ਪੀ.ਐੱਮ. ਮੋਦੀ ਵੱਲੋਂ ਰੂਸ-ਅਮਰੀਕਾ ਵਿਚਾਲੇ ਸ਼ਾਂਤੀ ਕੋਸ਼ਿਸ਼ਾਂ ਲਈ ਅਮਰੀਕੀ ਸਾਂਸਦ ਨੇ ਕੀਤੀ ਤਾਰੀਫ਼

04/03/2022 12:27:58 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਇਕ ਚੋਟੀ ਦੇ ਸੰਸਦ ਮੈਂਬਰ ਨੇ ਯੂਕ੍ਰੇਨ 'ਤੇ ਅਮਰੀਕਾ ਅਤੇ ਰੂਸ ਵਿਚਾਲੇ ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਨਾਲ ਹੀ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਯਤਨ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਮਦਦਗਾਰ ਹੋਣਗੇ। ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ ਦੌਰੇ 'ਤੇ ਆਏ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ ਕਿਹਾ ਕਿ ਭਾਰਤ ਯੂਕ੍ਰੇਨ ਸੰਕਟ ਦੇ ਹੱਲ ਲਈ ਸ਼ਾਂਤੀ ਦੀਆਂ ਕੋਸ਼ਿਸ਼ਾਂ 'ਚ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਦੇਣ ਲਈ ਤਿਆਰ ਹੈ ਅਤੇ ਉਹਨਾਂ ਨੇ ਯੁੱਧਪੀੜਤ ਦੇਸ਼ 'ਚ ਹਿੰਸਾ 'ਤੇ ਤੁਰੰਤ ਰੋਕ ਲਗਾਉਣ ਲਈ ਕਿਹਾ। ਅਮਰੀਕੀ ਕਾਂਗਰਸ ਮੈਂਬਰ ਕੈਰੋਲਿਨ ਮੈਲੋਨੀ ਨੇ ਇੱਕ ਇੰਟਰਵਿਊ ਵਿੱਚ ਪੀਟੀਆਈ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਉਹ (ਮੋਦੀ) ਯੂਕ੍ਰੇਨ ਨੂੰ ਲੈ ਕੇ ਰੂਸ ਅਤੇ ਅਮਰੀਕਾ ਵਿਚਕਾਰ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਕਾਰਾਤਮਕ ਉਦੇਸ਼ ਹੈ। 

ਉਹਨਾਂ ਨੇ ਕਿਹਾ ਕਿ ਸਾਡੇ (ਭਾਰਤ ਅਤੇ ਅਮਰੀਕਾ) ਵਿਚਾਲੇ ਮਜ਼ਬੂਤ ਆਰਥਿਕ ਸੰਬੰਧ ਹਨ ਅਤੇ ਸਾਡੀਆਂ ਇਕੋ ਜਿਹੀਆਂ ਕਦਰਾਂ-ਕੀਮਤਾਂ ਹਨ। ਮੈਂ ਕਹਿਣਾ ਚਾਹਾਂਗੀ ਕਿ ਸਾਡੀ ਇੱਕੋ ਜਿਹੀ ਸਰਕਾਰ ਹੈ। ਸਦਨ ਦੀ ਸ਼ਕਤੀਸ਼ਾਲੀ 'ਓਵਰਸਾਈਟ ਕਮੇਟੀ' ਦੀ ਪ੍ਰਧਾਨ ਮੈਲੋਨੀ (76) ਅਮਰੀਕੀ ਸੰਸਦ (ਕਾਂਗਰਸ) ਵਿਚ ਸਭ ਤੋਂ ਸੀਨੀਅਰ ਡੈਮੋਕ੍ਰੇਟ ਮੈਂਬਰਾਂ ਵਿਚੋਂ ਇਕ ਹੈ। ਉਹ 1993 ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਹੈ। ਮੈਲੋਨੀ ਕਾਂਗਰਸ ਦੇ ਅੰਦਰ ਅਤੇ ਬਾਹਰ ਭਾਰਤ ਅਤੇ ਭਾਰਤੀ ਅਮਰੀਕੀਆਂ ਦੀ ਮਿੱਤਰ ਵੀ ਹੈ। ਉਹ ਦੀਵਾਲੀ ਦੇ ਤਿਉਹਾਰ ਨੂੰ ਸੰਘੀ ਛੁੱਟੀ ਘੋਸ਼ਿਤ ਕਰਨ ਅਤੇ ਮਹਾਤਮਾ ਗਾਂਧੀ ਨੂੰ ਅਮਰੀਕੀ ਸੰਸਦ ਦਾ ਵੱਕਾਰੀ ਗੋਲਡ ਮੈਡਲ ਪ੍ਰਦਾਨ ਕਰਨ ਲਈ ਦੋ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਲੋਨੀ ਨੇ ਭਰੋਸਾ ਪ੍ਰਗਟਾਇਆ ਕਿ ਰਾਸ਼ਟਰਪਤੀ ਜੋਅ ਬਾਈਡੇਨ ਆਖਰਕਾਰ ਉਸਦੇ ਦੋਵਾਂ ਬਿੱਲਾਂ 'ਤੇ ਦਸਤਖ਼ਤ ਕਰਨਗੇ। 

