ਵਿਵਾਦਿਤ ਸਮੁੰਦਰ ''ਚ ਚੀਨ ਦੀਆਂ ''ਖ਼ਤਰਨਾਕ'' ਕਾਰਵਾਈਆਂ ਤੋਂ ਅਮਰੀਕਾ ਚਿੰਤਤ: ਬਲਿੰਕਨ
Friday, Oct 11, 2024 - 01:28 PM (IST)
ਵਿਏਨਟਿਏਨ/ਲਾਓਸ (ਏਜੰਸੀ)- ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਨੇਤਾਵਾਂ ਨੂੰ ਕਿਹਾ ਕਿ ਅਮਰੀਕਾ ਵਿਵਾਦਿਤ ਦੱਖਣੀ ਚੀਨ ਸਾਗਰ ਵਿੱਚ ਬੀਜਿੰਗ ਦੀਆਂ ਵਧਦੀਆਂ ਖ਼ਤਰਨਾਕ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਚਿੰਤਤ ਹੈ। ਬਲਿੰਕਨ ਨੇ ਆਸੀਆਨ ਦੇ ਸਾਲਾਨਾ ਸੰਮੇਲਨ ਦੌਰਾਨ ਵਾਅਦਾ ਕੀਤਾ ਕਿ ਅਮਰੀਕਾ ਮਹੱਤਵਪੂਰਨ ਸਮੁੰਦਰੀ ਵਪਾਰ ਮਾਰਗ ਵਿੱਚ ਨੇਵੀਗੇਸ਼ਨ ਦੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਜਾਰੀ ਰੱਖੇਗਾ।
ਇਹ ਵੀ ਪੜ੍ਹੋ: UN ਨੇ ਸਾਬਕਾ ਬ੍ਰਿਟਿਸ਼ ਡਿਪਲੋਮੈਟ ਟੌਮ ਫਲੇਚਰ ਨੂੰ ਨਵਾਂ ਮਾਨਵਤਾਵਾਦੀ ਮੁਖੀ ਕੀਤਾ ਨਿਯੁਕਤ
ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸੀਆਨ) ਦੇ 10 ਮੈਂਬਰ ਦੇਸ਼ਾਂ ਦੇ ਨੇਤਾਵਾਂ ਦੀ ਬਲਿੰਕਨ ਨਾਲ ਮੁਲਾਕਾਤ, ਚੀਨ ਅਤੇ ਆਸੀਆਨ ਦੇ ਮੈਂਬਰਾਂ ਫਿਲੀਪੀਨਜ਼ ਅਤੇ ਵੀਅਤਨਾਮ ਵਿਚਕਾਰ ਸਮੁੰਦਰ 'ਤੇ ਹਿੰਸਕ ਟਕਰਾਅ ਦੀ ਲੜੀ ਤੋਂ ਬਾਅਦ ਹੋਈ ਹੈ, ਜਿਸ ਨਾਲ ਇਹ ਚਿੰਤਾ ਵਧ ਗਈ ਹੈ ਜਲਮਾਰਗਾਂ ਵਿਚ ਚੀਨ ਦੀਆਂ ਵਧਦੀਆਂ ਹਮਲਾਵਰ ਕਾਰਵਾਈਆਂ ਪੂਰਨ ਪੈਮਾਨੇ ਦੇ ਸੰਘਰਸ਼ ਵਿੱਚ ਬਦਲ ਸਕਦੀਆਂ ਹਨ। ਚੀਨ ਲਗਭਗ ਪੂਰੇ ਸਮੁੰਦਰ 'ਤੇ ਦਾਅਵਾ ਕਰਦਾ ਹੈ, ਜਦੋਂ ਕਿ ਆਸੀਆਨ ਦੇ ਮੈਂਬਰ ਵੀਅਤਨਾਮ, ਫਿਲੀਪੀਨਜ਼, ਮਲੇਸ਼ੀਆ ਅਤੇ ਬਰੂਨੇਈ ਦੇ ਨਾਲ-ਨਾਲ ਤਾਈਵਾਨ ਵੀ ਇਸ 'ਤੇ ਆਪਣਾ ਦਾਅਵਾ ਕਰਦੇ ਹਨ।
ਇਹ ਵੀ ਪੜ੍ਹੋ: ਦਰਦਨਾਕ;ਸੜਕ ਤੋਂ ਉਤਰ ਕੇ ਨਹਿਰ 'ਚ ਡਿੱਗੀ ਕਾਰ, 4 ਬੱਚਿਆਂ ਸਣੇ 8 ਹਲਾਕ
