ਅਮਰੀਕਾ-ਇਰਾਨ ਦੀ ਜੰਗ ''ਚ ਚੱਲਣ ਜਾ ਰਿਹੈ ਪਰਮਾਣੂ ਬੰਬ ! ਸਾਬਕਾ ਸੰਸਦ ਮੈਂਬਰ ਦਾ ਹੈਰਾਨੀਜਨਕ ਦਾਅਵਾ

Monday, Aug 17, 2026 - 12:50 PM (IST)

ਅਮਰੀਕਾ-ਇਰਾਨ ਦੀ ਜੰਗ ''ਚ ਚੱਲਣ ਜਾ ਰਿਹੈ ਪਰਮਾਣੂ ਬੰਬ ! ਸਾਬਕਾ ਸੰਸਦ ਮੈਂਬਰ ਦਾ ਹੈਰਾਨੀਜਨਕ ਦਾਅਵਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਛਿੜੀ ਜੰਗ ਦਾ ਫ਼ਿਲਾਹਲ ਕੋਈ ਨਤੀਜਾ ਨਿਕਲਦਾ ਨਜ਼ਰ ਨਹੀਂ ਆ ਰਿਹਾ। ਦੋਵਾਂ ਪਾਸਿਓਂ ਇਕ-ਦੂਜੇ 'ਤੇ ਕੀਤੇ ਜਾ ਰਹੇ ਹਮਲਿਆਂ ਕਾਰਨ ਪੂਰੇ ਮਿਡਲ ਈਸਟ 'ਚ ਤਣਾਅ ਹੋਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਪੂਰੀ ਦੁਨੀਆ 'ਚ ਤੇਲ-ਗੈਸ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।

ਇਸੇ ਦੌਰਾਨ ਅਮਰੀਕਾ ਦੀ ਸਾਬਕਾ ਸੰਸਦ ਮੈਂਬਰ ਮਾਰਜਰੀ ਟੇਲਰ ਗ੍ਰੀਨ ਨੇ ਇੱਕ ਵੱਡਾ ਦਾਅਵਾ ਕੀਤਾ ਹੈ, ਜਿਸ ਨੇ ਪੂਰੀ ਦੁਨੀਆ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਇਰਾਨ 'ਤੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹਨ।

ਗ੍ਰੀਨ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਪੋਸਟ ਸ਼ੇਅਰ ਕਰ ਦਾਅਵਾ ਕੀਤਾ ਕਿ ਇਰਾਨ ਨਾਲ ਜਾਰੀ ਤਣਾਅ ਵਿਚਾਲੇ ਟਰੰਪ ਪ੍ਰਸ਼ਾਸਨ 'ਚ ਉੱਚ-ਪੱਧਰੀ ਬੈਠਕਾਂ ਹੋ ਰਹੀਆਂ ਹਨ ਅਤੇ ਪ੍ਰਮਾਣੂ ਕਾਰਵਾਈ ਦੀਆਂ ਸ਼ਰਤਾਂ 'ਚ ਢਿੱਲ ਬਾਰੇ ਸੋਚਿਆ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਆਪਣੇ ਇਸ ਦਾਅਵੇ ਦੇ ਸਮਰਥਨ ਵਿੱਚ ਕੋਈ ਸਬੂਤ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤੇ।

ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਨੇ ਧੀ ਨੂੰ ਦਿੱਤਾ ਜਨਮ ! ਖ਼ੂਬਸੂਰਤ ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ

ਗ੍ਰੀਨ ਅਨੁਸਾਰ, ਅਮਰੀਕੀ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਇਹ ਦਰਸਾਉਂਦੀਆਂ ਹਨ ਕਿ ਇਰਾਨ ਪ੍ਰਮਾਣੂ ਹਥਿਆਰ ਬਣਾਉਣ ਦੇ ਨੇੜੇ ਨਹੀਂ ਹੈ, ਪਰ ਇਸ ਦੀ ਅਣਦੇਖੀ ਕਰਨ ਕਾਰਨ ਇਜ਼ਰਾਈਲ ਅਮਰੀਕਾ ਨੂੰ ਲਗਾਤਾਰ ਚਿਤਾਵਨੀਆਂ ਦੇ ਰਿਹਾ ਹੈ, ਜਿਸ ਤੋਂ ਟਰੰਪ ਪ੍ਰਸ਼ਾਸਨ ਵੱਡੀ ਕਾਰਵਾਈ ਕਰਨ ਲਈ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਰਾਨ ਵਿਰੁੱਧ ਖ਼ਿਲਾਫ਼ ਅਜਿਹਾ ਕਦਮ 'ਗਲੋਬਲ ਵਾਰ' ਦਾ ਰੂਪ ਲੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਗ੍ਰੀਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਹੋਰਮੁਜ਼ ਸਣੇ ਸਮੁੰਦਰੀ ਰਸਤਿਆਂ 'ਤੇ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਤਣਾਅ ਚੱਲ ਰਹਾ ਹੈ। ਇਰਾਨੀ ਫੌਜ ਦੇ ਚੀਫ ਅਮੀਰ ਹਾਤਾਮੀ ਨੇ ਤਾਂ ਅਮਰੀਕੀ ਜਵਾਨਾਂ ਨੂੰ ਫੜਨ ਜਾਂ ਮਾਰਨ 'ਤੇ ਇਨਾਮ ਦਾ ਐਲਾਨ ਵੀ ਕੀਤਾ ਹੋਇਆ ਹੈ।

ਹਾਲਾਂਕਿ ਵ੍ਹਾਈਟ ਹਾਊਸ ਜਾਂ ਅਮਰੀਕੀ ਰੱਖਿਆ ਵਿਭਾਗ ਵੱਲੋਂ ਗ੍ਰੀਨ ਦੇ ਇਨ੍ਹਾਂ ਦਾਅਵਿਆਂ 'ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ, ਅਮਰੀਕਾ ਦੁਆਰਾ ਇਰਾਨ ਖਿਲਾਫ ਆਪਣੀ ਪ੍ਰਮਾਣੂ ਨੀਤੀ ਵਿੱਚ ਬਦਲਾਅ ਕਰਨ ਜਾਂ ਪ੍ਰਮਾਣੂ ਹਮਲੇ ਦੀ ਤਿਆਰੀ ਕਰਨ ਦਾ ਕੋਈ ਅਧਿਕਾਰਤ ਸਬੂਤ ਨਹੀਂ ਮਿਲਿਆ ਹੈ। ਪਰ ਜੇਕਰ ਇਹ ਦਾਅਵਾ ਸੱਚ ਹੋਇਆ ਤਾਂ ਵਾਕਈ ਅਮਰੀਕਾ ਦਾ ਇਹ ਕਦਮ ਪੂਰੀ ਦੁਨੀਆ ਨੂੰ ਜੰਗ ਵੱਲ ਧੱਕ ਸਕਦਾ ਹੈ, ਜਿਸ ਕਾਰਨ ਕਰੋੜਾਂ ਲੋਕਾਂ ਦੀ ਜ਼ਿੰਦਗੀ ਇਸ ਦੀ ਚਪੇਟ 'ਚ ਆ ਸਕਦੀ ਹੈ।

ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਨੇ 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ ! ਹਾਲੀਵੁੱਡ 'ਚ ਛਾਈ ਸੋਗ ਦੀ ਲਹਿਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News