US ਜਨਰਲ ਮਿਲੇ ਦੀ ਚੇਤਾਵਨੀ- ਤਾਇਵਾਨ 'ਤੇ ਹਮਲੇ ਕਰਨਾ ਚਾਹੁੰਦੈ ਚੀਨ! ਸਥਿਤੀ 'ਤੇ ਅਮਰੀਕੀ ਦੀ ਨਜ਼ਰ

07/03/2022 2:59:40 PM

ਇੰਟਰਨੈਸ਼ਨਲ ਡੈਸਕ (ਬਿਊਰੋ): ਦੁਨੀਆ 'ਤੇ ਰਾਜ ਕਰਨ ਦੀ ਲਾਲਸਾ ਨੂੰ ਪੂਰਾ ਕਰਨ ਲਈ ਚੀਨ ਹਰ ਤਰਕੀਬ ਅਪਣਾ ਰਿਹਾ ਹੈ। ਇਸ ਕਾਰਨ ਚੀਨ ਜਲ-ਧਰਤੀ 'ਤੇ ਕਬਜ਼ਾ ਕਰਨ ਅਤੇ ਆਪਣੇ ਗੁਆਂਢੀ ਤੇ ਕਮਜ਼ੋਰ ਦੇਸ਼ਾਂ ਨੂੰ ਦਬਾਉਣ ਲਈ ਹਮਲਾਵਰ ਅਤੇ ਵਿਸਥਾਰਵਾਦੀ ਨੀਤੀਆਂ 'ਤੇ ਜ਼ੋਰ ਦੇ ਰਿਹਾ ਹੈ। ਚੀਨ ਦਾ ਤਾਇਵਾਨ ਪ੍ਰਤੀ ਰਵੱਈਆ ਵੀ ਬਹੁਤ ਹਮਲਾਵਰ ਰਿਹਾ ਹੈ ਪਰ ਅਮਰੀਕਾ ਦੀ ਹਮਾਇਤ ਮਿਲਣ ਤੋਂ ਬਾਅਦ ਚੀਨ ਤਾਇਵਾਨ ਨੂੰ ਵਾਰ-ਵਾਰ ਧਮਕੀਆਂ ਦੇ ਰਿਹਾ ਹੈ। ਹਾਲਾਂਕਿ ਅਮਰੀਕਾ ਨੇ ਡ੍ਰੈਗਨ ਦੀ ਇਸ ਹਰਕਤ ਨੂੰ ਸਮਝ ਲਿਆ ਹੈ ਅਤੇ ਚੀਨ ਨੂੰ ਲੈ ਕੇ ਆਪਣੀ ਵਿਦੇਸ਼ ਨੀਤੀ ਵੀ ਬਦਲ ਦਿੱਤੀ ਹੈ।

ਇਸ ਦੌਰਾਨ ਅਮਰੀਕਾ ਦੇ ਚੋਟੀ ਦੇ ਅਮਰੀਕੀ ਜਨਰਲ ਦਾ ਦਾਅਵਾ ਹੈ ਕਿ ਤਾਇਵਾਨ ਨੂੰ ਲੈ ਕੇ ਚੀਨ ਦੇ ਇਰਾਦੇ ਬਹੁਤ ਖਤਰਨਾਕ ਲੱਗ ਰਹੇ ਹਨ ਪਰ ਅਮਰੀਕਾ ਸਥਿਤੀ 'ਤੇ ਬਹੁਤ ਨੇੜਿਓਂ ਨਜ਼ਰ ਰੱਖ ਰਿਹਾ ਹੈ। ਜਨਰਲ ਮਾਰਕ ਮਿਲੇ ਨੇ ਇਸ਼ਾਰਾ ਕੀਤਾ ਕਿ ਚੀਨ ਸਪੱਸ਼ਟ ਤੌਰ 'ਤੇ ਕਿਸੇ ਸਮੇਂ ਹਮਲਾ ਕਰਨ ਦੀ ਸਮਰੱਥਾ ਵਿਕਸਿਤ ਕਰ ਰਿਹਾ ਹੈ ਪਰ ਅਜਿਹਾ ਕਰਨ ਦਾ ਫ਼ੈਸਲਾਸਿਆਸੀ ਵਿਕਲਪ ਹੋਵੇਗਾ। ਚੀਨ ਦਾ ਮੰਨਣਾ ਹੈ ਕਿ ਤਾਇਵਾਨ ਇੱਕ ਵੱਖਰਾ ਸੂਬਾ ਹੈ ਜਿਸ ਨੂੰ ਲੋੜ ਪੈਣ 'ਤੇ ਬਲ ਦੁਆਰਾ ਮੁੱਖ ਭੂਮੀ ਨਾਲ ਦੁਬਾਰਾ ਜੋੜਿਆ ਜਾਣਾ ਚਾਹੀਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਨਿਊਯਾਰਕ ਦੀ ਗਵਰਨਰ ਨੇ 'ਬੰਦੂਕਾਂ' 'ਤੇ ਪਾਬੰਦੀ ਲਗਾਉਣ ਦੇ ਬਿੱਲ 'ਤੇ ਕੀਤੇ ਦਸਤਖ਼ਤ