ਪੜ੍ਹੋ ਇਹ ਅਹਿਮ ਖ਼ਬਰ- ਕਿਮ ਜੋਂਗ ਦੀ ਭੈਣ ਦੀ ਦੱਖਣੀ ਕੋਰੀਆ ਨੂੰ ਚਿਤਾਵਨੀ, ਜੇਕਰ ਹਮਲਾ ਕੀਤਾ ਤਾਂ ਨਤੀਜੇ ਹੋਣਗੇ ਗੰਭੀਰ

ਉਨ੍ਹਾਂ ਨੇ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਸ਼ਾਂਤੀ ਲਈ ਯਤਨਸ਼ੀਲ ਹਨ।ਉਸ ਨੇ ਕਿਹਾ ਕਿ ਇਕ ਗੱਲ ਸੱਚ ਹੈ ਕਿ ਜੇਕਰ ਤੁਸੀਂ ਕੋਸ਼ਿਸ਼ ਨਹੀਂ ਕਰਦੇ ਤਾਂ ਤੁਸੀਂ ਕਦੇ ਕਾਮਯਾਬ ਨਹੀਂ ਹੁੰਦੇ। ਤੁਹਾਨੂੰ ਕੋਸ਼ਿਸ਼ ਕਰਦੇ ਰਹਿਣਾ ਪਵੇਗਾ। ਦੁਨੀਆ ਲਈ, ਮੈਂ ਉਮੀਦ ਕਰਦੀ ਹਾਂ ਕਿ ਯੂਕ੍ਰੇਨ, ਰੂਸ ਅਤੇ ਦੁਨੀਆ ਵਿਚਕਾਰ ਸ਼ਾਂਤੀ ਲਈ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਯਤਨ ਮਦਦਗਾਰ ਹੋਣਗੇ। ਨਿਊਯਾਰਕ ਤੋਂ ਸਾਂਸਦ ਮੈਲੋਨੀ ਨੇ ਕਿਹਾ ਕਿ ਇਹ ਬਹੁਤ ਖਤਰਨਾਕ ਦੌਰ ਹੈ ਕਿਉਂਕਿ ਅਸੀਂ ਸਾਰੇ ਤੀਜੇ ਵਿਸ਼ਵ ਯੁੱਧ ਦਾ ਜੋਖਮ ਨਹੀਂ ਉਠਾ ਸਕਦੇ। ਅਸੀਂ ਪਰਮਾਣੂ ਸੰਪੰਨ ਸ਼ਕਤੀ ਸੰਪੰਨ ਹਾਂ। ਅਸੀਂ ਇਹ ਜੋਖਮ ਨਹੀਂ ਉਠਾ ਸਕਦੇ।ਸਾਨੂੰ ਇਕ ਸਮਝੌਤਾ ਕਰਨਾ ਪਏਗਾ। ਮੈਨੂੰ ਰਾਸ਼ਟਰਪਤੀ ਬਾਈਡੇਨ 'ਤੇ ਮਾਣ ਹੈ।ਉਹਨਾਂ ਨੇ ਕਿਹਾ ਕਿ ਬਾਈਡੇਨ ਨੇ ਸਾਡੇ ਸਹਿਯੋਗੀਆਂ ਅਤੇ ਏਸ਼ੀਆ ਨੂੰ ਲੋਕਤੰਤਰ ਅਤੇ ਯੂਕ੍ਰੇਨ ਦੇ ਲੋਕਾਂ ਦੀ ਰੱਖਿਆ ਲਈ ਬਹੁਤ ਤੇਜ਼ੀ ਨਾਲ ਇਕਜੁੱਟ ਕੀਤਾ।


Vandana

Content Editor

Related News