ਅਮਰੀਕਾ 'ਚ ਹੁਣ ਬਿਨਾਂ ਡਾਕਟਰ ਦੀ ਪਰਚੀ ਦੇ ਖ਼ਰੀਦੀ ਜਾ ਸਕੇਗੀ ਗਰਭ ਨਿਰੋਧਕ ਗੋਲੀ, FDA ਨੇ ਦਿੱਤੀ ਮਨਜ਼ੂਰੀ

Saturday, Jul 15, 2023 - 02:07 PM (IST)

ਅਮਰੀਕਾ 'ਚ ਹੁਣ ਬਿਨਾਂ ਡਾਕਟਰ ਦੀ ਪਰਚੀ ਦੇ ਖ਼ਰੀਦੀ ਜਾ ਸਕੇਗੀ ਗਰਭ ਨਿਰੋਧਕ ਗੋਲੀ, FDA ਨੇ ਦਿੱਤੀ ਮਨਜ਼ੂਰੀ

ਵਾਸ਼ਿੰਗਟਨ (ਏਜੰਸੀ)- ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਦੇਸ਼ ਵਿੱਚ ਬਿਨਾਂ ਡਾਕਟਰ ਦੀ ਪਰਚੀ ਤੋਂ ਵੇਚੀ ਜਾਣ ਵਾਲੀ ਪਹਿਲੀ ਗਰਭ ਨਿਰੋਧਕ ਗੋਲੀ ਵਜੋਂ 'ਓਪਿਲ' ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਔਰਤਾਂ ਹੁਣ ਇਸ ਨੂੰ ਬਿਨਾਂ ਡਾਕਟਰ ਦੀ ਪਰਚੀ ਤੋਂ ਆਸਾਨੀ ਨਾਲ ਖ਼ਰੀਦ ਸਕਦੀਆਂ ਹਨ। 'ਓਪਿਲ' ਫਾਰਮਾਸਿਊਟੀਕਲ ਕੰਪਨੀ ਪੇਰੀਗੋ ਵੱਲੋਂ ਬਣਾਈ ਗਈ ਇੱਕ ਗਰਭ ਨਿਰੋਧਕ ਗੋਲੀ, ਜਿਸ ਨੂੰ 1973 ਵਿੱਚ ਡਾਕਟਰ ਦੀ ਪਰਚੀ ਹੋਣ 'ਤੇ ਹੀ ਮਰੀਜ਼ਾਂ ਨੂੰ ਵੇਚਣ ਲਈ ਮਨਜ਼ੂਰੀ ਦਿੱਤੀ ਗਈ ਸੀ ਪਰ ਹੁਣ ਇਸਨੂੰ ਬਿਨਾਂ ਪਰਚੀ ਦੇ ਵੇਚਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੂੰ ਹੋਈ ਉਮਰ ਕੈਦ, ਅੱਲੜ੍ਹ ਉਮਰ ਦੇ 3 ਗੋਰਿਆਂ ਦੇ ਕਤਲ ਦਾ ਹੈ ਦੋਸ਼

ਪੇਰੀਗੋ ਕੰਪਨੀ ਨੇ ਕਿਹਾ ਕਿ ਇਹ ਦਵਾਈ 2024 ਦੇ ਸ਼ੁਰੂ ਵਿੱਚ ਅਮਰੀਕਾ ਵਿੱਚ ਸਟੋਰਾਂ ਅਤੇ ਆਨਲਾਈਨ ਰਿਟੇਲਰਾਂ 'ਤੇ ਉਪਲਬਧ ਹੋ ਜਾਵੇਗੀ, ਜਦਕਿ ਦਵਾਈ ਦੀ ਕੋਈ ਕੀਮਤ ਨਹੀਂ ਦੱਸੀ ਗਈ ਹੈ। ਕੰਪਨੀ ਦੇ ਗਲੋਬਲ ਵਾਈਸ ਪ੍ਰੈਜ਼ੀਡੈਂਟ ਫਾਰ ਵੂਮੈਨ ਹੈਲਥ ਫਰੈਡਰਿਕ ਵੇਲਗਰੀਨ ਨੇ ਐੱਫ.ਡੀ.ਏ. ਦੀ ਘੋਸ਼ਣਾ ਦੇ ਨਾਲ ਇੱਕ ਬਿਆਨ ਵਿੱਚ ਕਿਹਾ ਕਿ ਪੇਰਿਗੋ ਓਪਿਲ ਨੂੰ "ਔਰਤਾਂ ਅਤੇ ਹਰ ਉਮਰ ਦੇ ਲੋਕਾਂ ਲਈ ਪਹੁੰਚਯੋਗ ਅਤੇ ਕਿਫਾਇਤੀ" ਬਣਾਉਣ ਲਈ ਵਚਨਬੱਧ ਹੈ। ਦੁਨੀਆ ਭਰ ਵਿੱਚ 130 ਮਿਲੀਅਨ ਤੋਂ ਵੱਧ ਔਰਤਾਂ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕਰਦੀਆਂ ਹਨ। ਉਥੇ ਹੀ, ਅਮਰੀਕਾ ਵਿੱਚ ਹਰ ਸਾਲ 6 ਮਿਲੀਅਨ ਔਰਤਾਂ ਗਰਭਵਤੀ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ 45 ਫ਼ੀਸਦੀ ਗਰਭ ਅਣਚਾਹੇ ਹੁੰਦੇ ਹਨ।

ਇਹ ਵੀ ਪੜ੍ਹੋ: ਮਰ ਚੁੱਕੈ ਪੁਤਿਨ ਖ਼ਿਲਾਫ਼ ਬਗਾਵਤ ਕਰਨ ਵਾਲਾ ‘ਵੈਗਨਰ ਗਰੁੱਪ’ ਦਾ ਚੀਫ ਪ੍ਰਿਗੋਝਿਨ! ਸਾਬਕਾ ਅਮਰੀਕੀ ਜਨਰਲ ਦਾ ਦਾਅਵਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News