ਅਮਰੀਕਾ ਨੇ ਅਫ਼ਗਾਨਿਸਤਾਨ ’ਚ ਨਵਾਂ ਡਿਪਲੋਮੈਟਿਕ ਮਿਸ਼ਨ ਕੀਤਾ ਸ਼ੁਰੂ, ਦੂਤਘਰ ਕਤਰ ’ਚ ਕੀਤਾ ਤਬਦੀਲ  : ਬਲਿੰਕਨ

Tuesday, Aug 31, 2021 - 04:19 PM (IST)

ਅਮਰੀਕਾ ਨੇ ਅਫ਼ਗਾਨਿਸਤਾਨ ’ਚ ਨਵਾਂ ਡਿਪਲੋਮੈਟਿਕ ਮਿਸ਼ਨ ਕੀਤਾ ਸ਼ੁਰੂ, ਦੂਤਘਰ ਕਤਰ ’ਚ ਕੀਤਾ ਤਬਦੀਲ  : ਬਲਿੰਕਨ

ਵਾਸ਼ਿੰਗਟਨ : ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਅਫ਼ਗਾਨਿਸਤਾਨ ’ਚ ਆਪਣਾ ਨਵਾਂ ਡਿਪਲੋਮੈਟਿਕ ਮਿਸ਼ਨ ਸ਼ੁਰੂ ਕਰ ਦਿੱਤਾ ਹੈ। ਉਸ ਨੇ ਅਫ਼ਗਾਨਿਸਤਾਨ ’ਚ 20 ਸਾਲਾਂ ਦੀ ਲੜਾਈ ਤੋਂ ਬਾਅਦ ਮੰਗਲਵਾਰ ਅਮਰੀਕੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਤੋਂ ਬਾਅਦ ਇਹ ਗੱਲ ਕਹੀ। ਬਲਿੰਕਨ ਨੇ ਕਿਹਾ ਕਿ ਅਮਰੀਕਾ ਨੇ ਕਾਬੁਲ ’ਚ ਆਪਣਾ ਡਿਪਲੋਮੈਟਿਕ ਮਿਸ਼ਨ ਬੰਦ ਕਰ ਦਿੱਤਾ ਹੈ ਅਤੇ ਦੂਤਘਰ ਨੂੰ ਦੋਹਾ ਦੇ ਕਤਰ ’ਚ ਤਬਦੀਲ ਕਰ ਦਿੱਤਾ ਹੈ। ਬਲਿੰਕਨ ਨੇ ਰਾਸ਼ਟਰ ਦੇ ਨਾਂ ਸੰਬੋਧਨ ’ਚ ਕਿਹਾ, “ਹੁਣ ਅਮਰੀਕੀ ਫੌਜੀ ਉਡਾਣਾਂ ਬੰਦ ਹੋ ਗਈਆਂ ਹਨ ਅਤੇ ਸਾਡੇ ਫੌਜੀ ਅਫ਼ਗਾਨਿਸਤਾਨ ਤੋਂ ਚਲੇ ਗਏ ਹਨ। ਅਫ਼ਗਾਨਿਸਤਾਨ ਦੇ ਨਾਲ ਅਮਰੀਕਾ ਦੇ ਜੁੜਾਅ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ : ਸਾਊਦੀ ਅਰਬ ਦੇ ਏਅਰਪੋਰਟ ’ਤੇ ਡਰੋਨ ਹਮਲਾ, 8 ਲੋਕ ਜ਼ਖ਼ਮੀ

ਅਸੀਂ ਆਪਣੀ ਡਿਪਲੋਮੇਸੀ ਨਾਲ ਅੱਗੇ ਵਧਾਂਗੇ। ਫੌਜੀ ਮਿਸ਼ਨ ਖਤਮ ਹੋ ਗਿਆ ਹੈ। ਇੱਕ ਨਵਾਂ ਡਿਪਲੋਮੈਟਿਕ ਮਿਸ਼ਨ ਸ਼ੁਰੂ ਹੋ ਗਿਆ ਹੈ।” ਉਨ੍ਹਾਂ ਕਿਹਾ ਕਿ ਲੱਗਭਗ 6,000 ਅਮਰੀਕੀ ਨਾਗਰਿਕਾਂ ਸਮੇਤ 1,23,000 ਤੋਂ ਵੱਧ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ ਹੈ। ਉਨ੍ਹਾਂ ਕਿਹਾ, “ਅਸੀਂ ਹੁਣ ਕਾਬੁਲ ’ਚ ਆਪਣੀ ਡਿਪਲੋਮੈਟਿਕ ਮੌਜੂਦਗੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਆਪਣੇ ਦੂਤਘਰ ਨੂੰ ਦੋਹਾ ਦੇ ਕਤਰ ’ਚ ਤਬਦੀਲ ਕਰ ਦਿੱਤਾ ਹੈ।” ਜਲਦ ਹੀ ਕਾਂਗਰਸ ਨੂੰ ਰਸਮੀ ਤੌਰ ’ਤੇ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਅਫ਼ਗਾਨਿਸਤਾਨ ਦੀ ਨਾਜ਼ੁਕ ਸੁਰੱਖਿਆ ਅਤੇ ਸਿਆਸੀ ਸਥਿਤੀ ਦੇ ਮੱਦੇਨਜ਼ਰ ਇਹ ਇੱਕ ਸਮਝਦਾਰੀ ਵਾਲਾ ਕਦਮ ਹੈ। ਤਾਲਿਬਾਨ ਨੇ ਅੱਤਵਾਦੀਆਂ ਨੂੰ ਅਫ਼ਗਾਨਿਸਤਾਨ ਦੀ ਵਰਤੋਂ ਕਰਨ ਤੋਂ ਰੋਕਣ ਦੀ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ ਹੈ। ਅਸੀਂ ਉਨ੍ਹਾਂ ਨੂੰ ਉਸ ਵਚਨਬੱਧਤਾ ਲਈ ਜਵਾਬਦੇਹ ਠਹਿਰਾਵਾਂਗੇ ਪਰ ਤਾਲਿਬਾਨ ਤੋਂ ਉਮੀਦ ਰੱਖਣ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਉਨ੍ਹਾਂ ’ਤੇ ਭਰੋਸਾ ਕਰਾਂਗੇ। ਅਸੀਂ ਚੌਕਸ ਰਹਾਂਗੇ ਅਤੇ ਸਥਿਤੀ ਦਾ ਮੁਲਾਂਕਣ ਕਰਾਂਗੇ। ਉਨ੍ਹਾਂ ਕਿਹਾ ਕਿ ਅਮਰੀਕਾ ਹਰ ਉਸ ਵਿਅਕਤੀ ਦੀ ਮਦਦ ਕਰੇਗਾ, ਜੋ ਅਮਰੀਕੀ, ਵਿਦੇਸ਼ੀ ਜਾਂ ਅਫ਼ਗਾਨ ਗ੍ਰਹਿ ਯੁੱਧ ਪ੍ਰਭਾਵਿਤ ਦੇਸ਼ ਨੂੰ ਛੱਡਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਅਜੇ ਵੀ ਲਗਭਗ 200 ਜਾਂ ਇਸ ਤੋਂ ਘੱਟ ਅਮਰੀਕੀ ਹਨ ਅਤੇ ਉਹ ਉਥੋਂ ਜਾਣਾ ਚਾਹੁੰਦੇ ਹਨ।


author

Manoj

Content Editor

Related News