ਅਮਰੀਕੀ ਫੈਡਰਲ ਰਿਜ਼ਰਵ ਨੇ ਫਿਰ ਵਧਾਈਆਂ ਵਿਆਜ ਦਰਾਂ, 22 ਸਾਲ ਦੇ ਉੱਚ ਪੱਧਰ 'ਤੇ ਪੁੱਜੀਆਂ

Thursday, Jul 27, 2023 - 09:08 AM (IST)

ਅਮਰੀਕੀ ਫੈਡਰਲ ਰਿਜ਼ਰਵ ਨੇ ਫਿਰ ਵਧਾਈਆਂ ਵਿਆਜ ਦਰਾਂ, 22 ਸਾਲ ਦੇ ਉੱਚ ਪੱਧਰ 'ਤੇ ਪੁੱਜੀਆਂ

ਇੰਟਰਨੈਸ਼ਨਲ ਡੈਸਕ : ਯੂਨਾਇਟਿਡ ਸਟੇਟਸ ਫੈਡਰਲ ਰਿਜ਼ਰਵ ਨੇ ਬੁੱਧਵਾਰ (ਸਥਾਨਕ ਸਮਾਂ) ਨੂੰ ਆਪਣੀ ਬੈਂਚਮਾਰਕ ਵਿਆਜ ਦਰ 25 ਆਧਾਰ ਅੰਕਾਂ ਤੱਕ ਵਧਾ ਦਿੱਤੀ, ਜੋ ਪਿਛਲੇ 22 ਸਾਲਾਂ 'ਚ ਸਭ ਤੋਂ ਜ਼ਿਆਦਾ ਹੈ। ਬੈਂਚਮਾਰਕ ਫੈਡਰਲ ਫੰਡ ਦਰ ਹੁਣ 5.35 ਫ਼ੀਸਦੀ ਤੋਂ 5.5 ਫ਼ੀਸਦੀ ਵਿਚਕਾਰ ਹੈ, ਜੋ 2001 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਇਸ ਨਾਲ ਘਰਾਂ, ਕਾਰਾਂ ਅਤੇ ਹੋਰ ਚੀਜ਼ਾਂ ਲਈ ਲੋਨ ਲੈਣ ਦੀ ਲਾਗਤ ਵਧਣ ਕਾਰਨ ਆਰਥਿਕ ਗਤੀਵਿਧੀ ਹੋਰ ਵੀ ਸੀਮਤ ਹੋ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਦੋਪਹੀਆ ਵਾਹਨਾਂ ਦੀ Parking ਹੋਈ Free, ਇਨ੍ਹਾਂ 'ਤੇ ਲੱਗੇਗਾ Double Charge

ਫਾਕਸ ਬਿਜ਼ਨੈੱਸ ਅਨੁਸਾਰ ਮਾਰਚ 2022 'ਚ ਫੈੱਡ ਵੱਲੋਂ ਮੁਦਰਾ ਸਫ਼ੀਤੀ ਦੀ ਲੜਾਈ ਸ਼ੁਰੂ ਕਰਨ ਤੋਂ ਬਾਅਦ ਤੋਂ ਇਹ 11ਵੀਂ ਦਰ ਵਧੀ ਹੈ ਅਤੇ ਬਸੰਤ ਤੋਂ ਬਾਅਦ 3 ਖੇਤਰੀ ਬੈਂਕਾਂ ਦੀਆਂ ਵਿਫ਼ਲਤਾਵਾਂ ਤੋਂ ਬਾਅਦ ਅਰਥ ਵਿਵਸਥਾ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਕੇਂਦਰੀ ਬੈਂਕ ਵੱਲੋਂ ਰੋਕ ਲਾਉਣ ਦੇ ਠੀਕ ਇਕ ਮਹੀਨੇ ਬਾਅਦ ਇਹ ਵਾਧਾ ਹੋਇਆ ਹੈ। ਫੈਡਰਲ ਰਿਜ਼ਰਵ ਦੇ ਮੁਖੀ ਜੈਰੋਮ ਪਾਵੇਲ ਨੇ 2 ਦਿਨਾਂ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਫੈਡਰਲ ਰਿਜ਼ਰਵ ਉਦੋਂ ਤੱਕ ਵਿਆਜ ਦਰਾਂ 'ਚ ਵਾਧਾ ਜਾਰੀ ਰੱਖੇਗਾ, ਜਦੋਂ ਤੱਕ ਅਮਰੀਕਾ 'ਚ ਮਹਿੰਗਾਈ ਦਰ ਉਨ੍ਹਾਂ ਦੇ ਪਹਿਲਾਂ ਤੋਂ ਨਿਰਧਾਰਿਤ 2 ਫ਼ੀਸਦੀ ਦੇ ਟੀਚੇ ਦੇ ਅੰਦਰ ਨਹੀਂ ਆ ਜਾਂਦੀ।

ਇਹ ਵੀ ਪੜ੍ਹੋ : ਪੰਜਾਬ 'ਚ ਵੱਧ ਰਹੀ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ, ਮਿਲ ਰਹੀ ਮੁਫ਼ਤ RC ਦੀ ਸਹੂਲਤ ਪਰ...

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਅਮਰੀਕੀ ਫੈਡਰਲ ਰਿਜ਼ਰਵ ਦੀ ਮੌਦਰਿਕ ਨੀਤੀ ਨੇ ਪ੍ਰਮੁੱਖ ਵਿਆਜ ਦਰ 'ਤੇ ਰੋਕ ਲਾ ਦਿੱਤੀ ਸੀ। ਨੀਤੀਗਤ ਦਰ ਨੂੰ 5.0-5.25 ਫ਼ੀਸਦੀ 'ਤੇ ਬਰਕਰਾਰ ਰੱਖਿਆ ਸੀ, ਜੋ ਕਿ ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਜ਼ੀਰੋ ਦੇ ਕਰੀਬ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News