ਇਸ ਨੇ ਅਮਰੀਕਾ 'ਤੇ ਤਾਇਵਾਨ ਦੀ ਆਜ਼ਾਦੀ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਹੈ ਅਤੇ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ "ਦ੍ਰਿੜ੍ਹਤਾ ਨਾਲ ਕੁਚਲਣ" ਦੀ ਸਹੁੰ ਖਾਧੀ ਹੈ। ਤਾਇਵਾਨ ਦੇ ਸਭ ਤੋਂ ਸ਼ਕਤੀਸ਼ਾਲੀ ਸਹਿਯੋਗੀ ਅਮਰੀਕਾ ਅਤੇ ਚੀਨ ਵਿਚਾਲੇ ਇਸ ਮੁੱਦੇ 'ਤੇ ਹਾਲ ਹੀ 'ਚ ਤਣਾਅ ਕਾਫੀ ਵਧ ਗਿਆ ਹੈ। ਚੀਨ ਤਾਇਵਾਨ ਦੇ ਹਵਾਈ ਰੱਖਿਆ ਖੇਤਰ ਵਿੱਚ ਕਈ ਜੰਗੀ ਜਹਾਜ਼ ਭੇਜ ਰਿਹਾ ਹੈ, ਜਦੋਂ ਕਿ ਅਮਰੀਕਾ ਨੇ ਤਾਇਵਾਨ ਦੇ ਪਾਣੀਆਂ ਵਿੱਚ ਜਲ ਸੈਨਾ ਦੇ ਜਹਾਜ਼ ਭੇਜੇ ਹਨ। ਮਈ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਸੀ ਕਿ ਚੀਨ ਆਪਣੇ ਲੜਾਕੂ ਜਹਾਜ਼ਾਂ ਨੂੰ ਤਾਇਵਾਨ ਦੇ ਨੇੜੇ ਉਡਾ ਕੇ "ਖ਼ਤਰੇ ਨਾਲ ਖੇਡ ਰਿਹਾ ਹੈ"। ਉਸਨੇ ਸਹੁੰ ਖਾਧੀ ਕਿ ਜੇ ਇਸ 'ਤੇ ਹਮਲਾ ਹੋਇਆ ਤਾਂ ਟਾਪੂ ਦੀ ਫ਼ੌਜੀ ਤੌਰ 'ਤੇ ਰੱਖਿਆ ਕਰੇਗਾ।

ਬੀਜਿੰਗ ਨੇ ਅਮਰੀਕਾ 'ਤੇ "ਤਾਇਵਾਨ ਨਾਲ ਕੀਤੇ ਆਪਣੇ ਵਾਅਦੇ ਦੀ ਉਲੰਘਣਾ" ਅਤੇ ਚੀਨ ਦੇ ਮਾਮਲਿਆਂ ਵਿੱਚ "ਦਖਲਅੰਦਾਜ਼ੀ" ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਤਾਇਵਾਨ ਨੂੰ ਰਸਮੀ ਤੌਰ 'ਤੇ ਆਜ਼ਾਦੀ ਦਾ ਐਲਾਨ ਕਰਨ ਤੋਂ ਰੋਕਣ ਲਈ ਜੰਗ ਤੋਂ ਪਿੱਛੇ ਨਹੀਂ ਹਟੇਗਾ। ਇਸ ਦੇ ਜਵਾਬ 'ਚ ਬਾਈਡੇਨ ਨੇ ਕਿਹਾ ਸੀ ਕਿ ਜੇਕਰ ਚੀਨ ਤਾਇਵਾਨ 'ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਫ਼ੌਜੀ ਮਦਦ ਰਾਹੀਂ ਤਾਇਵਾਨ ਦੀ ਰੱਖਿਆ ਕਰੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News