ਅਮਰੀਕਾ 'ਚ ਤੇਜ਼ੀ ਨਾਲ ਲੋਕਪ੍ਰਿਅ ਹੋ ਰਹੀਆਂ ਹਨ ਭਾਰਤੀ ਭਾਸ਼ਾਵਾਂ, ਹਿੰਦੀ ਸਭ ਤੋਂ ਅੱਗੇ

09/22/2018 5:42:44 PM

ਵਾਸ਼ਿੰਗਟਨ (ਏਜੰਸੀ)— ਅਮਰੀਕਾ ਵਿਚ ਸਭ ਤੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚੋਂ ਇਕ ਹੈ ਹਿੰਦੀ। ਇਸ ਮਗਰੋਂ ਗੁਜਰਾਤੀ ਅਤੇ ਤੇਲਗੂ ਭਾਸ਼ਾ ਦੂਜੇ ਅਤੇ ਤੀਜੇ ਨੰਬਰ 'ਤੇ ਆਉਂਦੀ ਹੈ। ਭਾਵੇਂਕਿ ਜੇ ਸਾਲ 2010 ਦੇ ਅੰਕੜਿਆਂ ਦੀ ਤੁਲਨਾ ਸਾਲ 2017 ਦੇ ਅੰਕੜਿਆਂ ਨਾਲ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ ਵਾਧਾ ਤੇਲਗੂ (86 ਫੀਸਦੀ) ਬੋਲਣ ਵਾਲੇ ਲੋਕਾਂ ਦਾ ਹੋਇਆ ਹੈ। ਅਮਰੀਕੀ ਕਮਿਊਨਿਟੀ ਸਰਵੇ ਦੇ ਡਾਟਾ ਮੁਤਾਬਕ ਅਮਰੀਕਾ ਵਿਚ ਕਰੀਬ 21.8 ਫੀਸਦੀ ਲੋਕ ਆਪਣੇ ਘਰ ਵਿਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਵਰਤੋਂ ਕਰਦੇ ਹਨ। 

ਅਮਰੀਕਾ ਦੀ ਕੁੱਲ 30.5 ਕਰੋੜ ਦੀ ਆਬਾਦੀ ਵਿਚੋਂ 6.7 ਕਰੋੜ ਲੋਕ ਆਪਣੇ ਘਰਾਂ ਵਿਚ ਵਿਦੇਸ਼ੀ ਭਾਸ਼ਾ ਦੀ ਵਰਤੋਂ ਕਰਦੇ ਹਨ। ਅਮਰੀਕਾ ਵਿਚ ਜਿੱਥੇ 8.63 ਲੱਖ ਲੋਕ ਹਿੰਦੀ ਭਾਸ਼ਾ ਬੋਲਣ ਵਾਲੇ ਹਨ, ਉੱਥੇ ਤੇਲਗੂ ਬੋਲਣ ਵਾਲੇ 4.15 ਲੱਖ ਲੋਕ ਹਨ ਤੇ 4.34 ਲੱਖ ਲੋਕ ਉੱਥੇ ਗੁਜਰਾਤੀ ਬੋਲਦੇ ਹਨ। ਸੈਂਟਰ ਫੌਰ ਇਮੀਗ੍ਰੇਸ਼ਨ ਸਟੱਡੀਜ਼ ਨੇ ਇਸ ਡਾਟਾ ਦਾ ਅਧਿਐਨ ਕੀਤਾ ਹੈ। ਸੀ.ਆਈ.ਐੱਸ. ਮੁਤਾਬਕ ਸਾਲ 2010 ਤੋਂ ਲੈ ਕੇ ਸਾਲ 2017 ਤੱਕ ਅਮਰੀਕਾ ਵਿਚ ਤੇਲਗੂ ਬੋਲਣ ਵਾਲੇ ਲੋਕਾਂ ਵਿਚ 86 ਫੀਸਦੀ ਦਾ ਵਾਧਾ ਹੋਇਆ ਹੈ। 

PunjabKesari

ਇਮੀਗ੍ਰੇਸ਼ਨ ਮਾਹਰਾਂ ਦੀ ਮੰਨੀਏ ਤਾਂ ਅਜਿਹਾ ਇਸ ਲਈ ਹੈ ਕਿਉਂਕਿ ਅਮਰੀਕਾ ਦੇ ਤਕਨਾਲੋਜੀ ਸੈਂਟਰਾਂ ਵਿਚ ਆਂਧਰਾ ਪ੍ਰਦੇਸ਼ ਦੇ ਬਹੁਤੇ ਸਾਰੇ ਲੋਕ ਕੰਮ ਕਰਦੇ ਹਨ। ਉੱਥੇ ਹਿੰਦੀ ਅਤੇ ਗੁਜਰਾਤੀ ਭਾਸ਼ਾ ਬੋਲਣ ਵਾਲੇ ਲੋਕਾਂ ਵਿਚ ਕ੍ਰਮਵਾਰ 42 ਫੀਸਦੀ ਅਤੇ 22 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਰਿਪੋਰਟ ਮੁਤਾਬਕ ਅਮਰੀਕਾ ਦੇ 5 ਵੱਡੇ ਸ਼ਹਿਰਾਂ ਵਿਚ 48 ਫੀਸਦੀ ਲੋਕ ਅੰਗਰੇਜ਼ੀ ਦੇ ਇਲਾਵਾ ਕਿਸੇ ਹੋਰ ਭਾਸ਼ਾ ਦੀ ਵਰਤੋਂ ਕਰਦੇ ਹਨ। ਉਦਾਹਰਨ ਦੇ ਤੌਰ 'ਤੇ ਲਾਸ ਏਂਜਲਸ ਵਿਚ 59 ਫੀਸਦੀ ਅਤੇ ਨਿਊਯਾਰਕ ਵਿਚ 49 ਫੀਸਦੀ ਲੋਕ ਦੂਜੀਆਂ ਭਾਸ਼ਾਵਾਂ ਦੀ ਵਰਤੋਂ ਕਰਦੇ ਹਨ।


Related News