ਅਮਰੀਕਾ ਨੇ ਇਜ਼ਰਾਇਲ ਤੇ ਫਲਸਤੀਨ ਦੀ ਯਾਤਰਾ ਕਰਨ ਵਾਲਿਆਂ ਲਈ ਜਾਰੀ ਕੀਤਾ ਅਲਰਟ

01/07/2020 10:55:32 AM

ਵਾਸ਼ਿੰਗਟਨ— ਅਮਰੀਕਾ ਨੇ ਪੱਛਮੀ ਏਸ਼ੀਆ 'ਚ ਤਣਾਅ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਇਜ਼ਰਾਇਲ ਅਤੇ ਫਲਸਤੀਨ ਦੀ ਯਾਤਰਾ ਸਮੇਂ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ। ਇਜ਼ਰਾਇਲ 'ਚ ਅਮਰੀਕੀ ਦੂਤਘਰ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ,''ਪੱਛਮੀ ਏਸ਼ੀਆ 'ਚ ਤਣਾਅ ਦੇ ਮੱਦੇਨਜ਼ਰ ਅਮਰੀਕੀ ਨਾਗਰਿਕਾਂ ਨੂੰ ਵਿਦੇਸ਼ 'ਚ ਸੁਰੱਖਿਆ ਜ਼ੋਖਮ ਹੋ ਸਕਦਾ ਹੈ।''

ਅਮਰੀਕੀ ਨਾਗਰਿਕਾਂ ਨੂੰ ਯੇਰੂਸ਼ਲਮ, ਵੈਸਟ ਬੈਂਕ ਅਤੇ ਗਾਜ਼ਾ ਪੱਟੀ ਦੀ ਯਾਤਰਾ ਦੌਰਾਨ ਅਲਰਟ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਅਮਰੀਕਾ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਤੀ ਅਲਰਟ ਅਤੇ ਜਾਗਰੂਕ ਰਹਿਣ ਦੀ ਸਲਾਹ ਦਿੰਦਾ ਹੈ ਕਿਉਂਕਿ ਰਾਕੇਟ ਹਮਲਾ ਕਿਸੇ ਵੀ ਸਥਾਨ 'ਤੇ ਬਿਨਾ ਕਿਸੇ ਅਲਰਟ ਦੇ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅਮਰੀਕੀ ਡਰੋਨ ਹਮਲੇ 'ਚ ਈਰਾਨ ਦੀ ਇਸਲਾਮਕ ਰੈਵੂਲਿਊਸ਼ਨਰੀ ਗਾਰਡ ਕੋਰ ਦੇ ਕਮਾਂਡਰ ਕਾਸਿਮ ਸੁਲੇਮਾਨੀ ਸਣੇ ਕਈ ਲੋਕ ਮਾਰੇ ਜਾਣ ਦੇ ਬਾਅਦ ਈਰਾਨ ਤੋਂ ਬਦਲਾ ਲੈਣ ਦੀ ਧਮਕੀ ਦੇ ਮੱਦੇਨਜ਼ਰ ਅਮਰੀਕਾ ਨੇ ਇਹ ਅਲਰਟ ਜਾਰੀ ਕੀਤਾ ਹੈ। ਅਮਰੀਕਾ ਨੇ ਹਮਲੇ ਦੇ ਬਾਅਦ ਸ਼ੁੱਕਰਵਾਰ ਨੂੰ ਬਗਦਾਦ 'ਚ ਅਮਰੀਕੀ ਦੂਤਘਰ ਦੇ ਸਾਰੇ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਇਰਾਕ ਛੱਡਣ ਲਈ ਕਿਹਾ ਸੀ। ਇਸ ਦੇ ਇਲਾਵਾ ਲੈਬਨਾਨ ਦੀ ਰਾਜਧਾਨੀ ਬੈਰੂਤ 'ਚ ਅਮਰੀਕੀ ਦੂਤਘਰ ਨੇ ਸੁਰੱਖਿਆ ਚਿਤਾਵਨੀ ਜਾਰੀ ਕਰ ਕੇ ਅਮਰੀਕੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ।


Related News