ਅਮਰੀਕਾ : 2 ਮਈ ਤੋਂ ਭਾਰਤੀ ਵਿਦਿਆਰਥੀ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ
Thursday, May 09, 2024 - 12:06 PM (IST)
ਸ਼ਿਕਾਗੋ (ਏਐਨਆਈ): ਅਮਰੀਕਾ ਤੋਂ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਸ਼ਿਕਾਗੋ ਵਿੱਚ 2 ਮਈ ਤੋਂ ਇੱਕ ਭਾਰਤੀ ਵਿਦਿਆਰਥੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਸ਼ਿਕਾਗੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਰੁਪੇਸ਼ ਚੰਦਰ ਚਿੰਤਾਕਿੰਡੀ ਦਾ ਪਤਾ ਲਗਾਉਣ/ਉਸ ਨਾਲ ਸੰਪਰਕ ਪੁਨਰ ਸਥਾਪਿਤ ਕਰਨ ਲਈ ਪੁਲਸ ਅਤੇ ਭਾਰਤੀ ਡਾਇਸਪੋਰਾ ਦੇ ਸੰਪਰਕ ਵਿੱਚ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਸਰਕਾਰ ਦਾ ਅਹਿਮ ਐਲਾਨ, ਵਿਦਿਆਰਥੀ ਵੀਜ਼ਾ ਨਿਯਮ ਕੀਤੇ ਸਖ਼ਤ
X 'ਤੇ ਇੱਕ ਪੋਸਟ ਵਿੱਚ ਸ਼ਿਕਾਗੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ, "ਕੌਂਸਲੇਟ ਇਹ ਜਾਣ ਕੇ ਬਹੁਤ ਚਿੰਤਤ ਹੈ ਕਿ ਭਾਰਤੀ ਵਿਦਿਆਰਥੀ ਰੂਪੇਸ਼ ਚੰਦਰ ਚਿੰਤਾਕਿੰਡੀ 2 ਮਈ ਤੋਂ ਸੰਪਰਕ ਤੋਂ ਬਾਹਰ ਹਨ। ਕੌਂਸਲੇਟ ਪੁਲਸ ਅਤੇ ਭਾਰਤੀ ਪ੍ਰਵਾਸੀ ਲੋਕਾਂ ਦੇ ਸੰਪਰਕ ਵਿੱਚ ਹੈ ਅਤੇ ਰੂਪੇਸ ਦਾ ਪਤਾ ਲਗਾਉਣ/ਮੁੜ ਸੰਪਰਕ ਸਥਾਪਿਤ ਕਰਨ ਦੀ ਉਮੀਦ ਕਰ ਰਿਹਾ ਹੈ।'' ਉੱਧਰ ਸ਼ਿਕਾਗੋ ਪੁਲਸ ਨੇ ਇੱਕ ਬਿਆਨ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਰੁਪੇਸ਼ ਚਿੰਤਾਕਿੰਡੀ ਨੂੰ ਲੱਭ ਲੈਂਦੇ ਹਨ ਤਾਂ ਪੁਲਸ ਨੂੰ ਸੂਚਨਾ ਦੇਣ। ਬਿਆਨ ਮੁਤਾਬਕ ਉਹ ਐਨ ਸ਼ੈਰੀਡਨ ਰੋਡ ਦੇ 4300 ਬਲਾਕ ਤੋਂ ਲਾਪਤਾ ਸੀ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਇੱਕ ਭਾਰਤੀ ਵਿਦਿਆਰਥੀ ਜੋ ਇਸ ਸਾਲ ਮਾਰਚ ਤੋਂ ਲਾਪਤਾ ਸੀ, ਅਮਰੀਕਾ ਦੇ ਓਹੀਓ ਰਾਜ ਵਿੱਚ ਮ੍ਰਿਤਕ ਪਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।