'ਯੂ.ਐੱਸ.-ਇੰਡੀਆ ਚੈਂਬਰਸ ਆਫ ਕਾਮਰਸ ਫਾਊਂਡੇਸ਼ਨ' ਨੇ ਭਾਰਤ ਦੀ ਮਦਦ ਲਈ ਜੁਟਾਏ 12 ਲੱਖ ਡਾਲਰ

06/03/2021 10:12:58 AM

ਵਾਸ਼ਿੰਗਟਨ (ਭਾਸ਼ਾ): ਭਾਰਤ ਵਿਚ ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਵਿਚ ਮਦਦ ਦੇਣ ਦੇ ਉਦੇਸ਼ਾਂ ਨਾਲ 'ਯੂ.ਐੱਸ.-ਇੰਡੀਆ ਚੈਂਬਰਸ ਆਫ ਕਾਮਰਸ ਫਾਊਂਡੇਸ਼ਨ' ਨੇ 12 ਲੱਖ ਡਾਲਰ ਤੋਂ ਵੱਧ ਦੀ ਰਾਸ਼ੀ ਜੁਟਾਈ ਹੈ। ਇਸ ਦੇ ਨਾਲ ਹੀ ਕਰੀਬ 120 ਵੈਂਟੀਲੇਟਰ ਅਤੇ 1000 ਆਕਸੀਜਨ ਕੰਸਨਟ੍ਰੇਟਰ ਭਾਰਤ ਭੇਜੇ ਹਨ। ਇਹਨਾਂ ਮੈਡੀਕਲ ਉਪਕਰਨਾਂ ਨੂੰ ਜਲਦੀ ਤੋਂ ਜਲਦੀ ਭਾਰਤ ਪਹੁੰਚਾਉਣ ਵਿਚ ਸੰਗਠਨ ਦੀ ਮਦਦ 'ਯੂਨਾਈਟਿਡ ਏਅਰਲਾਈਨਜ਼' ਨੇ ਕੀਤੀ।ਬੁੱਧਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। 

PunjabKesari

ਬਿਆਨ ਮੁਤਾਬਕ, ਕੁਝ ਉਪਕਰਨ ਤਾਂ ਭਾਰਤ ਦੇ ਹਸਪਤਾਲਾਂ ਵਿਚ ਪਹੁੰਚ ਵੀ ਚੁੱਕੇ ਹਨ ਅਤੇ ਇਹਨਾਂ ਦੀ ਵਰਤੋਂ ਵੀ ਸ਼ੁਰੂ ਹੋ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਇਹ ਉਪਕਰਨ ਰੈੱਡਕ੍ਰਾਸ ਦੇ ਨਾਲ-ਨਾਲ ਹਰਿਆਣਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਝਾਰਖੰਡ, ਦਿੱਲੀ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਛੱਤੀਸਗੜ੍ਹ, ਪੰਜਾਬ ਅਤੇ ਤਾਮਿਲਨਾਡੂ ਦੇ ਹਸਪਤਾਲਾਂ ਵਿਚ ਭੇਜੇ ਗਏ ਹਨ। ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾ ਅਸ਼ੋਕ ਮਾਗੋ ਨੇ ਕਿਹਾ,''ਭਾਰਤ ਵਿਚ ਵਿਨਾਸ਼ਕਾਰੀ ਹਾਲਾਤ ਬਣੇ ਹੋਏ ਹਨ ਪਰ ਇੱਥੋਂ ਦੇ ਲੋਕ ਇਹਨਾਂ ਦਾ ਸਾਹਮਣਾ ਕਰਨ ਵਿਚ ਸਮਰੱਥ ਹਨ। ਸਾਡੇ ਸਾਰਿਆਂ ਦੀ ਮਦਦ ਨਾਲ ਚੰਗੇ ਦਿਨ ਵੀ ਵਾਪਸ ਆਉਣਗੇ। ਅੰਤਰਰਾਸ਼ਟਰੀ ਭਾਈਚਾਰਾ ਇਸ ਮਹਾਮਾਰੀ ਨੂੰ ਕਾਬੂ ਕਰਨ ਵਿਚ ਭਾਰਤ ਵਿਚ ਸਿਹਤ ਕਰਮੀਆਂ ਦੇ ਨਾਲ ਹੱਥ ਮਿਲਾ ਰਿਹਾ ਹੈ ਅਤੇ ਲੋੜੀਂਦੇ ਮੈਡੀਕਲ ਉਪਕਰਨ ਭੇਜ ਰਿਹਾ ਹੈ।''

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਮੈਮੋਰੀਅਲ ਡੇਅ ਸਮਾਰੋਹ ਤੋਂ ਪਹਿਲਾਂ ਚੋਰੀ ਹੋਏ ਅਮਰੀਕੀ ਝੰਡੇ 

ਬਾਓਵਰਲਡ ਮਰਚੇਡਾਇਜਿੰਗ' ਦੇ ਸੀ.ਈ.ਓ. ਰਾਜ ਮਲਿਕ ਨੇ 100 ਆਕਸੀਨਜ ਕੰਸਨਟ੍ਰੇਟਰ ਦਾਨ ਕੀਤੇ ਹਨ। ਉਹਨਾਂ ਨੇ ਕਿਹਾ,''ਸਾਡੇ ਵਿਚੋਂ ਕਈ ਅਜਿਹੇ ਲੋਕਾਂ ਨੂੰ ਜਾਣਦੇ ਹਨ ਜੋ ਨਿੱਜੀ ਤੌਰ 'ਤੇ ਇਸ ਮਹਾਮਾਰੀ ਨਾਲ ਪ੍ਰਭਾਵਿਤ ਹੋਏ, ਕਈ ਇਸ ਦਾ ਸ਼ਿਕਾਰ ਬਣੇ ਅਤੇ ਅਸੀਂ ਹਰ ਢੰਗ ਨਾਲ ਹਰ ਸੰਭਵ ਮਦਦ ਕਰਨਾ ਚਾਹੁੰਦੇ ਹਾਂ।'' ਯੂ.ਐੱਸ.-ਇੰਡੀਆ ਚੈਂਬਰ ਆਫ ਕਾਮਰਸ' ਦੇ ਪ੍ਰਧਾਨ ਨੀਲ ਗੋਨੁਗੁੰਟਲਾ ਨੇ ਇਕ ਬਿਆਨ ਵਿਚ ਕਿਹਾ ਕਿ ਟੈਕਸਾਸ ਦਾ ਭਾਰਤੀ-ਅਮਰੀਕੀ ਭਾਈਚਾਰਾ ਭਾਰਤ ਲਈ ਪ੍ਰਾਰਥਨਾ ਕਰ ਰਿਹਾ ਹੈ ਕਿ ਉਹ ਇਸ ਸੰਕਟ ਤੋਂ ਜਲਦੀ ਤੋਂ ਜਲਦੀ ਉਭਰ ਜਾਵੇ।

ਨੋਟ- ਫਾਊਂਡੇਸ਼ਨ ਵੱਲੋਂ ਕੀਤੀ ਗਈ ਭਾਰਤ ਦੀ ਮਦਦ ਲਈ ਕੁਮੈਂਟ ਕਰ ਦਿਓ ਰਾਏ।


Vandana

Content Editor

Related News