ਦੱਖਣੀ ਚੀਨ ਸਾਗਰ ''ਚ ਅਮਰੀਕਾ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 7 ਲੋਕ ਜ਼ਖਮੀ

Tuesday, Jan 25, 2022 - 01:03 PM (IST)

ਦੱਖਣੀ ਚੀਨ ਸਾਗਰ ''ਚ ਅਮਰੀਕਾ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 7 ਲੋਕ ਜ਼ਖਮੀ

ਬੈਂਕਾਕ (ਭਾਸ਼ਾ)- ਦੱਖਣੀ ਚੀਨ ਸਾਗਰ ਵਿੱਚ ਅਭਿਆਸ ਕਰ ਰਿਹਾ ਯੂਐਸ ਨੇਵੀ ਦਾ ਇੱਕ ਐਫ35ਸੀ ਲਾਈਟਨਿੰਗ II ਲੜਾਕੂ ਜਹਾਜ਼ ਇੱਕ ਅਮਰੀਕੀ ਏਅਰਕ੍ਰਾਫਟ ਕੈਰੀਅਰ ਦੇ ਡੈੱਕ 'ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਸੱਤ ਮਲਾਹ ਜ਼ਖ਼ਮੀ ਹੋ ਗਏ। ਫ਼ੌਜ ਨੇ ਇਹ ਜਾਣਕਾਰੀ ਦਿੱਤੀ। 

ਯੂਐਸਐਸ ਕਾਰਲ ਵਿਨਸਨ ਦੇ "ਡੈੱਕ 'ਤੇ ਉਤਰਨ ਵੇਲੇ" ਕਰੈਸ਼ ਹੋਣ ਤੋਂ ਪਹਿਲਾਂ ਪਾਇਲਟ ਨੇ ਜਹਾਜ਼ ਤੋਂ ਛਾਲ ਮਾਰ ਦਿੱਤੀ। ਫ਼ੌਜ ਦੇ ਹੈਲੀਕਾਪਟਰ ਰਾਹੀਂ ਪਾਇਲਟ ਦਾ ਪਤਾ ਲਗਾਇਆ ਗਿਆ, ਉਸ ਦੀ ਹਾਲਤ ਸਥਿਰ ਹੈ। ਇਸ ਹਾਦਸੇ 'ਚ ਕੁੱਲ 7 ਮਲਾਹ ਜ਼ਖਮੀ ਹੋ ਗਏ ਹਨ, ਜਿਨ੍ਹਾਂ 'ਚੋਂ ਤਿੰਨ ਨੂੰ ਫਿਲੀਪੀਨ ਦੀ ਰਾਜਧਾਨੀ ਮਨੀਲਾ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਹਾਜ ਵਿੱਚ ਹੀ ਬਾਕੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਫ਼ੌਜ ਨੇ ਕਿਹਾ ਕਿ ਮੰਗਲਵਾਰ ਸਵੇਰੇ ਮਨੀਲਾ ਭੇਜੇ ਗਏ ਤਿੰਨ ਮਲਾਹਾਂ ਦੀ ਹਾਲਤ ਸਥਿਰ ਹੈ। 

ਪੜ੍ਹੋ ਇਹ ਅਹਿਮ ਖ਼ਬਰ - ਜਦੋਂ ਪੱਤਰਕਾਰ ਦੇ ਸਵਾਲ 'ਤੇ ਗੁੱਸੇ 'ਚ ਆਏ ਬਾਈਡੇਨ ਨੇ ਬੋਲੇ 'ਇਤਰਾਜ਼ਯੋਗ ਸ਼ਬਦ' (ਵੀਡੀਓ)

ਯੂਐਸ ਪੈਸੀਫਿਕ ਫਲੀਟ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਕੋਲ ਹਾਦਸੇ ਦੇ ਕਾਰਨਾਂ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਹੈ ਅਤੇ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਚੀਨ ਦੱਖਣੀ ਚੀਨ ਸਾਗਰ 'ਤੇ ਆਪਣਾ ਦਾਅਵਾ ਕਰਦਾ ਹੈ ਅਤੇ ਤਾਇਵਾਨ 'ਤੇ ਲਗਾਤਾਰ ਦਬਾਅ ਵਧਾ ਰਿਹਾ ਹੈ। ਇਸ ਤਰ੍ਹਾਂ, ਅਮਰੀਕਾ ਅਤੇ ਇਸਦੇ ਸਹਿਯੋਗੀ ਦੇਸ਼ਾਂ ਨੇ ਇਸ ਖੇਤਰ ਵਿੱਚ ਅਭਿਆਸ ਤੇਜ਼ ਕਰ ਦਿੱਤਾ ਹੈ, ਜਿਸ ਨੂੰ ਉਹ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਨੇਵੀਗੇਸ਼ਨ ਦੀ ਆਜ਼ਾਦੀ ਕਹਿੰਦੇ ਹਨ। 


author

Vandana

Content Editor

Related News