ਯੂ.ਐੱਸ. ਸਰਕਾਰ ਦੀ ਹਿਰਾਸਤ ''ਚ 1000 ਤੋਂ ਵੱਧ ਪ੍ਰਵਾਸੀ ਬੱਚੇ ਹੋਏ ਕੋਰੋਨਾ ਪਾਜ਼ੇਟਿਵ

12/08/2020 11:10:38 AM

ਫਰਿਜ਼ਨੋਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕੀ ਫੈਡਰਲ ਏਜੰਸੀ ਦੇ ਮੁਤਾਬਕ, ਸਰਕਾਰ ਦੀ ਹਿਰਾਸਤ ਵਿੱਚ 1000 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਬੱਚਿਆਂ ਨੇ ਮਾਰਚ ਤੋਂ ਲੈ ਕੇ ਹੁਣ ਤੱਕ ਕੋਰੋਨਾਵਾਇਰਸ ਦਾ ਸਕਾਰਾਤਮਕ ਟੈਸਟ ਕੀਤਾ ਹੈ। ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੀ ਫੈਡਰਲ ਏਜੰਸੀ ਦੇ ਦਫਤਰ ਦੁਆਰਾ ਚਲਾਈ ਜਾ ਰਹੀ ਰਫਿਊਜੀ ਰੀਸੈਟਲਮੈਂਟ ਸੰਸਥਾ (ਓ.ਆਰ.ਆਰ.) ਦੇ ਦਫਤਰ ਦੀ ਦੇਖ ਭਾਲ ਵਿੱਚ ਕੁੱਲ ਮਿਲਾ ਕੇ, 1061 ਪ੍ਰਵਾਸੀ ਬੱਚਿਆਂ ਦੇ ਕੋਰੋਨਾ ਟੈਸਟ ਦੀ ਲੈਬ ਦੁਆਰਾ ਪੁਸ਼ਟੀ ਹੋ ਚੁੱਕੀ ਹੈ। ਇਸ ਏਜੰਸੀ ਦੇ ਅਨੁਸਾਰ 1,061 ਮਾਮਲਿਆਂ ਵਿੱਚੋਂ 943 ਬੱਚੇ ਠੀਕ ਹੋ ਕੇ ਅਤੇ ਡਾਕਟਰੀ ਨਿਗਰਾਨੀ ਤੋਂ ਬਾਹਰ ਭੇਜ ਦਿੱਤੇ ਗਏ ਹਨ ਜਦਕਿ ਇਸ ਵੇਲੇ 118 ਬੱਚੇ ਵਾਇਰਸ ਦੇ ਪਾਜ਼ੇਟਿਵ ਟੈਸਟ ਨਾਲ ਮੈਡੀਕਲ ਨਿਗਰਾਨੀ ਹੇਠ ਹਨ। 

ਪੜ੍ਹੋ ਇਹ ਅਹਿਮ ਖਬਰ-  ਆਸਟ੍ਰੇਲੀਆ : ਸਕੂਲ 'ਚ ਵਾਪਰਿਆ ਹਾਦਸਾ, ਵਿਦਿਆਰਥੀ ਤੇ ਅਧਿਆਪਕ ਜ਼ਖਮੀ

ਇਸ ਮਾਮਲੇ ਸੰਬੰਧੀ ਓ.ਆਰ.ਆਰ. ਦੇ ਕਾਰਜਕਾਰੀ ਡਾਇਰੈਕਟਰ ਨਿਕੋਲ ਕਿਉਬੇਜ ਮੁਤਾਬਕ, ਹਿਰਾਸਤ ਵਿੱਚ ਆਉਣ ਤੋਂ ਪਹਿਲਾਂ ਹੀ ਬੱਚੇ ਸੰਕਰਮਿਤ ਹੋ ਰਹੇ ਹਨ। ਇਹਨਾਂ ਦੇ ਸ਼ੁਰੂਆਤੀ 48 ਘੰਟਿਆਂ ਅੰਦਰ ਹੋਈ ਡਾਕਟਰੀ ਜਾਂਚ ਨੇ ਸਕਾਰਾਤਮਕ ਟੈਸਟਾਂ ਵਿੱਚ ਵਾਧਾ ਦਿਖਾਇਆ ਹੈ। ਅਮਰੀਕਾ ਵਿੱਚ ਐਚ.ਐਚ.ਐਸ. 100 ਤੋਂ ਵੱਧ ਅਜਿਹੀਆਂ ਪਨਾਹਗਾਹਾਂ ਦੇ ਨੈਟਵਰਕ ਨੂੰ ਫੰਡ ਦਿੰਦਾ ਹੈ ਜੋ ਕਿ ਪ੍ਰਵਾਸੀ ਬੱਚੇ ਜਿਹੜੇ ਮਾਪਿਆਂ ਜਾਂ ਸਰਪ੍ਰਸਤਾਂ ਤੋਂ ਬਿਨਾਂ ਸੰਯੁਕਤ ਰਾਜ ਅਮਰੀਕਾ ਦਾਖਲ ਹੁੰਦੇ ਹਨ, ਨੂੰ ਕੋਈ ਸਪਾਂਸਰ ਨਾ ਮਿਲਣ ਤੱਕ ਦੇਖਭਾਲ ਮੁਹੱਈਆ ਕਰਵਾਉਦੀਆਂ ਹਨ। ਅਜਿਹੇ ਬੱਚੇ ਜੋ ਦੇਖਭਾਲ ਦੌਰਾਨ ਕੋਰੋਨਾਵਾਇਰਸ ਤੋਂ ਪੀੜਤ ਹੋਏ ਹਨ ਉਹ ਨਿਊਯਾਰਕ, ਓਰੇਗਨ, ਟੈਕਸਸ, ਇਲੀਨੋਏ, ਪੈਨਸਿਲਵੇਨੀਆ, ਮਿਸ਼ੀਗਨ, ਐਰੀਜ਼ੋਨਾ, ਵਰਜੀਨੀਆ, ਕੈਲੀਫੋਰਨੀਆ ਅਤੇ ਫਲੋਰਿਡਾ ਵਿੱਚ ਪਨਾਹ ਲੈ ਰਹੇ ਸਨ। ਸਰਕਾਰੀ ਅੰਕੜਿਆਂ ਮੁਤਾਬਕ, ਇਸ ਸਮੇਂ ਓ.ਆਰ.ਆਰ. ਕੇਅਰ ਵਿਚ ਤਕਰੀਬਨ 3,150 ਗੈਰਕਾਨੂੰਨੀ ਪ੍ਰਵਾਸੀ ਬੱਚੇ ਹਨ।

ਨੋਟ- ਯੂ.ਐੱਸ. ਸਰਕਾਰ ਦੀ ਹਿਰਾਸਤ 'ਚ 1000 ਤੋਂ ਵੱਧ ਪ੍ਰਵਾਸੀ ਬੱਚੇ ਹੋਏ ਕੋਰੋਨਾ ਪਾਜ਼ੇਟਿਵ ਖ਼ਬਰ ਸੰਬੰਧੀ ਦੱਸੋ ਆਪਣੀ ਰਾਏ।


Vandana

Content Editor

Related News