੂੰ ਹੋਵੇਗਾ ਇਹ ਫ਼ਾਇਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News