ਵਿਸ਼ਵ ਵਪਾਰ ਦਾ ਲਗਭਗ ਇੱਕ ਤਿਹਾਈ ਹਿੱਸਾ ਸਮੁੰਦਰ ਵਿੱਚੋਂ ਲੰਘਦਾ ਹੈ, ਜੋ ਮੱਛੀਆਂ, ਗੈਸ ਅਤੇ ਤੇਲ ਵਿੱਚ ਵੀ ਭਰਪੂਰ ਹੈ। ਬੀਜਿੰਗ ਨੇ ਹੇਗ ਸਥਿਤ ਸੰਯੁਕਤ ਰਾਸ਼ਟਰ ਨਾਲ ਸਬੰਧਤ ਅਦਾਲਤ ਦੇ 2016 ਦੇ ਉਸ ਅੰਤਰਰਾਸ਼ਟਰੀ ਆਰਬਿਟਰੇਸ਼ਨ ਫੈਸਲੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਤਹਿਤ ਚੀਨ ਦੇ ਵੱਡੇ ਦਾਅਵਿਆਂ ਨੂੰ ਅਯੋਗ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਸਗੋਂ ਚੀਨ ਨੇ ਆਪਣੇ ਕਬਜ਼ੇ ਵਾਲੇ ਟਾਪੂਆਂ 'ਤੇ ਨਿਰਮਾਣ ਅਤੇ ਫੌਜੀਕਰਨ ਕੀਤਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਖ਼ੁਦ ਨੂੰ ਗਰਭਵਤੀ ਸਮਝ ਰਹੀ ਸੀ ਔਰਤ, ਹਸਪਤਾਲ ਗਈ ਤਾਂ ਸੱਚਾਈ ਜਾਣ ਪੈਰਾਂ ਹੇਠੋਂ ਖਿਸਕੀ ਜ਼ਮੀਨ
ਰਾਸ਼ਟਰਪਤੀ ਜੋਅ ਬਾਈਡੇਨ ਦੀ ਤਰਫੋਂ ਕਾਨਫਰੰਸ ਵਿੱਚ ਸ਼ਾਮਲ ਹੋ ਰਹੇ ਬਲਿੰਕਨ ਨੇ ਅਮਰੀਕਾ-ਆਸੀਆਨ ਸਿਖ਼ਰ ਸੰਮੇਲਨ ਵਿੱਚ ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਕਿਹਾ, “ਅਸੀਂ ਦੱਖਣੀ ਚੀਨ ਸਾਗਰ ਵਿੱਚ ਚੀਨ ਦੀਆਂ ਵੱਧਦੀਆਂ ਖਤਰਨਾਕ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹਾਂ, ਜਿਸ ਕਾਰਨ ਲੋਕ ਜ਼ਖ਼ਮੀ ਹੋਏ ਹਨ, ਆਸੀਆਨ ਦੇਸ਼ਾਂ ਦੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਨਾਲ ਸਬੰਧਤ ਵਚਨਬੱਧਤਾਵਾਂ ਦੀ ਉਲੰਘਣਾ ਹੋਈ ਹੈ।' ਦੱਖਣੀ ਚੀਨ ਸਾਗਰ 'ਤੇ ਅਮਰੀਕਾ ਦਾ ਕੋਈ ਦਾਅਵਾ ਨਹੀਂ ਹੈ, ਪਰ ਚੀਨ ਦੇ ਦਾਅਵਿਆਂ ਨੂੰ ਚੁਣੌਤੀ ਦੇਣ ਲਈ ਉਸ ਨੇ ਖੇਤਰ 'ਚ ਗਸ਼ਤ ਕਰਨ ਲਈ ਜਲ ਸੈਨਾ ਦੇ ਜਹਾਜ਼ ਅਤੇ ਲੜਾਕੂ ਜਹਾਜ਼ ਤਾਇਨਾਤ ਕੀਤੇ ਹਨ।
ਇਹ ਵੀ ਪੜ੍ਹੋ: ਦੁਨੀਆ 'ਚ ਸਭ ਤੋਂ ਵੱਧ ਮੌਤ ਦੀ ਸਜ਼ਾ ਦੇਣ ਵਾਲੇ ਦੇਸ਼ਾਂ ਸ਼ਾਮਲ ਪਾਕਿਸਤਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8